ਬਦਲਦੇ ਮੌਸਮ ਦੌਰਾਨ ਲੋਕ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣ-ਐਸ ਐਮ ਓ ਭੁਲੱਥ
ਭੁਲੱਥ, 16 ਨਵੰਬਰ (ਮੇਹਰ ਚੰਦ ਸਿੱਧੂ)-ਬਦਲਦੇ ਮੌਸਮ ਦੌਰਾਨ ਲੋਕ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣ। ਇਹ ਪ੍ਰਗਟਾਵਾ ਕਰਦਿਆਂ ਐਸ ਐਮ ਓ ਭੁਲੱਥ ਡਾਕਟਰ ਹਰਜਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਰਦੀਆਂ ਦਾ ਮੌਸਮ ਆ ਰਿਹਾ ਹੈ।
ਭੁਲੱਥ, 16 ਨਵੰਬਰ (ਮੇਹਰ ਚੰਦ ਸਿੱਧੂ)-ਬਦਲਦੇ ਮੌਸਮ ਦੌਰਾਨ ਲੋਕ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣ। ਇਹ ਪ੍ਰਗਟਾਵਾ ਕਰਦਿਆਂ ਐਸ ਐਮ ਓ ਭੁਲੱਥ ਡਾਕਟਰ ਹਰਜਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਰਦੀਆਂ ਦਾ ਮੌਸਮ ਆ ਰਿਹਾ ਹੈ। ਲੋਕ ਆਪਣੇ ਸਿਹਤ ਸੰਬੰਧੀ ਜਾਗਰੂਕ ਰਹਿਣ। ਉਨ੍ਹਾਂ ਕਿਹਾ ਕਿ ਮੌਸਮ ਦੇ ਮੱਦੇਨਜ਼ਰ ਇਨਫੈਕਸ਼ਨ ਦਾ ਵਧਣਾ, ਖਾਂਸੀ ਜ਼ੁਕਾਮ, ਤੇਜ਼ ਬੁਖ਼ਾਰ ਤੇ ਟੁੱਟੀਆਂ ਉਲਟੀਆਂ ਲੱਗਣ ’ਤੇ ਤੁਰੰਤ ਸਿਵਲ ਹਸਪਤਾਲ ਭੁਲੱਥ ਪਹੁੰਚ ਕੇ ਸਿਹਤ ਸੰਬੰਧੀ ਟੈੱਸਟ ਵਗੈਰਾ ਕਰਵਾਏ ਜਾਣ, ਸਿਵਲ ਹਸਪਤਾਲ ਅੰਦਰ ਟੈੱਸਟ ਵਗੈਰਾ ਮੁਫ਼ਤ ਕੀਤੇ ਜਾਂਦੇ ਹਨ ਤੇ ਲੋਡ਼ਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ। ਬਦਲ ਰਹੇ ਮੌਸਮ ਦੇ ਮੱਦੇਨਜ਼ਰ ਸਵੇਰੇ ਸ਼ਾਮ ਠੰਡ ਤੋਂ ਬਚਣਾ ਚਾਹੀਦਾ ਹੈ ਤੇ ਸੈਰ ਵਗੈਰਾ ਕਰਨ ਸਮੇਂ ਸਰੀਰ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ ਤੇ ਫਾਸਟ ਫੂਡ ਤੋਂ ਬੱਚਿਆਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਬੱਚਿਆਂ ਨੂੰ ਮੈਦੇ ਵਾਲੀਆ ਚੀਜ਼ਾਂ ਦੇ ਜ਼ਿਆਦਾ ਇਸਤੇਮਾਲ ਕਰਨ ਕਰਕੇ ਲਿਵਰ ਦੀ ਸਮੱਸਿਆ ਤੇ ਪੇਟ ਦੀਆਂ ਸਮੱਸਿਆਵਾਂ ਤੋਂ ਬਚਣ ਲਈ ਪਰਹੇਜ਼ ਬਹੁਤ ਜ਼ਰੂਰੀ ਹੈ। ਸਿਹਤ ਸੰਬੰਧੀ ਕੋਈ ਵੀ ਸਮੱਸਿਆਵਾਂ ਪੈਦਾ ਹੋਣ ’ਤੇ ਤੁਰੰਤ ਸਿਵਲ ਹਸਪਤਾਲ ਪਹੁੰਚ ਕੇ ਜਾਂਚ ਕਰਵਾਉਣਾ ਚਾਹੀਦਾ ਹੈ ।