ਫਗਵਾਡ਼ਾ, 16 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਪੰਜਾਬ ਸਰਕਾਰ ਫਗਵਾਡ਼ਾ ਸ਼ੂਗਰ ਮਿੱਲਜ ਨੂੰ ਸੀਲ ਕਰਕੇ ਡਰਾਮਾ ਨਾ ਕਰੇ, ਕਿਸਾਨਾਂ ਨੂੰ ਪੈਸੇ ਦੇਵੇ। ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਸੂਬੇ ਭਰ ’ਚ ਲੰਬਾ ਸੰਘਰਸ਼ ਕਰੇਗਾ। ਇਸੇ ਸਬੰਧ ’ਚ ਸ਼੍ਰੋਮਣੀ ਅਕਾਲੀ ਦਲ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿਹਾਤੀ ਦੇ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਤੇ ਸ਼ਹਿਰੀ ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਣਾ ਨੇ ਆਖਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਕਿਸਾਨਾਂ ਨਾਲ ਡਰਾਮਾ ਖੇਡ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਬਿਨਾਂ ਲਾਇਸੈਂਸ ਰੀਨਿਊ ਕੀਤੇ ਬਿਨਾਂ ਮਿੱਲ ਕਿਉਂ ਚੱਲਣ ਦਿੱਤੀ, ਕਿਸਾਨਾਂ ਨੂੰ 19 ਕਰੋਡ਼ ਦੇ ਕਰੀਬ ਬਣਦਾ ਸਬਸਿਡੀ ਵਾਲਾ ਪੈਸਾ ਸਰਕਾਰ ਨੇ ਮਿੱਲ ਮਾਲਕਾਂ ਕੋਲੋਂ ਕਿਉਂ ਨਹੀਂ ਦਵਾਇਆ। ਪੰਜਾਬ ਸਰਕਾਰ ਨੇ ਮਿੱਲ ਮਾਲਕਾਂ ਕੋਲੋਂ ਕਿਸਾਨਾਂ ਦੀ 2021-22 ਦੀ ਰਹਿੰਦੀ ਬਕਾਇਆ ਰਾਸ਼ੀ 27. 74 ਕਰੋਡ਼ ਰੁਪਏ ਕਿਉਂ ਨਹੀਂ ਦਵਾਈ। ਚੰਦੀ ਅਤੇ ਖੁਰਾਣਾ ਨੇ ਆਖਿਆ ਕਿ 4 ਸਾਲ ਮਿੱਲ ਚੱਲ ਗਈ ਪਰ ਕਿਸਾਨਾਂ ਦੀ ਬਕਾਇਆ ਰਾਸ਼ੀ ਵੱਲ ਸਰਕਾਰ ਦਾ ਕਿਉਂ ਧਿਆਨ ਨਹੀਂ ਗਿਆ, ਜਿਹਡ਼ਾ ਦਿਨ ਰਾਤ ਫ਼ਸਲ ਬੀਜਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ । ਦੋਵਾਂ ਆਗੂਆਂ ਨੇ ਇਹ ਵੀ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਭਾਗ ਦੌਰਾਨ 2015 ਵਿਚ ਖੰਡ ਮਿੱਲਾਂ ਨੂੰ ਕੁੱ ਝ ਸਮੱਸਿਆਵਾਂ ਜ਼ਰੂਰ ਆਈਆਂ ਸਨ ਪਰ ਉਸ ਵੇਲੇ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਦੀ ਖ਼ਾਤਰ ਲਗਭਗ 200 ਕਰੋਡ਼ ਦੇ ਕਰੀਬ ਕਿਸਾਨਾਂ ਦੇ ਖਾਤਿਆਂ ਵਿਚ ਪੈਸੇ ਪਾਏ ਸਨ ਸਫ਼ਾ 5 ਦੀ ਬਾਕੀ ਪਰ ਭਗਵੰਤ ਮਾਨ ਸਰਕਾਰ ਕਿਸਾਨਾਂ ਦੇ ਖਾਤਿਆਂ ਵਿਚ ਲਗਭਗ 27.74 ਕਰੋਡ਼ ਰੁਪਏ ਨਹੀਂ ਪਾ ਸਕਦੀ । ਇਸ ਮੌਕੇ ਕਿਸਾਨ ਹਰਦੀਪ ਸਿੰਘ ਦੀਪਾ, ਗੁਰਦੀਪ ਸਿੰਘ ਖੇਡ਼ਾ, ਰਣਜੀਤ ਸਿੰਘ ਜੀਤੀ ਖੇਡ਼ਾ, ਬਿੰਦਰ ਸਿੰਘ ਰਾਵਲਪਿੰਡੀ, ਅਵਤਾਰ ਸਿੰਘ ਭੁੰਗਰਨੀ, ਬਲਜਿੰਦਰ ਸਿੰਘ ਠੇਕੇਦਾਰ, ਸਰਬਜੀਤ ਕੌਰ, ਸ਼ਿੰਗਾਰਾ ਸਿੰਘ, ਗੁਰਪ੍ਰੀਤ ਸਿੰਘ, ਮਹਿੰਦਰ ਸਿੰਘ ਲੱਖਪੁਰ, ਸੰਨੀ ਸਾਹਨੀ, ਬਲਵਿੰਦਰ ਸਿੰਘ ਢੱਡੇ, ਪਰਮਿੰਦਰ ਸਿੰਘ ਲਾਡੀ, ਅਜਾਇਬ ਸਿੰਘ, ਵੀਨਾ ਰਾਣੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸੁਰਿੰਦਰ ਸਿੰਘ ਰਾਵਲਪਿੰਡੀ, ਸੁਰਿੰਦਰ ਸਿੰਘ ਖ਼ਾਲਸਾ, ਇੰਦਰਜੀਤ ਸਿੰਘ ਡੁਮੇਲੀ, ਬਲਜੀਤ ਸਿੰਘ ਵਾਲੀਆ, ਕੁਲਵਿੰਦਰ ਸਿੰਘ ਕਿੰਦਾ, ਬਹਾਦਰ ਸਿੰਘ ਸੰਗਤਪੁਰ, ਸਰਬਜੀਤ ਸਿੰਘ ਕਾਕਾ, ਰਜਿੰਦਰ ਸਿੰਘ ਨੰਗਲ ਆਦਿ ਹਾਜ਼ਰ ਸਨ।
ਪੰਜਾਬ ਸਰਕਾਰ ਫਗਵਾਡ਼ਾ ਸ਼ੂਗਰ ਮਿੱਲ ਸੀਲ ਕਰ ਕੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ, ਸ਼੍ਰੋਮਣੀ ਅਕਾਲੀ ਦਲ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ-ਚੰਦੀ, ਖੁਰਾਣਾ
ਫਗਵਾਡ਼ਾ, 16 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਪੰਜਾਬ ਸਰਕਾਰ ਫਗਵਾਡ਼ਾ ਸ਼ੂਗਰ ਮਿੱਲਜ ਨੂੰ ਸੀਲ ਕਰਕੇ ਡਰਾਮਾ ਨਾ ਕਰੇ, ਕਿਸਾਨਾਂ ਨੂੰ ਪੈਸੇ ਦੇਵੇ। ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਸੂਬੇ ਭਰ ’ਚ ਲੰਬਾ ਸੰਘਰਸ਼ ਕਰੇਗਾ।
ਅਜੀਤ ਡੈਸਕ
17-11-2026