17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਅੱਖਾਂ ਅਤੇ ਆਮ ਬਿਮਾਰੀਆਂ ਦੇ ਮੁਫ਼ਤ ਚੈੱਕਅਪ ਕੈਂਪ ’ਚ 500 ਮਰੀਜ਼ਾਂ ਨੇ ਲਿਆ ਲਾਹਾ

ਫਗਵਾਡ਼ਾ, 16 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਗੁਰੂ ਨਾਨਕ ਸਿਮਰਨ ਸੁਸਾਇਟੀ ਫਗਵਾਡ਼ਾ ਵਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਮੂਹ ਮਨੁੱਖਤਾ ਦੀ ਸੇਵਾ ’ਚ 26ਵਾਂ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਤੇ ਅਪਰੇਸ਼ਨ ਕੈਂਪ ਤੋਂ ਇਲਾਵਾ ਹੱਡੀਆਂ ਦਾ ਮੁਫ਼ਤ ਚੈੱਕਅਪ ਕੈਂਪ ਡੇਰਾ ਰਾਮ ਸਿੰਘ ਖੇਡ਼ਾ ਭਾਣੋਕੀ ਰੋਡ ਵਿਖੇ ਲਗਾਇਆ ਗਿਆ। ਕੈਂਪ ਤੋਂ ਪਹਿਲਾਂ ਸ੍ਰੀ ਸੁਖਮਨ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਸਭਨਾਂ ਦੀ ਚਡ਼੍ਹਦੀ ਕਲਾ ਦੀ ਅਰਦਾਸ ਕੀਤੀ।

Ad Position 21
No active advertisement
ਅਜੀਤ ਡੈਸਕ 17-11-2026
ਫਗਵਾਡ਼ਾ, 16 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਗੁਰੂ ਨਾਨਕ ਸਿਮਰਨ ਸੁਸਾਇਟੀ ਫਗਵਾਡ਼ਾ ਵਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਮੂਹ ਮਨੁੱਖਤਾ ਦੀ ਸੇਵਾ ’ਚ 26ਵਾਂ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਤੇ ਅਪਰੇਸ਼ਨ ਕੈਂਪ ਤੋਂ ਇਲਾਵਾ ਹੱਡੀਆਂ ਦਾ ਮੁਫ਼ਤ ਚੈੱਕਅਪ ਕੈਂਪ ਡੇਰਾ ਰਾਮ ਸਿੰਘ ਖੇਡ਼ਾ ਭਾਣੋਕੀ ਰੋਡ ਵਿਖੇ ਲਗਾਇਆ ਗਿਆ। ਕੈਂਪ ਤੋਂ ਪਹਿਲਾਂ ਸ੍ਰੀ ਸੁਖਮਨ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਸਭਨਾਂ ਦੀ ਚਡ਼੍ਹਦੀ ਕਲਾ ਦੀ ਅਰਦਾਸ ਕੀਤੀ। ਕੈਂਪ ਦਾ ਉਦਘਾਟਨ ਗੁਰੂ ਨਾਨਕ ਵੰਸ਼ ਬਾਬਾ ਮਨਜੀਤ ਸਿੰਘ ਬੇਦੀ ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਵਾਲੇ ਚੇਅਰਮੈਨ ਗੁਰੂ ਨਾਨਕ ਸੇਵਾ ਸਿਮਰਨ ਸੁਸਾਇਟੀ ਰਫਗਵਾਡ਼ਾ ਵਲੋਂ ਕੀਤਾ ਗਿਆ। ਇਸ ਮੌਕੇ ’ਤੇ ਬਾਬਾ ਮਨਜੀਤ ਸਿੰਘ ਬੇਦੀ ਨੇ ਆਖਿਆ ਕਿ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ 26 ਵਾਂ ਸਾਲਾਨਾ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ ’ਚ ਲੋਡ਼ਵੰਦਾਂ ਨੂੰ ਹਰ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਕੈਂਪ ਵਿਚ ਹਾਜ਼ਰ ਸੰਗਤਾਂ ਲਈ ਗੁਰੂ ਕੇ ਲੰਗਰ ਵੀ ਅਤੁੱਟ ਵਰਤਾਏ ਜਾਂਦੇ ਹਨ। ਇਸ ਮੌਕੇ ’ ਤੇ ਪੁੱਜੇ ਰਾਜਨੀਤੀ, ਧਾਰਮਿਕ ਅਤੇ ਸਮਾਜਿਕ ਆਗੂਆਂ ਨੇ ਬਾਬਾ ਮਨਜੀਤ ਸਿੰਘ ਬੇਦੀ ਤੇ ਐਨ.ਆਰ.ਆਈ. ਵੀਰਾਂ ਦਾ ਇਸ ਕਾਰਜ ਲਈ ਧੰਨਵਾਦ ਕੀਤਾ ਅਤੇ ਆਖਿਆ ਕਿ ਮਨੁੱਖਤਾ ਦੀ ਸੇਵਾ ਇਹ ਪ੍ਰਬੰਧਕਾਂ ਦਾ ਇਹ ਵਧੀਆਂ ਉਪਰਾਲਾ ਹੈ । ਕੈਂਪ ’ਚ ਡਾ. ਜੀ.ਐਸ. ਵਿਰਦੀ ਅੱਖਾਂ ਦੇ ਮਾਹਿਰ ਡਾਕਟਰ, ਡਾ: ਰੋਹਨ ਸਿੰਘ ਪਰਹਾਰ ਹੱਡੀਆਂ ਦੀਆਂ ਬਿਮਾਰੀਆਂ ਦੇ ਰੋਬੋਟਿਕ ਓਪਰੇਸ਼ਨ ਦੇ ਮਾਹਿਰ ਡਾਕਟਰ ਨੇ ਪੁੱਜ ਕੇ 500 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਅਪਰੇਸ਼ਨ ਦੇ ਯੋਗ ਮਰੀਜ਼ਾਂ ਦੇ ਮੁਫ਼ਤ ਅਪਰੇਸ਼ਨ ਕੀਤੇ ਜਾਣਗੇ । ਕੈਂਪ ਦੌਰਾਨ ਡਾ. ਚੇਤਨਾ ਮਹਿਤਾ ਸੀਨੀਅਰ ਆਯੁਰਵੈਦਿਕ ਨੇ ਵੀ ਮਰੀਜ਼ਾਂ ਦਾ ਚੈੱਕਅਪ ਕੀਤਾ ਤੇ ਆਯੁਰਵੈਦਿਕ ਦਵਾਈਆਂ ਦੇ ਕੇ ਉਨ੍ਹਾਂ ਦਾ ਮੁਫ਼ਤ ਇਲਾਜ ਕੀਤਾ। ਕੈਂਪ ਵਿਚ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ । ਅੰਤ ਵਿਚ ਬਾਬਾ ਮਨਜੀਤ ਸਿੰਘ ਬੇਦੀ ਨੇ ਪੁੱਜੇ ਹੋਏ ਸਭਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ਬਾਬਾ ਕਰਨਜੀਤ ਸਿੰਘ ਬੇਦੀ, ਬਾਬਾ ਸਤਿੰਦਰਪਾਲ ਸਿੰਘ ਬੇਦੀ, ਮਾਤਾ ਬਲਜਿੰਦਰ ਕੌਰ ਬੇਦੀ, ਮੈਂਬਰ ਪਾਰਲੀਮੈਂਟ ਡਾ: ਰਾਜ ਕੁਮਾਰ ਚੱਬੇਵਾਲ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਪੰਜਾਬ, ਸ਼ਿੰਦਰਪਾਲ ਸਿੰਘ ਯੂ. ਕੇ., ਬੀਬੀ ਪਰਮਜੀਤ ਕੌਰ ਯੂ. ਕੇ., ਜੋਗਾ ਸਿੰਘ ਯੂ. ਕੇ., ਕਸ਼ਮੀਰ ਸਿੰਘ ਯੂ.ਕੇ., ਕਰਮਵੀਰ ਸਿੰਘ ਜਲੰਧਰ, ਮਲਕੀਤ ਸਿੰਘ ਰਘਬੋਤਰਾ, ਸੁਪ੍ਰੀਤ ਕੌਰ ਬੇਦੀ, ਹਰਲੀਨ ਕੌਰ ਬੇਦੀ, ਕਿਰਤਪਾਲ ਸਿੰਘ ਬੇਦੀ, ਕਬੀਰ ਸਿੰਘ, ਆਦੇਸ਼ਵਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅੱਜ ਬਿਜਲੀ ਬੰਦ ਅਗਲੀ ਖ਼ਬਰ ਐਨ.ਐਚ.ਐਮ. ਕਰਮਚਾਰੀਆਂ ਨੇ ਡਾਇਰੈਕਟਰ ਸਿਹਤ ਸੇਵਾਵਾਂ ਡਾ. ਅਨਿਲ ਗੋਇਲ ਨੂੰ ਮੰਗ ਪੱਤਰ ਸੌਂਪਿਆ
Ad Position 24