ਡਾ. ਦਲਜੀਤ ਸਿੰਘ ਖਹਿਰਾ ਗੁਰਦੁਆਰਾ ਅਰਬਨ ਅਸਟੇਟ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹਰਭਜਨ ਸਿੰਘ ਭਿੰਡਰ ਜਨਰਲ ਸਕੱਤਰ ਚੁਣੇ
ਕਪੂਰਥਲਾ, 16 ਨਵੰਬਰ (ਅਮਰਜੀਤ ਸਿੰਘ ਸਡਾਨਾ)-ਗੁਰਦੁਆਰਾ ਸਾਹਿਬ ਅਰਬਨ ਅਸਟੇਟ ਕਪੂਰਥਲਾ ਦੀ ਪ੍ਰਬੰਧਕ ਕਮੇਟੀ ਦੀ ਚੋਣ ਗੁਰਦੁਆਰਾ ਸਾਹਿਬ ਵਿਖੇ ਵੋਟ ਪ੍ਰਕਿਰਿਆ ਰਾਹੀਂ ਹੋਈ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਜਨਰਲ ਸਕੱਤਰ ਦੇ ਅਹੁਦਿਆਂ ਲਈ ਹੋਈ ਚੋਣ ਦੇ ਨਤੀਜਿਆਂ ਤਹਿਤ 80 ਫ਼ੀਸਦੀ ਲੋਕਾਂ ਨੇ ਮਤਦਾਨ ਕੀਤਾ।
ਕਪੂਰਥਲਾ, 16 ਨਵੰਬਰ (ਅਮਰਜੀਤ ਸਿੰਘ ਸਡਾਨਾ)-ਗੁਰਦੁਆਰਾ ਸਾਹਿਬ ਅਰਬਨ ਅਸਟੇਟ ਕਪੂਰਥਲਾ ਦੀ ਪ੍ਰਬੰਧਕ ਕਮੇਟੀ ਦੀ ਚੋਣ ਗੁਰਦੁਆਰਾ ਸਾਹਿਬ ਵਿਖੇ ਵੋਟ ਪ੍ਰਕਿਰਿਆ ਰਾਹੀਂ ਹੋਈ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਜਨਰਲ ਸਕੱਤਰ ਦੇ ਅਹੁਦਿਆਂ ਲਈ ਹੋਈ ਚੋਣ ਦੇ ਨਤੀਜਿਆਂ ਤਹਿਤ 80 ਫ਼ੀਸਦੀ ਲੋਕਾਂ ਨੇ ਮਤਦਾਨ ਕੀਤਾ। ਨਤੀਜਿਆਂ ’ਚ ਪ੍ਰਧਾਨ ਦੇ ਅਹੁਦੇ ਲਈ ਚੋਣ ਲਡ਼ ਰਹੇ ਡਾ. ਦਲਜੀਤ ਸਿੰਘ ਖਹਿਰਾ ਨੇ 385 ’ਚੋਂ 236 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ, ਜਦਕਿ ਗੁਰਨਾਮ ਸਿੰਘ ਹਾਂਡਾ ਨੂੰ ਕੇਵਲ 140 ਵੋਟਾਂ ਹਾਸਲ ਹੋਈਆਂ ਅਤੇ 9 ਵੋਟਾਂ ਰੱਦ ਹੋਈਆਂ। ਜਨਰਲ ਸਕੱਤਰ ਦੇ ਅਹੁਦੇ ਲਈ ਹਰਭਜਨ ਸਿੰਘ ਭਿੰਡਰ ਨੇ 216 ਵੋਟਾਂ ਹਾਸਲ ਕੀਤੀਆਂ, ਜਦਕਿ ਦੂਸਰੀ ਧਿਰ ਦੇ ਉਮੀਦਵਾਰ ਰਜਿੰਦਰਪਾਲ ਸਿੰਘ ਨੂੰ ਸਿਰਫ਼ 159 ਵੋਟਾਂ ਪਈਆਂ ਤੇ 10 ਵੋਟਾਂ ਰੱਦ ਹੋਈਆਂ। ਦੋਵੇਂ ਜੇਤੂ ਉਮੀਦਵਾਰਾਂ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਉਨ੍ਹਾਂ ਦੀ ਤਰਜੀਹ ਵੱਧ ਤੋਂ ਵੱਧ ਸੰਗਤ ਨੂੰ ਗੁਰੂ ਘਰ ਨਾਲ ਜੋਡ਼ਨਾ ਹੋਵੇਗਾ। ਉਹ ਗੁਰਦੁਆਰਾ ਸਾਹਿਬ ਵਿਖੇ ਪੂਰਨ ਗੁਰਮਰਿਆਦਾ ਦੇ ਮਾਹੌਲ ਨੂੰ ਸਥਾਪਿਤ ਕਰਨ, ਸਮੁੱਚੀ ਸੰਗਤ ਵਿਚ ਆਪਸੀ ਪਿਆਰ ਅਤੇ ਮਾਣ ਸਤਿਕਾਰ ਬਹਾਲ ਕਰਨ, ਪ੍ਰਬੰਧਕੀ ਵਿਕਾਸ ਕਾਰਜਾਂ ਨੂੰ ਪਾਰਦਰਸ਼ੀ ਰੂਪ ਵਿਚ ਲਾਗੂ ਕਰਨ, ਗੁਰੂ ਸਾਹਿਬ ਦੇ ਉਪਦੇਸ਼ ਨੂੰ ਘਰ ਘਰ ਪਹੁੰਚਾਉਣ ਅਤੇ ਧਾਰਮਿਕ ਸਮਾਗਮ ਕਰਵਾਉਣ ਦੇ ਨਾਲ ਨਾਲ ਲੰਗਰ ਪ੍ਰਥਾ ਨੂੰ ਪੂਰਨ ਮਰਿਆਦਾ ਨਾਲ ਨਿਭਾਉਣ ਲਈ ਸਭ ਦੇ ਸਾਥ ਨਾਲ ਯਤਨ ਕਰਨਗੇ। ਆਪਣੀ ਇਸ ਸਫ਼ਲਤਾ ’ਤੇ ਉਨ੍ਹਾਂ ਨੇ ਅਰਬਨ ਅਸਟੇਟ ਨਿਵਾਸੀਆਂ ਤੇ ਸੰਗਤਾਂ ਦਾ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਡੀ.ਐਸ.ਪੀ. ਲਖਵਿੰਦਰ ਸਿੰਘ ਮੱਲ, ਡੀ.ਐਸ.ਪੀ. ਸਰਵਣ ਸਿੰਘ ਬੱਲ, ਇੰਜ. ਦਰਸ਼ਨ ਸਿੰਘ, ਗੁਰਦੀਪ ਸਿੰਘ ਘੁੰਮਣ, ਹਰਭਜਨ ਸਿੰਘ, ਮੱਖਣ ਸਿੰਘ, ਸੁਖਦੇਵ ਸਿੰਘ, ਕਰਨੈਲ ਸਿੰਘ ਸਾਬਕਾ ਸੈਸ਼ਨ ਜੱਜ, ਹਰਬੰਸ ਸਿੰਘ, ਪਰਮਜੀਤ ਸਿੰਘ, ਹਰਜਿੰਦਰ ਸਿੰਘ, ਪ੍ਰਦੀਪ ਸਿੰਘ ਕੰਗ, ਹਰਦੀਪ ਸਿੰਘ ਕੰਗ, ਜੇ.ਐਸ. ਟੋਹਰਾ, ਐਚ.ਐਸ. ਵਾਲੀਆ, ਬਲਵਿੰਦਰ ਸਿੰਘ ਚੀਮਾ, ਅਵਤਾਰ ਸਿੰਘ ਭੁੱਲਰ, ਗੁਰਿੰਦਰਬੀਰ ਸਿੰਘ, ਮਨਜੀਤਪਾਲ ਸਿੰਘ ਰੱਤੀ, ਬਲਜੀਤ ਸਿੰਘ ਬਾਜਵਾ, ਰਘਬੀਰ ਸਿੰਘ ਬਾਜਵਾ, ਹਰਵਿੰਦਰ ਸਿੰਘ, ਜਸਵਿੰਦਰ ਸਿੰਘ, ਹਰਬੰਸ ਸਿੰਘ, ਅਮਰੀਕ ਸਿੰਘ, ਜਸਬੀਰ ਸਿੰਘ ਥਿੰਦ, ਦਰਸ਼ਨ ਸਿੰਘ ਕਲਸੀ, ਲਖਵਿੰਦਰ ਸਿੰਘ, ਪਲਵਿੰਦਰ ਸਿੰਘ ਨਾਗਰਾ ਤੇ ਹੋਰ ਹਾਜ਼ਰ ਸਨ।