ਭਗਵਾਨ ਵਾਲਮੀਕਿ ਸਪੋਰਟਸ ਕਲੱਬ ਨੇ 25ਵਾਂ ਕੁਸ਼ਤੀ ਦੰਗਲ ਮੁਕਾਬਲਾ ਕਰਵਾਇਆ
ਕਪੂਰਥਲਾ, 25 ਨਵੰਬਰ (ਸਡਾਨਾਭਗਵਾਨ ਵਾਲਮੀਕਿ ਸਪੋਰਟਸ ਕਲੱਬ ਕਪੂਰਥਲਾ ਦੇ ਪ੍ਰਧਾਨ ਸੱਤੀ ਪਹਿਲਵਾਨ ਦੀ ਅਗਵਾਈ ਹੇਠ ਅਖਾਡ਼ਾ ਬ੍ਰਹਮਕੁੰਡ ਵਲੋਂ 25ਵਾਂ ਕੁਸ਼ਤੀ ਦੰਗਲ ਮੁਕਾਬਲਾ ਸਵ: ਬਾਰਾ ਪਹਿਲਵਾਨ ਭਵਾਨੀਪੁਰ ਵਾਲਿਆਂ ਦੀ ਯਾਦ ’ਚ ਸ਼ਾਲਾਮਾਰ ਬਾਗ ਵਿਖੇ ਕਰਵਾਇਆ ਗਿਆ। ਇਸ ਮੌਕੇ ਕੁਸ਼ਤੀਆਂ ਦੇ ਰੋਮਾਂਚਕ ਮੁਕਾਬਲੇ ਹੋਏ ਜਿਸ ’ਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸ਼ਿਰਕਤ ਕੀਤੀ।
ਕਪੂਰਥਲਾ, 25 ਨਵੰਬਰ (ਸਡਾਨਾਭਗਵਾਨ ਵਾਲਮੀਕਿ ਸਪੋਰਟਸ ਕਲੱਬ ਕਪੂਰਥਲਾ ਦੇ ਪ੍ਰਧਾਨ ਸੱਤੀ ਪਹਿਲਵਾਨ ਦੀ ਅਗਵਾਈ ਹੇਠ ਅਖਾਡ਼ਾ ਬ੍ਰਹਮਕੁੰਡ ਵਲੋਂ 25ਵਾਂ ਕੁਸ਼ਤੀ ਦੰਗਲ ਮੁਕਾਬਲਾ ਸਵ: ਬਾਰਾ ਪਹਿਲਵਾਨ ਭਵਾਨੀਪੁਰ ਵਾਲਿਆਂ ਦੀ ਯਾਦ ’ਚ ਸ਼ਾਲਾਮਾਰ ਬਾਗ ਵਿਖੇ ਕਰਵਾਇਆ ਗਿਆ। ਇਸ ਮੌਕੇ ਕੁਸ਼ਤੀਆਂ ਦੇ ਰੋਮਾਂਚਕ ਮੁਕਾਬਲੇ ਹੋਏ ਜਿਸ ’ਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸ਼ਿਰਕਤ ਕੀਤੀ। ਜਿਨ੍ਹਾਂ ਨੇ ਪਟਕੇ ਦੀ ਕੁਸ਼ਤੀ ਦਾ ਮੁਕਾਬਲਾ ਸ਼ੁਰੂ ਕਰਵਾਇਆ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ 20 ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਗਏ। ਜਦਕਿ ਪਟਕੇ ਦੀ ਕੁਸ਼ਤੀ ਮਨੂ ਸ਼ਿਵਪੁਰੀ ਤੇ ਹਰੀ ਦੇ ਵਿਚਕਾਰ ਹੋਈ। ਜਿਸ ’ਚ ਮਨੂ ਸ਼ਿਵਪੁਰੀ ਨੇ ਜਿੱਤ ਦਰਜ ਕੀਤੀ। ਦੂਜਾ ਕੁਸ਼ਤੀ ਮੁਕਾਬਲਾ ਜਗਰੂਪ ਜਲੰਧਰ ਤੇ ਸੱਤਾ ਖਡੂਰ ਸਾਹਿਬ ਦੇ ਵਿਚਾਲੇ ਹੋਇਆ। ਜਿਸ ’ਚ ਜਗਰੂਪ ਜਲੰਧਰ ਜੇਤੂ ਰਿਹਾ। ਇਸ ਮੌਕੇ ਕੁਲਦੀਪ ਸਿੰਘ ਕਪੂਰ, ਅਸ਼ਵਨੀ ਕੁਮਾਰ ਪਿੰਟਾ, ਗੋਨੀ ਪਹਿਲਵਾਨ, ਸੁਨੀਲ ਘਈ, ਅੰਕੁਸ਼, ਤੀਰਥ ਪਹਿਲਵਾਨ, ਭਾਜਪਾ ਆਗੂ ਉਮੇਸ਼ ਸ਼ਾਰਦਾ, ਕੌਂਸਲਰ ਦੀਪਕ ਸਲਵਾਨ, ਜਸਵੰਤ ਲਾਡੀ, ਸੁਰਜੀਤ ਰਾਣਾ, ਡਾ. ਰਜੀਵ ਧੀਰ, ਮਨਮੋਹਨ ਸਿੰਘ ਬਾਜਵਾ, ਜਤਿਨ ਸ਼ਰਮਾ, ਠਾਕੁਰ ਦਾਸ ਗਿੱਲ, ਬਲਜੀਤ ਕਾਲਾ, ਬਲਬੀਰ ਸਿੰਘ ਬੀਰਾ ਕੌਂਸਲਰ, ਨਵਜੋਤ ਸਿੰਘ ਮਾਹਲ, ਕਿੱਕੀ ਵਾਲੀਆ, ਸੰਦੀਪ ਸਿੰਘ, ਰਜਿੰਦਰ ਸਿੰਘ ਪਾਲਾ ਤੇ ਹੋਰ ਹਾਜ਼ਰ ਸਨ।