03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਪੰਜਾਬ ਬੰਦ ਨੂੰ ਲੈ ਕੇ ਕੋਟਫ਼ਤੂਹੀ ਬਾਜ਼ਾਰ ਆਮ ਵਾਂਗ ਖੁੱਲ੍ਹਾਂ ਰਿਹਾ

ਕੋਟਫ਼ਤੂਹੀ (ਹੁਸ਼ਿਆਰਪੁਰ), 30 ਜੁਲਾਈ (ਅਵਤਾਰ ਸਿੰਘ ਅਟਵਾਲ)- ਪਿਛਲੇ ਦਿਨੀਂ ਬਰਨਾਲਾ ਵਿਖੇ ਹੋਏ ਸਫਾਈ ਸੇਵਕਾਂ 'ਤੇ ਹੋਏ ਲਾਠੀਚਾਰਜ...

Ad Position 21
No active advertisement
ਅਜੀਤ ਡੈਸਕ 30-07-2026

ਕੋਟਫ਼ਤੂਹੀ (ਹੁਸ਼ਿਆਰਪੁਰ), 30 ਜੁਲਾਈ (ਅਵਤਾਰ ਸਿੰਘ ਅਟਵਾਲ)- ਪਿਛਲੇ ਦਿਨੀਂ ਬਰਨਾਲਾ ਵਿਖੇ ਹੋਏ ਸਫਾਈ ਸੇਵਕਾਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿਚ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਹੋਇਆ ਸੀ, ਜਿਸ ਨੂੰ ਲੈ ਕੇ ਅੱਡਾ ਕੋਟਫ਼ਤੂਹੀ ਵਿਖੇ ਪੰਜਾਬ ਬੰਦ ਦਾ ਕੋਈ ਅਸਰ ਵੇਖਣ ਨੂੰ ਨਹੀ ਮਿਲਿਆ, ਬਾਜਾਰ ਸਵੇਰ ਤੋ ਹਰ ਰੋਜ਼ ਦੀ ਤਰ੍ਹਾਂ ਖੁੱਲ੍ਹਾਂ ਰਿਹਾ, ਪਰ ਬਾਅਦ ਦੁਪਹਿਰ ਮਾਹਿਲਪੁਰ ਤੇ ਆਸ-ਪਾਸ ਪਿੰਡਾਂ ਦੇ ਡੇਢ ਕੁ ਦਰਜਨ ਦੇ ਕਰੀਬ ਨੌਜਵਾਨ ਮੁੱਖ ਬਾਜਾਰ ਵਿਚ ਆਏ ਤੇ ਬਾਜ਼ਾਰ ਬੰਦ ਕਰਵਾਉਣ ਦੀ ਕੋਸ਼ਿਸ਼ ਕਰਨ ਲੱਗੇ ਪਰ ਇਨ੍ਹਾਂ ਵਿਚ ਸਥਾਨਕ ਇਲਾਕੇ ਦੇ ਸਫਾਈ ਸੇਵਕ ਨਾ ਹੋਣ ਕਰਕੇ ਉਹ ਅੱਧਾ ਕੁ ਘੰਟਾ ਬਾਜਾਰ ਬੰਦ ਦੀ ਕਰਵਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਦੁਕਾਨਦਾਰਾ ਵਲੋ ਉਨ੍ਹਾਂ ਦਾ ਸਾਥ ਨਾ ਦੇਣ ਕਰ ਕੇ ਉਨ੍ਹਾਂ ਨੂੰ ਵਾਪਸ ਜਾਣਾ ਪਿਆ, ਜਿਸ ਕਰ ਕੇ ਬਾਜਾਰ ਸਾਰਾ ਦਿਨ ਖੁੱਲ੍ਹਾ ਰਹੇ ਆਮ ਲੋਕ ਬਾਜਾਰ ਵਿਚ ਖ਼ਰੀਦੋ ਫ਼ਰੋਖ਼ਤ ਕਰਦੇ ਰਹੇ ਤੇ ਆਵਾਜਾਈ ਵੀ ਨਿਰਬਿਘਨ ਚੱਲਦੀ ਰਹੀ |

Ad Position 22
No active advertisement
ਪਿਛਲੀ ਖ਼ਬਰ ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਕਿਸਾਨ ਨੇ ਸਪਰੇਅ ਪੀ ਕੇ ਕੀਤੀ ਖ਼ੁਦਕੁਸ਼ੀ ਅਗਲੀ ਖ਼ਬਰ ਆਸਾਮ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਸ਼੍ਰੋਮਣੀ ਕਮੇਟੀ ਨੇ ਸਹਿਯੋਗ ਦਾ ਹੱਥ ਵਧਾਇਆ
Ad Position 24
No active advertisement