25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਥਾਣਾ ਤਲਵੰਡੀ ਚੌਧਰੀਆਂ ਅਧੀਨ ਪੈਂਦੇ ਪਿੰਡ ਅੰਮ੍ਰਿਤਪੁਰ ਵਿਖੇ ਨਾਜਾਇਜ਼ ਮਾਈਨਿੰਗ ਜ਼ੋਰਾਂ ’ਤੇ ਪੁਲਿਸ ਨੂੰ ਦੱਸਣ ਤੋਂ ਬਾਅਦ ਟਿੱਪਰ ਰੇਤ ਭਰ ਕੇ ਚਲੇ ਗਏ ਤੇ ਪੁਲਿਸ ਬਾਅਦ ਵਿਚ ਮੌਕੇ ’ਤੇ ਪਹੁੰਚੀ

ਫੱਤੂਢੀਂਗਾ, 25 ਨਵੰਬਰ (ਬਲਜੀਤ ਸਿੰਘ)-ਥਾਣਾ ਤਲਵੰਡੀ ਚੌਧਰੀਆਂ ਅਧੀਨ ਪੈਂਦੇ ਪਿੰਡ ਅੰਮ੍ਰਿਤਪੁਰ ਕੋਲ ਦਰਿਆ ਬਿਆਸ ਵਿਚੋਂ ਸ਼ਰੇਆਮ ਚਿੱਟੇ ਦਿਨ ਜੇ ਸੀ ਬੀ ਅਤੇ ਪੋਕਲਾਈਨ ਮਸ਼ੀਨਾਂ ਦੀ ਮਦਦ ਨਾਲ ਟਿੱਪਰ ਤੇ ਟਰਾਲੀਆਂ ਨਾਲ ਸਥਾਨਕ ਪੁਲਿਸ ਅਤੇ ਮਾਈਨਿੰਗ ਵਿਭਾਗ ਦੀ ਮਿਲੀਭੁਗਤ ਨਾਲ ਸੱਤਾਧਾਰੀ ਧਿਰ ਦੀ ਸ਼ਹਿ ਤੇ ਰੇਤ ਅਤੇ ਮਿੱਟੀ ਦੀ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਸਾਬਕਾ ਸਰਪੰਚ ਗੁਰਚਰਨ ਸਿੰਘ, ਮਲਕੀਤ ਸਿੰਘ, ਸੰਤੋਖ ਸਿੰਘ, ਮੰਗਲ ਸਿੰਘ, ਗੁਰਦੀਪ ਸਿੰਘ ਨੇ ਦੱਸਿਆ ਕਿ ਬੀਤੇ ਦਿਨ 24 ਨਵੰਬਰ ਨੂੰ ਥਾਣਾ ਤਲਵੰਡੀ ਚੌਧਰੀਆਂ ਪੁਲਿਸ ਨੂੰ ਸਥਾਨਕ ਕਿਸਾਨਾਂ ਨੇ ਆਪਣੇ ਪੱਧਰ ਤੇ ਮੌਕੇ ਤੇ ਪਹੁੰਚ ਕੇ ਟਰੈਕਟਰ ਟਰਾਲੀਆਂ ਸਮੇਤ ਭਰੀਆਂ ਹੋਈਆਂ ਰੇਤਾ ਦੀਆਂ ਟਰਾਲੀਆਂ ਹਵਾਲੇ ਕੀਤੀਆਂ ਤਾਂ ਸ਼ਾਮ ਤੱਕ ਪੁਲਿਸ ਨੇ ਬਿਨਾਂ ਕੋਈ ਕਾਰਵਾਈ ਕੀਤੀਆਂ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਸਪੁਰਦ ਕਰ ਦਿੱਤੀਆਂ ਗਈਆਂ।

Ad Position 21
No active advertisement
ਅਜੀਤ ਡੈਸਕ 26-11-2026
ਫੱਤੂਢੀਂਗਾ, 25 ਨਵੰਬਰ (ਬਲਜੀਤ ਸਿੰਘ)-ਥਾਣਾ ਤਲਵੰਡੀ ਚੌਧਰੀਆਂ ਅਧੀਨ ਪੈਂਦੇ ਪਿੰਡ ਅੰਮ੍ਰਿਤਪੁਰ ਕੋਲ ਦਰਿਆ ਬਿਆਸ ਵਿਚੋਂ ਸ਼ਰੇਆਮ ਚਿੱਟੇ ਦਿਨ ਜੇ ਸੀ ਬੀ ਅਤੇ ਪੋਕਲਾਈਨ ਮਸ਼ੀਨਾਂ ਦੀ ਮਦਦ ਨਾਲ ਟਿੱਪਰ ਤੇ ਟਰਾਲੀਆਂ ਨਾਲ ਸਥਾਨਕ ਪੁਲਿਸ ਅਤੇ ਮਾਈਨਿੰਗ ਵਿਭਾਗ ਦੀ ਮਿਲੀਭੁਗਤ ਨਾਲ ਸੱਤਾਧਾਰੀ ਧਿਰ ਦੀ ਸ਼ਹਿ ਤੇ ਰੇਤ ਅਤੇ ਮਿੱਟੀ ਦੀ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ।ਇਸ ਸਬੰਧੀ ਸਾਬਕਾ ਸਰਪੰਚ ਗੁਰਚਰਨ ਸਿੰਘ, ਮਲਕੀਤ ਸਿੰਘ, ਸੰਤੋਖ ਸਿੰਘ, ਮੰਗਲ ਸਿੰਘ, ਗੁਰਦੀਪ ਸਿੰਘ ਨੇ ਦੱਸਿਆ ਕਿ ਬੀਤੇ ਦਿਨ 24 ਨਵੰਬਰ ਨੂੰ ਥਾਣਾ ਤਲਵੰਡੀ ਚੌਧਰੀਆਂ ਪੁਲਿਸ ਨੂੰ ਸਥਾਨਕ ਕਿਸਾਨਾਂ ਨੇ ਆਪਣੇ ਪੱਧਰ ਤੇ ਮੌਕੇ ਤੇ ਪਹੁੰਚ ਕੇ ਟਰੈਕਟਰ ਟਰਾਲੀਆਂ ਸਮੇਤ ਭਰੀਆਂ ਹੋਈਆਂ ਰੇਤਾ ਦੀਆਂ ਟਰਾਲੀਆਂ ਹਵਾਲੇ ਕੀਤੀਆਂ ਤਾਂ ਸ਼ਾਮ ਤੱਕ ਪੁਲਿਸ ਨੇ ਬਿਨਾਂ ਕੋਈ ਕਾਰਵਾਈ ਕੀਤੀਆਂ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਸਪੁਰਦ ਕਰ ਦਿੱਤੀਆਂ ਗਈਆਂ। 25 ਨਵੰਬਰ ਨੂੰ ਦੁਬਾਰਾ ਤਡ਼ਕਸਾਰ ਜਦ ਕਿਸਾਨਾਂ ਨੇ ਦੁਬਾਰਾ ਪੋਕਲਾਈਨ ਮਸ਼ੀਨਾਂ ਚੱਲਦੀਆਂ ਵੇਖੀਆਂ ਗਈਆਂ ਤਾਂ ਮਾਈਨਿੰਗ ਵਿਭਾਗ ਦੇ ਐਸ ਡੀ ਵਿਜੇ ਕੁਮਾਰ ਅਤੇ ਥਾਣਾ ਤਲਵੰਡੀ ਚੌਧਰੀਆਂ ਦੀ ਐਸ.ਐਚ.ਓ. ਸੋਨਮਦੀਪ ਕੌਰ ਨੂੰ ਸੂਚਿਤ ਕੀਤਾ ਤਾਂ ਪੁਲੀਸ ਦੇ ਜਾਣ ਤੋਂ ਪਹਿਲਾਂ ਹੀ ਰੇਤ ਦੇ ਭਰੇ ਹੋਏ ਟਿੱਪਰ ਨਿਕਲ ਗਏ ਤੇ ਮੌਕੇ ਤੇ ਮੌਜੂਦ ਪੋਕਲਾਈਨ ਮਸ਼ੀਨ ਦੇ ਡਰਾਈਵਰ ਨੂੰ ਕਾਬੂ ਕਰ ਕੇ ਲੈ ਗਏ। ਸਥਾਨਕ ਕਿਸਾਨਾਂ ਨੇ ਦੱਸਿਆ ਕਿ ਦਰਿਆ ਬਿਆਸ ਦੇ ਵਹਿਣ ਤੋਂ ਕਰੀਬ 10 ਫੁੱਟ ਦੀ ਦੂਰੀ ਤੋ ਹੀ 15 ਫੁੱਟ ਡੂੰਘੇ ਟੋਏ ਮਾਰ ਕੇ ਰੇਤ ਤੇ ਮਿੱਟੀ ਭਰੀ ਜਾ ਰਹੀ ਹੈ, ਜਿਸ ਕਾਰਨ ਜੇਕਰ ਪਾਣੀ ਦਾ ਪੱਧਰ ਬਰਸਾਤ ਦੇ ਮੌਸਮ ਵਿਚ ਵਧਦਾ ਹੈ ਤਾਂ ਦਰਿਆ ਆਪਣਾ ਵਹਾਅ ਬਦਲ ਸਕਦਾ ਹੈ। ਜਿਸ ਕਾਰਨ ਕਿਸਾਨਾਂ ਵੱਲੋਂ ਆਪਣੇ ਪੱਧਰ ਤੇ ਲਗਾਏ ਗਏ ਧੁੱਸੀ ਬੰਨ੍ਹ ਨੂੰ ਵੀ ਖ਼ਤਰਾ ਬਣ ਸਕਦਾ ਹੈ।ਉਕਤ ਕਿਸਾਨਾਂ ਦੱਸਿਆ ਕਿ ਜੇਕਰ ਮਾਈਨਿੰਗ ਕਰਨ ਵਾਲੇ ਲੋਕਾਂ ਨੂੰ ਪੁਲਿਸ ਤੇ ਮਾਈਨਿੰਗ ਵਿਭਾਗ ਨੇ ਨਾ ਰੋਕਿਆ ਤਾਂ ਉਹ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਆਵਾਜ਼ ਬੁਲੰਦ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਣੇ 2 ਕਾਬੂ ਅਗਲੀ ਖ਼ਬਰ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ
Ad Position 24