08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2025

ਸੀਵਰੇਜ ਦੇ ਗੰਦੇ ਪਾਣੀ ਤੋਂ ਦੁਖੀ ਦੁਕਾਨਦਾਨ ਬਜ਼ਾਰ ਬੰਦ ਕਰਕੇ ‘ਸੰਗਤ ਮੰਡੀ ਵਿਕਾਊ’ ਦੀਆਂ ਤਖ਼ਤੀਆਂ ਚੁੱਕ ਕੇ ਧਰਨੇ ’ਤੇ ਬੈਠੇ

ਸੰਗਤ ਮੰਡੀ, (ਬਠਿੰਡਾ), 28 ਅਗਸਤ (ਅੰਮ੍ਰਿਤਪਾਲ ਸ਼ਰਮਾ)- ਪਿਛਲੇ 4 ਮਹੀਨੇ ਤੋਂ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਤੋਂ ਦੁਖੀ ਹੋਏ ਸਥਾਨਕ ਮੰਡੀ ਦੇ ਦੁਕਾਨਦਾਰਾਂ ਤੇ ਵਾਸੀਆਂ ਵਲੋਂ.....

Ad Position 21
repet_subhas-goyals [Copy P29]
ਅਜੀਤ ਡੈਸਕ 28-08-2025

ਸੰਗਤ ਮੰਡੀ, (ਬਠਿੰਡਾ), 28 ਅਗਸਤ (ਅੰਮ੍ਰਿਤਪਾਲ ਸ਼ਰਮਾ)- ਪਿਛਲੇ 4 ਮਹੀਨੇ ਤੋਂ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਤੋਂ ਦੁਖੀ ਹੋਏ ਸਥਾਨਕ ਮੰਡੀ ਦੇ ਦੁਕਾਨਦਾਰਾਂ ਤੇ ਵਾਸੀਆਂ ਵਲੋਂ ਸੰਗਤ ਮੰਡੀ ਵਿਕਾਊ ਹੋਣ ਦੀਆਂ ਤਖ਼ਤੀਆਂ ਚੁੱਕ ਕੇ ਅਣ-ਮਿੱਥੇ ਸਮੇਂ ਲਈ ਧਰਨੇ ’ਤੇ ਬੈਠ ਗਏ ਹਨ। ਸ਼ਹਿਰ ਵਾਸੀ ਮੁਨੀਸ਼ ਕੁਮਾਰ ਟਿੰਕੂ ਤੇ ਸ਼ਸ਼ੀ ਸ਼ਰਮਾ ਨੇ ਦੱਸਿਆ ਕਿ ਸੀਵਰੇਜ਼ ਦਾ ਲੀਕ ਹੋਇਆ ਗੰਦਾ ਪਾਣੀ ਪਿਛਲੇ 4 ਮਹੀਨੇ ਤੋਂ ਸ਼ਹਿਰ ਦੇ ਮੁੱਖ ਬਜ਼ਾਰ ’ਚ ਖੜ੍ਹਾ ਲੋਕਾਂ ਨੂੰ ਬਿਮਾਰੀਆਂ ਵੰਡ ਰਿਹਾ ਹੈ, ਇਸ ਲਈ ਮੰਡੀ ਵਾਸੀ ਆਪਣੇ ਰੁਜ਼ਗਾਰ ਬੰਦ ਹੋਣ ਕਾਰਨ ਪੰਜਾਬ ਸਰਕਾਰ ਨੂੰ ਵੇਚਣ ਲਈ ਮਜ਼ਬੂਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਖਰੀਦ ਕੇ ਕਾਲੋਨੀਆਂ ਬਨਾਉਣ ਲਈ ਕਾਹਲੀ ’ਚ ਸੀ, ਜਦੋਂ ਕਿ ਪਹਿਲਾਂ ਦੀਆਂ ਚੱਲ ਰਹੀਆਂ ਮੰਡੀਆਂ ਵਿਚ ਉਹ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਵਿਚ ਵੀ ਨਾਕਾਮ ਸਾਬਿਤ ਹੋ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਵਰਧਮਾਨ ਸਟੀਲ ਇੰਡਸਟਰੀ ਪੰਜਾਬ ਵਿਚ ਕਰੇਗੀ 2500 ਕਰੋੜ ਦਾ ਨਿਵੇਸ਼- ਸੰਜੀਵ ਅਰੋੜਾ ਅਗਲੀ ਖ਼ਬਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਮੁਹਾਲੀ ਅਦਾਲਤ ਵਿਖੇ ਅੱਜ ਹੋਵੇਗੀ ਵੀਡਿਓ ਕਾਨਫ਼ਰੰਸਿੰਗ ਰਾਹੀਂ ਪੇਸ਼ੀ
Ad Position 24