03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2025

ਸਪਿਨਰ ਰਵੀਚੰਦਰਨ ਅਸ਼ਵਿਨ ਨੇ ਆਈ.ਪੀ.ਐਲ. ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

ਬੈਂਗਲੁਰੂ, 27 ਅਗਸਤ- ਤਜ਼ਰਬੇਕਾਰ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਤੋਂ ਸੰਨਿਆਸ ਲੈ ਲਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇਸ...

Ad Position 21
repet_subhas-goyals [Copy P29]
ਅਜੀਤ ਡੈਸਕ 27-08-2025

ਬੈਂਗਲੁਰੂ, 27 ਅਗਸਤ- ਤਜ਼ਰਬੇਕਾਰ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਤੋਂ ਸੰਨਿਆਸ ਲੈ ਲਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇਸ ਬਾਰੇ ਜਾਣਕਾਰੀ ਦਿੱਤੀ।

ਅਸ਼ਵਿਨ ਨੇ ਲਿਖਿਆ ਕਿ ਇਹ ਕਿਹਾ ਜਾਂਦਾ ਹੈ ਕਿ ਹਰ ਐਂਡ ਦੀ ਇਕ ਨਵੀਂ ਸ਼ੁਰੂਆਤ ਹੁੰਦੀ ਹੈ, ਆਈ.ਪੀ.ਐਲ. ਕ੍ਰਿਕਟਰ ਵਜੋਂ ਮੇਰਾ ਸਮਾਂ ਅੱਜ ਖਤਮ ਹੋ ਰਿਹਾ ਹੈ, ਪਰ ਕਈ ਹੋਰ ਲੀਗਾਂ ਵਿਚ ਖੇਡਣ ਦਾ ਮੇਰਾ ਸਮਾਂ ਅੱਜ ਤੋਂ ਸ਼ੁਰੂ ਹੁੰਦਾ ਹੈ।

ਅਸ਼ਵਿਨ ਆਈ.ਪੀ.ਐਲ. 2025 ਵਿਚ ਸੀ.ਐਸ.ਕੇ. ਟੀਮ ਦਾ ਹਿੱਸਾ ਸੀ, ਪਰ ਉਨ੍ਹਾਂ ਨੇ ਬਹੁਤੇ ਮੈਚ ਨਹੀਂ ਖੇਡੇ। ਉਨ੍ਹਾਂ ਇਸ ਸਾਲ ਆਈ.ਪੀ.ਐਲ. ਵਿਚ ਆਪਣਾ ਆਖਰੀ ਮੈਚ 20 ਮਈ ਨੂੰ ਖੇਡਿਆ ਸੀ। ਉਨ੍ਹਾਂ ਅੱਗੇ ਲਿਖਿਆ ਕਿ ਮੈਂ ਸਾਰੀਆਂ ਫ੍ਰੈਂਚਾਇਜ਼ੀਆਂ ਦਾ ਸਾਲਾਂ ਦੌਰਾਨ ਸ਼ਾਨਦਾਰ ਯਾਦਾਂ ਅਤੇ ਸੰਬੰਧਾਂ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਆਈ.ਪੀ.ਐਲ. ਅਤੇ ਬੀ.ਸੀ.ਸੀ.ਆਈ. ਦਾ ਉਨ੍ਹਾਂ ਮੌਕਿਆਂ ਲਈ ਧੰਨਵਾਦ, ਜੋ ਉਨ੍ਹਾਂ ਨੇ ਮੈਨੂੰ ਹੁਣ ਤੱਕ ਦਿੱਤੇ ਹਨ। ਅੱਗੇ ਜੋ ਵੀ ਹੈ ਉਸ ਦਾ ਆਨੰਦ ਲੈਣ ਅਤੇ ਵੱਧ ਤੋਂ ਵੱਧ ਲਾਭ ਉਠਾਉਣ ਦੀ ਉਮੀਦ ਹੈ।

Ad Position 22
No active advertisement
ਪਿਛਲੀ ਖ਼ਬਰ ਡੇਰਾ ਬਾਬਾ ਨਾਨਕ ਇਲਾਕੇ ਅੰਦਰ ਪਾਣੀ ਦਾ ਪੱਧਰ ਵਧਿਆ ਅਗਲੀ ਖ਼ਬਰ ਅਚਾਨਕ ਗੋਲੀ ਲੱਗਣ ਕਾਰਨ ਇਕ ਨੌਜਵਾਨ ਜ਼ਖਮੀ
Ad Position 24