ਇਮਾਨਦਾਰੀ ਅਜੇ ਵੀ ਜ਼ਿੰਦਾ ਹੈ
ਨਡਾਲਾ ਦੇ ਸੁਰਿੰਦਰ ਸਿੰਘ ਸ਼ਿਪਰਾ ਨੇ ਮਿਸਾਲ ਕੀਤੀ ਕਾਇਮ
ਨਡਾਲਾ, 26 ਨਵੰਬਰ (ਰਘਬਿੰਦਰ ਸਿੰਘ)-ਅੱਜ ਦੇ ਦੌਰ ਵਿਚ ਜਿੱਥੇ ਇਮਾਨਦਾਰੀ ਦੀਆਂ ਮਿਸਾਲਾਂ ਘੱਟ ਦੇਖਣ ਨੂੰ ਮਿਲਦੀਆਂ ਹਨ, ਉੱਥੇ ਨਡਾਲਾ ਦੇ ਸੁਰਿੰਦਰ ਸਿੰਘ ਸ਼ਿਪਰਾ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕਰਦਿਆਂ ਲੋਕਾਂ ਦਾ ਦਿਲ ਜਿੱਤ ਲਿਆ। ਜਾਣਕਾਰੀ ਅਨੁਸਾਰ ਸੁਰਿੰਦਰ ਸਿੰਘ ਸ਼ਿਪਰਾ ਨੂੰ ਕਪੂਰਥਲਾ ਵਿਖੇ ਇੱਕ ਪਰਸ ਮਿਲਿਆ ਸੀ, ਜਿਸ ਵਿਚ ਕੁੱਝ ਨਗਦੀ ਤੋਂ ਇਲਾਵਾ ਹਮੀਰਾ ਵਾਸੀ ਜਸ਼ਨਪ੍ਰੀਤ ਸਿੰਘ ਦੇ ਜ਼ਰੂਰੀ ਦਸਤਾਵੇਜ਼ ਮੌਜੂਦ ਸਨ।
ਨਡਾਲਾ, 26 ਨਵੰਬਰ (ਰਘਬਿੰਦਰ ਸਿੰਘ)-ਅੱਜ ਦੇ ਦੌਰ ਵਿਚ ਜਿੱਥੇ ਇਮਾਨਦਾਰੀ ਦੀਆਂ ਮਿਸਾਲਾਂ ਘੱਟ ਦੇਖਣ ਨੂੰ ਮਿਲਦੀਆਂ ਹਨ, ਉੱਥੇ ਨਡਾਲਾ ਦੇ ਸੁਰਿੰਦਰ ਸਿੰਘ ਸ਼ਿਪਰਾ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕਰਦਿਆਂ ਲੋਕਾਂ ਦਾ ਦਿਲ ਜਿੱਤ ਲਿਆ। ਜਾਣਕਾਰੀ ਅਨੁਸਾਰ ਸੁਰਿੰਦਰ ਸਿੰਘ ਸ਼ਿਪਰਾ ਨੂੰ ਕਪੂਰਥਲਾ ਵਿਖੇ ਇੱਕ ਪਰਸ ਮਿਲਿਆ ਸੀ, ਜਿਸ ਵਿਚ ਕੁੱਝ ਨਗਦੀ ਤੋਂ ਇਲਾਵਾ ਹਮੀਰਾ ਵਾਸੀ ਜਸ਼ਨਪ੍ਰੀਤ ਸਿੰਘ ਦੇ ਜ਼ਰੂਰੀ ਦਸਤਾਵੇਜ਼ ਮੌਜੂਦ ਸਨ। ਉਨ੍ਹਾਂ ਨੇ ਪਰਸ ਦੇ ਅਸਲ ਮਾਲਕ ਦੀ ਭਾਲ ਕਰਨ ਲਈ ਇਸ ਸਬੰਧੀ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕੀਤੀ। ਸੋਸ਼ਲ ਮੀਡੀਆ ’ਤੇ ਪਾਈ ਪੋਸਟ ਰਾਹੀਂ ਜਦੋਂ ਪਰਸ ਦੇ ਮਾਲਕ ਜਸ਼ਨਪ੍ਰੀਤ ਸਿੰਘ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਹ ਸੁਰਿੰਦਰ ਸਿੰਘ ਸ਼ਿਪਰਾ ਕੋਲ ਪਹੁੰਚਿਆ। ਉਪਰੰਤ ਸੁਰਿੰਦਰ ਸਿੰਘ ਸ਼ਿਪਰਾ ਨੇ ਪੂਰੀ ਇਮਾਨਦਾਰੀ ਦਿਖਾਉਂਦਿਆਂ ਨਗਦੀ ਤੇ ਦਸਤਾਵੇਜ਼ਾਂ ਸਮੇਤ ਪਰਸ ਉਸ ਦੇ ਹਵਾਲੇ ਕਰ ਦਿੱਤਾ। ਸੁਰਿੰਦਰ ਸਿੰਘ ਸ਼ਿਪਰਾ ਦੇ ਇਸ ਨੇਕ ਉਪਰਾਲੇ ਦੀ ਇਲਾਕੇ ’ਚ ਸ਼ਲਾਘਾ ਹੋ ਰਹੀ ਹੈ। ਉਨ੍ਹਾਂ ਨੇ ਸਾਬਤ ਕਰ ਦਿੱਤਾ ਕਿ ਅੱਜ ਵੀ ਸਮਾਜ ਵਿਚ ਇਮਾਨਦਾਰੀ ਤੇ ਇਨਸਾਨੀਅਤ ਜ਼ਿੰਦਾ ਹੈ।