26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਪੱਤਰਕਾਰ ਮਨਜੀਤ ਸਿੰਘ ਰਤਨ ਨੂੰ ਸਦਮਾ-ਤਾਈ ਦਾ ਦਿਹਾਂਤ

ਬੇਗੋਵਾਲ, 26 ਨਵੰਬਰ (ਸੁਖਜਿੰਦਰ ਸਿੰਘ)-ਭੁਲੱਥ ਤੋਂ ਰੋਜ਼ਾਨਾ ‘ਅਜੀਤ’ ਦੇ ਪੱਤਰਕਾਰ ਮਨਜੀਤ ਸਿੰਘ ਰਤਨ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਤਾਈ ਸਵਰਨ ਕੌਰ (82) ਦਾ ਇਕ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ। ਇਸ ਸਬੰਧੀ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮਾਤਾ ਸਵਰਨ ਕੌਰ ਪਤਨੀ ਸਵ.

Ad Position 21
No active advertisement
ਅਜੀਤ ਡੈਸਕ 27-11-2026
ਬੇਗੋਵਾਲ, 26 ਨਵੰਬਰ (ਸੁਖਜਿੰਦਰ ਸਿੰਘ)-ਭੁਲੱਥ ਤੋਂ ਰੋਜ਼ਾਨਾ ‘ਅਜੀਤ’ ਦੇ ਪੱਤਰਕਾਰ ਮਨਜੀਤ ਸਿੰਘ ਰਤਨ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਤਾਈ ਸਵਰਨ ਕੌਰ (82) ਦਾ ਇਕ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ। ਇਸ ਸਬੰਧੀ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮਾਤਾ ਸਵਰਨ ਕੌਰ ਪਤਨੀ ਸਵ. ਸਾਧੂ ਸਿੰਘ ਵਾਸੀ ਬੇਗੋਵਾਲ ਜੋ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਸਨ, ਜਿਨ੍ਹਾਂ ਦਾ ਅੱਜ ਦਿਹਾਂਤ ਹੋ ਗਿਆ। ਉਨ੍ਹਾਂ ਦੱਸਿਆ ਕਿ ਸਵ. ਸਵਰਨ ਕੌਰ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਵਿਦੇਸ਼ ਆਉਣ ਉਪਰੰਤ ਕੀਤਾ ਜਾਵੇਗਾ। ਇਸ ਬੇਵਕਤੀ ਮੌਤ ’ਤੇ ਹਲਕਾ ਭੁਲੱਥ ਦੇ ਪੈ੍ੱਸ ਕਲੱਬ ਦੇ ਪ੍ਰਧਾਨ ਪ੍ਰਮੋਦ ਸ਼ਰਮਾ, ਰਘਵਿੰਦਰ ਸਿੰਘ ਨਡਾਲਾ, ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ, ਜੋਗਿੰਦਰ ਸਿੰਘ ਜਾਤੀਕੇ, ਸਤਨਾਮ ਸਿੰਘ ਸੁਭਾਨਪੁਰ, ਮੇਹਰ ਚੰਦ ਸਿੱਧ ਭੁਲੱਥ, ਸੁਖਜਿੰਦਰ ਸਿੰਘ ਬੇਗੋਵਾਲ, ਸਰਬਜੀਤ ਸਿੰਘ ਬਬਲਾ, ਅੰਮ੍ਰਿਤਪਾਲ ਸਿੰਘ ਬਾਜਵਾ, ਭੁਪੇਸ਼ ਸ਼ਰਮਾ, ਰਜਿੰਦਰ ਕੁਮਾਰ ਭੱਟੀ, ਰਜੇਸ਼ ਕੁਮਾਰ ਕਨੂੰ ਤੋਂ ਇਲਾਵਾ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਤੇ ਰਾਜਨੀਤਿਕ ਆਗੂਆਂ, ਜਿਨ੍ਹਾਂ ਵਿਚੋਂ ਰਜਿੰਦਰ ਸਿੰਘ ਲਾਡੀ ਸਾਬਕਾ ਪ੍ਰਧਾਨ ਨਗਰ ਪੰਚਾਇਤ ਬੇਗੋਵਾਲ, ਸੰਗਤ ਸਿੰਘ ਸੁਦਾਮਾ, ਸੁਖਵਿੰਦਰ ਸਿੰਘ ਪ੍ਰੇਮ, ਸਰੂਪ ਸਿੰਘ ਖਾਸਰੀਆ, ਚੇਅਰਮੈਨ ਸਰਬਜੀਤ ਸਿੰਘ ਪੱਪਲ, ਬਲਵਿੰਦਰ ਸਿੰਘ ਬਿੱਟੂ, ਅਸ਼ੋਕ ਕੁਮਾਰ ਬੱਤਰਾ, ਜਗਜੀਤ ਸਿੰਘ ਖਾਸਰੀਆ ਆਦਿ ਨੇ ਮਾਤਾ ਸਵਰਨ ਕੌਰ ਦੀ ਮੌਤ ’ਤੇ ਪੱਤਰਕਾਰ ਮਨਜੀਤ ਸਿੰਘ ਰਤਨ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਕਰਕੇ ਪੰਜਾਬ ਦੇ ਅਸਲ ਮੁੱਦਿਆਂ ਤੇ ਅਧਿਕਾਰਾਂ ਨੂੰ ਨਜ਼ਰਅੰਦਾਜ਼ ਕੀਤਾ-ਖਹਿਰਾ ਅਗਲੀ ਖ਼ਬਰ ਸਾਲਾਨਾ ਇਨਾਮ ਵੰਡ ਸਮਾਗਮ ’ਚ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
Ad Position 24