ਸਾਹਿਤਕ ਪਿਡ਼ ਨਡਾਲਾ ਦੀ ਇਕੱਤਰਤਾ ’ਚ ਰਚਨਾਵਾਂ ਦਾ ਦੌਰ ਚੱਲਿਆ
ਕਵੀਆਂ ਤੇ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਬੰਨ੍ਹਿਆ ਰੰਗ
ਨਡਾਲਾ, 24 ਨਵੰਬਰ (ਰਘਬਿੰਦਰ ਸਿੰਘ)-ਸਾਹਿਤਕ ਪਿਡ਼ ਨਡਾਲਾ ਦੀ ਇਕੱਤਰਤਾ ਪ੍ਰੋ. ਕੁਲਵੰਤ ਸਿੰਘ ਔਜਲਾ ਤੇ ਡਾ.
ਨਡਾਲਾ, 24 ਨਵੰਬਰ (ਰਘਬਿੰਦਰ ਸਿੰਘ)-ਸਾਹਿਤਕ ਪਿਡ਼ ਨਡਾਲਾ ਦੀ ਇਕੱਤਰਤਾ ਪ੍ਰੋ. ਕੁਲਵੰਤ ਸਿੰਘ ਔਜਲਾ ਤੇ ਡਾ. ਪਰਮਜੀਤ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਾਹਿਤਕਾਰਾਂ ਵਲੋਂ ਆਪਣੀਆਂ ਕਵਿਤਾਵਾਂ, ਗਜ਼ਲਾਂ ਤੇ ਕਹਾਣੀਆਂ ਰਾਹੀਂ ਸਾਹਿਤਕ ਰੰਗ ਬੰਨ੍ਹਿਆ ਗਿਆ। ਇਕੱਤਰਤਾ ਦੌਰਾਨ ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਆਪਣੀਆਂ ਪਿਆਰੀਆਂ ਗਜ਼ਲਾਂ ਸੁਣਾਈਆਂ। ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ ਤੇ ਮਾਂ ਬੋਲੀ ਨੂੰ ਮਘਦਾ ਰੱਖਣ ਲਈ ਸਾਹਿਤ ਸਭਾਵਾਂ ਦਾ ਨਿਰੰਤਰ ਚੱਲਦੇ ਰਹਿਣਾ ਬਹੁਤ ਜ਼ਰੂਰੀ ਹੈ। ਡਾ. ਪਰਮਜੀਤ ਸਿੰਘ ਮਾਨਸਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਉਹ ਸਾਹਿਤ ਦੇ ਜਗਿਆਸੂਆਂ ਲਈ ਪੁਰਾਣੇ ਸਮਿਆਂ ਦੇ ਸਾਹਿਤ ਦੀ ਭਾਲ ਤੇ ਖੋਜ ਕਾਰਜਾਂ ਵਿਚ ਜੁਟੇ ਹੋਏ ਹਨ। ਇਸ ਮੌਕੇ ਰਚਨਾਵਾਂ ਸੁਣਨ ਤੇ ਸੁਣਾਉਣ ਦਾ ਸਿਲਸਿਲਾ ਵੀ ਜਾਰੀ ਰਿਹਾ। ਇਕੱਤਰਤਾ ਦਾ ਸੰਚਾਲਨ ਕਰ ਰਹੇ ਪੰਜਾਬੀ ਕਹਾਣੀਕਾਰ ਡਾ. ਕਰਮਜੀਤ ਸਿੰਘ ਨਡਾਲਾ ਨੇ ਆਪਣੀ ਨਵੀਂ ਕਹਾਣੀ ‘ਫੀਡ ਬੈਕ’ ਸੁਣਾਈ। ਡਾ. ਮੱਖਣ ਸਿੰਘ ਭੁਲੱਥ ਨੇ ਸਮੇਂ ਦੇ ਹਾਲਾਤਾਂ ’ਤੇ ਚੋਟ ਕਰਦੀ ਲੰਬੀ ਕਵਿਤਾ ਪੇਸ਼ ਕੀਤੀ। ਇਸ ਤੋਂ ਇਲਾਵਾ ਨਾਨਕ ਚੰਦ ਵਿਰਲੀ, ਚਰਨਜੀਤ ਸਿੰਘ ਮੱਲ੍ਹੀ, ਵੀ. ਕੇ. ਦਿਆਲਪੁਰੀ, ਰਤਨ ਸਿੰਘ ਸੰਧੂ, ਸੋਢੀ ਸੱਤੋਵਾਲੀ, ਮਨੋਜ ਫਗਵਾਡ਼ਵੀ, ਬਲਦੇਵ ਸਿੰਘ ਪੱਡਾ, ਸੁਖਦੇਵ ਸਿੰਘ ਗੰਢਵਾਂ ਤੇ ਜਲੰਧਰ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਪ੍ਰਸਿੱਧ ਕਵੀ ਸੁਰਿੰਦਰ ਮਕਸੂਦਪੁਰੀ ਨੇ ਆਪਣੀਆਂ ਭਾਵਪੂਰਤ ਰਚਨਾਵਾਂ ਪੇਸ਼ ਕਰਕੇ ਸਾਹਿਤਕ ਮਾਹੌਲ ਨੂੰ ਰੰਗੀਨ ਬਣਾਈ ਰੱਖਿਆ। ਅੰਤ ’ਚ ਸਭਾ ਦੇ ਪ੍ਰਧਾਨ ਨਿਰਮਲ ਸਿੰਘ ਖੱਖ ਨੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਆਪਣੀ ਤਾਜ਼ਾ ਕਵਿਤਾ ਪੇਸ਼ ਕਰਦਿਆਂ ਇਕੱਤਰਤਾ ਦੀ ਸਮਾਪਤੀ ਕੀਤੀ।