08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਪਾਕਿਸਤਾਨ ਤੋਂ ਆਇਆ ਡਰੋਨ, ਚੀਨੀ ਪਿਸਤੌਲ, ਦੋ ਮੈਗਜੀਨ ਅਤੇ ਚਾਰ ਜ਼ਿੰਦਾ ਕਾਰਤੂਸ ਬਰਾਮਦ

ਮੰਡੀ ਘੁਬਾਇਆ (ਫਾਜ਼ਿਲਕਾ), 8 ਅਗਸਤ (ਅਮਨ ਬਵੇਜਾ)- ਮੰਡੀ ਘੁਬਾਇਆ ਅਧੀਨ ਆਉਂਦੇ ਪਿੰਡ....

Ad Position 21
No active advertisement
ਅਜੀਤ ਡੈਸਕ 08-08-2026
ਮੰਡੀ ਘੁਬਾਇਆ (ਫਾਜ਼ਿਲਕਾ), 8 ਅਗਸਤ (ਅਮਨ ਬਵੇਜਾ)- ਮੰਡੀ ਘੁਬਾਇਆ ਅਧੀਨ ਆਉਂਦੇ ਪਿੰਡ ਟਾਹਲੀਵਾਲਾ ਅਤੇ ਗਹਿਲੇ ਵਾਲਾ ਦੇ ਵਿਚਕਾਰ ਖੇਤਾਂ ਵਿਚੋਂ ਸਰਹੱਦ ਪਾਰ ਪਾਕਿਸਤਾਨ ਤੋਂ ਆਏ ਇਕ ਡਰੋਨ ਮਿਲਣ ਦੀ ਖ਼ਬਰ ਹੈ। ਚੌਂਕੀ ਘੁਬਾਇਆ ਦੇ ਇੰਚਾਰਜ ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ ਬੀ.ਐਸ.ਐਫ ਅਤੇ ਘੁਬਾਇਆ ਪੁਲਿਸ ਵਲੋਂ ਕੀਤੀ ਗਈ ਇਕ ਸਾਂਝੀ ਕਾਰਵਾਈ ਵਿਚ, ਪਿੰਡ ਗਹਿਲੇ ਵਾਲਾ ਦੇ ਰਕਬੇ ਵਿਚ ਝੋਨੇ ਦੇ ਖੇਤ ਵਿਚੋਂ ਇਕ ਡਰੋਨ ਅਤੇ ਉਸਦੇ ਨਾਲ ਇਕ ਚੀਨੀ ਬਣੀ ਪਿਸਤੌਲ, ਦੋ ਮੈਗਜ਼ੀਨ ਅਤੇ ਚਾਰ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
 
ਉਨ੍ਹਾਂ ਦੱਸਿਆ ਕਿ ਬੀ.ਐਸ.ਐਫ਼ ਨੂੰ ਡਰੋਨ ਦੀ ਜਾਣਕਾਰੀ ਮਿਲਣ ਤੇ ਪੁਲਿਸ ਨੇ ਪੂਰੇ ਖੇਤਰ ਨੂੰ ਸੀਲ ਕਰ ਦਿੱਤਾ ਅਤੇ ਕਈ ਘੰਟੇ ਚੱਲੇ ਸਰਚ ਅਭਿਆਨ ਦੌਰਾਨ ਝੋਨੇ ਦੇ ਖੇਤ ਵਿਚੋਂ ਡਰੋਨ ਦੇ ਨਾਲ ਹਥਿਆਰ ਮਿਲੇ। ਜਿਸ ਨੂੰ ਪੁਲਿਸ ਨੇ ਕਬਜੇ ਵਿਚ ਲੈ ਲਿਆ ਅਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। 
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ਵਿਚ ਪੰਚਨਗਲਾ ਦੇ ਵਿਅਕਤੀ ਦੀ ਮੌਤ ਅਗਲੀ ਖ਼ਬਰ ਫ਼ਾਜ਼ਿਲਕਾ ਵਿਚ 30 ਕਿੱਲੋ ਹੈਰੋਇਨ ਸਣੇ ਦੋ ਲੋਕ ਗਿਰਫ਼ਤਾਰ
Ad Position 24