09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਬਲਦੇਵ ਸਿੰਘ ਵਡਾਲਾ ਦੇ ਯਤਨਾਂ ਸਦਕਾ ਮੁੱਖ ਮੰਤਰੀ ਮਾਨ ਨੇ ਰਾਜਪਾਲ ਪੰਜਾਬ ਨੂੰ ਭਾਈ ਹਵਾਰਾ ਦੀ ਪੈਰੋਲ ਸਬੰਧੀ ਚਿੱਠੀ ਲਿਖੀ- ਜਸਵੰਤ ਸਿੰਘ ਸਿਧੂਪੁਰ

ਖਮਾਣੋਂ (ਫ਼ਤਹਿਗੜ੍ਹ ਸਾਹਿਬ), 9 ਅਗਸਤ (ਮਨਮੋਹਣ ਸਿੰਘ ਕਲੇਰ)- ਭਾਈ ਜਗਤਾਰ ਸਿੰਘ ਹਵਾਰਾ ਦੇ ਬਚਪਨ ਦੇ ਸਾਥੀ ਅਤੇ...

Ad Position 21
No active advertisement
ਅਜੀਤ ਡੈਸਕ 09-08-2026

ਖਮਾਣੋਂ (ਫ਼ਤਹਿਗੜ੍ਹ ਸਾਹਿਬ), 9 ਅਗਸਤ (ਮਨਮੋਹਣ ਸਿੰਘ ਕਲੇਰ)- ਭਾਈ ਜਗਤਾਰ ਸਿੰਘ ਹਵਾਰਾ ਦੇ ਬਚਪਨ ਦੇ ਸਾਥੀ ਅਤੇ ਪਰਿਵਾਰ ਦੇ ਨੇੜਲੇ ਭਾਈ ਜਸਵੰਤ ਸਿੰਘ ਸਿੱਧੂਪੁਰ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਖਮਾਣੋ ਜੁਡੀਸ਼ਲ ਕੋਰਟ ਦੇ ਐਡਵੋਕੇਟ ਸੁਖਵੀਰ ਸਿੰਘ ਭੰਗੂ ਦੇ ਚੈਬਰ ਵਿਚ 4 ਅਗਸਤ ਨੂੰ ਭਾਈ ਬਲਦੇਵ ਸਿੰਘ ਵਡਾਲਾ ਅਤੇ ਉਨ੍ਹਾਂ ਭਾਈ ਜਗਤਾਰ ਸਿੰਘ ਹਵਾਰਾ ਨਾਲ ਫੋਨ ਤੇ ਗੱਲਬਾਤ ਕੀਤੀ ਸੀ। ਜਿਸ ਤੇ ਹਵਾਰਾ ਨੇ ਭਾਈ ਵਡਾਲਾ ਨੂੰ ਦੱਸਿਆ ਕਿ ਬਿਮਾਰ ਮਾਤਾ ਨਾਲ ਮਿਲਣਾ ਉਨ੍ਹਾਂ ਦਾ ਕਾਨੂੰਨੀ ਹੱਕ ਹੈ ਅਤੇ ਉਨ੍ਹਾਂ ਨੂੰ ਇਹ ਮਾਮਲਾ ਸਬੰਧਿਤ ਨਾਲ ਉਠਾਉਣਾ ਚਾਹੀਦਾ ਹੈ ਜਿਸ ਉਪਰੰਤ ਭਾਈ ਬਲਦੇਵ ਸਿੰਘ ਵਡਾਲਾ ਇਕ ਚਿੱਠੀ ਬਣਾ ਕੇ ਮੁੱਖ ਮੰਤਰੀ ਨੂੰ ਮਿਲੇ ਅਤੇ ਮੁੱਖ ਮੰਤਰੀ ਨੇ ਸਾਰੀ ਗੱਲ ਸੁਣਨ ਤੋਂ ਬਾਅਦ ਕਿਹਾ ਕਿ ਉਹ ਇਹ ਮਾਮਲਾ ਚੁੱਕਣਗੇ ਅਤੇ ਇਸ ਸਬੰਧੀ ਗਵਰਨਰ ਪੰਜਾਬ ਨੂੰ ਚਿੱਠੀ ਲਿਖ ਕੇ ਭਾਈ ਹਵਾਰਾ ਨੂੰ ਪੈਰੋਲ ਦੇਣ ਦੀ ਮੰਗ ਕਰਨਗੇ ਅਤੇ ਅਮਿਤ ਸ਼ਾਹ ਕੇਂਦਰੀ ਗ੍ਰਹਿ ਕੇਂਦਰੀ ਮੰਤਰੀ ਕੋਲ ਵੀ ਇਹ ਮਾਮਲਾ ਉਠਾਉਣਗੇ।

ਜਿਹੜੀ ਕਿ 8 ਅਗਸਤ ਨੂੰ ਮੁੱਖ ਮੰਤਰੀ ਨੇ ਗਵਰਨਰ ਪੰਜਾਬ ਨੂੰ ਚਿੱਠੀ ਲਿਖ ਦਿੱਤੀ ਹੈ। ਜਿਸ ਉਪਰੰਤ ਭਾਈ ਜਸਵੰਤ ਸਿੰਘ ਨੇ ਆਸ ਪ੍ਰਗਟ ਕੀਤੀ ਕਿ ਹੁਣ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਮਿਲਣ ਦੀ ਆਸ ਬਣ ਗਈ ਹੈ ਅਤੇ ਉਹ ਆਪਣੀ ਬਿਮਾਰ ਮਾਤਾ ਨੂੰ ਪਿੰਡ ਆ ਕੇ ਮਿਲ ਸਕਣਗੇ। ਉਨ੍ਹਾਂ ਦੱਸਿਆ ਕਿ 10 ਤਰੀਕ ਨੂੰ ਪਰਿਵਾਰ ਦੇ ਗ੍ਰਹਿ ਵਿਖੇ ਮਾਤਾ ਦੀ ਤੰਦਰੁਸਤੀ ਲਈ ਸ੍ਰੀ ਸਹਿਜ ਪਾਠ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਤੱਕ ਜਗਤਾਰ ਸਿੰਘ ਹਵਾਰਾ ਦੇ ਪਿੰਡ ਹਵਾਰਾ ਕਲਾਂ ਸਮੇਤ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਲੁਧਿਆਣਾ, ਬਠਿੰਡਾ, ਤਰਨ ਤਾਰਨ, ਰੋਪੜ, ਚਮਕੌਰ ਸਾਹਿਬ ਅਤੇ ਹੋਰ ਕਈ ਇਲਾਕਿਆਂ ਦੀਆਂ ਕੋਈ 150 ਤੋਂ ਵੱਧ ਪੰਚਾਇਤਾਂ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਲਈ ਮਤੇ ਪਾ ਚੁੱਕੀਆਂ ਹਨ।

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੇ ਤਮਗਾ ਜੇਤੂ ਖਿਡਾਰੀਆਂ ਅਤੇ ਭਾਰਤੀ ਦਲ ਦੇ ਮੈਂਬਰਾਂ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਪਾਰਟੀ ਵਲੋਂ ਭੁਪਿੰਦਰ ਸਿੰਘ ਘੁਮਾਣ (ਨਿੱਕਾ) ਨੂੰ ਬਣਾਇਆ ਜ਼ਿਲ੍ਹਾ ਯੂਥ ਵਿੰਗ ਦਾ...
Ad Position 24