06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਰਾਈਸ ਮਿਲਰਜ਼ ਐਸੋਸੀਏਸ਼ਨ ਦੀ ਮੀਟਿੰਗ 8 ਨੂੰ ਹੋਵੇਗੀ

ਲੌਂਗੋਵਾਲ (ਸੰਗਰੂਰ), 6 ਅਗਸਤ (ਵਿਨੋਦ, ਖੰਨਾ) - ਸ਼ੈੱਲਰ ਉਦਯੋਗ ਵਿਚ ਦਰਪੇਸ਼ ਸਮੱਸਿਆਵਾਂ ਦੇ...

Ad Position 21
No active advertisement
ਅਜੀਤ ਡੈਸਕ 06-08-2026

ਲੌਂਗੋਵਾਲ (ਸੰਗਰੂਰ), 6 ਅਗਸਤ (ਵਿਨੋਦ, ਖੰਨਾ) - ਸ਼ੈੱਲਰ ਉਦਯੋਗ ਵਿਚ ਦਰਪੇਸ਼ ਸਮੱਸਿਆਵਾਂ ਦੇ ਹੱਲ ਨੂੰ ਲੈ ਕੇ ਜ਼ਿਲ੍ਹਾ ਰਾਈਸ ਮਿਲਰਜ਼ ਐਸੋਸੀਏਸ਼ਨ ਸੰਗਰੂਰ ਅਤੇ ਮਾਲੇਰਕੋਟਲਾ ਦੀ ਅਹਿਮ ਮੀਟਿੰਗ 8 ਅਗਸਤ (ਸ਼ਨੀਵਾਰ) ਨੂੰ ਦੁਪਹਿਰ 3:00 ਵਜੇ ਚੈਫ਼ ਹੋਟਲ ਸੰਗਰੂਰ ਵਿਖੇ ਕੀਤੀ ਜਾ ਰਹੀ ਹੈ।

ਰਾਈਸ ਮਿੱਲ ਐਸੋਸੀਏਸ਼ਨ ਸੁਨਾਮ ਦੇ ਚੇਅਰਮੈਨ ਗੁਰਜੰਟ ਸਿੰਘ ਪੂਨੀਆ ਅਤੇ ਪ੍ਰਧਾਨ ਸੰਦੀਪ ਕੁਮਾਰ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਆਲ ਇੰਡੀਆ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ, ਪੰਜਾਬ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਚੀਮਾ ਅਤੇ ਡਿਸਟ੍ਰਿਕਟ ਰਾਈਸ ਮਿਲਰਜ਼ ਐਸੋਸੀਏਸ਼ਨ ਸੰਗਰੂਰ-ਮਾਲੇਰਕੋਟਲਾ ਦੇ ਪ੍ਰਧਾਨ ਹਰਦੀਪ ਸਿੰਘ ਬੁੱਟਰ ਸ਼ਿਰਕਤ ਕਰਨਗੇ।

ਉਨ੍ਹਾਂ ਸ਼ੈੱਲਰ ਮਾਲਕਾਂ ਨੂੰ ਮੀਟਿੰਗ ਵਿਚ ਪਹੁੰਚਣ ਦੀ ਅਪੀਲ ਕਰਦਿਆਂ ਦੱਸਿਆ ਕਿ ਇਸ ਮੀਟਿੰਗ ਵਿਚ ਰਾਈਸ ਉਦਯੋਗ ਨਾਲ ਜੁੜੇ ਅਹਿਮ ਮਸਲਿਆਂ, ਆਉਣ ਵਾਲੇ ਸੀਜ਼ਨ ਵਿਚ ਝੋਨੇ ਲਈ ਸਪੇਸ ਦੀ ਸਮੱਸਿਆ ਅਤੇ ਮਿਲਰਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ। ਇਸ ਮੀਟਿੰਗ ਵਿਚ ਮਸਲਿਆਂ ਦੇ ਹੱਲ ਲਈ, ਮਿੱਲਰਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਅਤੇ ਰਾਈਸ ਉਦਯੋਗ ਨਾਲ ਸਬੰਧਤ ਭਵਿੱਖੀ ਰਣਨੀਤੀ ਤਿਆਰ ਕੀਤੀ ਜਾਵੇਗੀ। 

Ad Position 22
No active advertisement
ਪਿਛਲੀ ਖ਼ਬਰ ਹਲਕਾ ਇੰਚਾਰਜ ਸੋਨੀਆ ਮਾਨ ਵਲੋਂ ਪਿੰਡਾਂ 'ਚ ਮੁਸ਼ਕਿਲਾਂ ਸੁਣਨ ਦਾ ਸਿਲਸਿਲਾ ਜਾਰੀ ਅਗਲੀ ਖ਼ਬਰ ਬੁਲਟ ਮੋਟਰਸਾਈਕਲ ਤੇ ਈ.ਰਿਕਸ਼ਾ ਦੀ ਟੱਕਰ ਵਿਚ ਈ ਰਿਕਸ਼ਾ ਚਾਲਕ ਗੰਭੀਰ ਜ਼ਖਮੀ
Ad Position 24
No active advertisement