15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਫਗਵਾਡ਼ਾ ਵਿਖੇ 41 ਵਾਂ ਸਾਲਾਨਾ ਵਾਤਾਵਰਨ ਮੇਲਾ 4 ਤੋਂ 6 ਦਸੰਬਰ ਤੱਕ

ਫਗਵਾਡ਼ਾ, 15 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾਡ਼ਾ ਇਨਵਾਇਰਨਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਕੇ. ਕੇ.

Ad Position 21
No active advertisement
ਫਗਵਾਡ਼ਾ ਇਨਵਾਇਰਨਮੈਂਟ ਐਸੋਸੀਏਸ਼ਨ ਦੀ ਮੀਟਿੰਗ ਦਾ ਦ੍ਰਿਸ਼। ਤਸਵੀਰ. ਵਾਲੀਆ 16-11-2026
ਫਗਵਾਡ਼ਾ, 15 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾਡ਼ਾ ਇਨਵਾਇਰਨਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਕੇ.ਕੇ. ਸਰਦਾਨਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐਸੋਸੀਏਸ਼ਨ ਦੀ ਵਿਸ਼ੇਸ਼ ਮੀਟਿੰਗ ਬਲੱਡ ਬੈਂਕ ਵਿਖੇ ਆਯੋਜਿਤ ਕੀਤੀ ਗਈ। ਜਿਸ ਵਿਚ ਫਗਵਾਡ਼ਾ ਦੀਆਂ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਇਸ ਸਾਲ 41ਵਾਂ ਸਾਲਾਨਾ ਵਾਤਾਵਰਨ ਮੇਲਾ 4, 5 ਤੇ 6 ਦਸੰਬਰ ਨੂੰ ਡਾ. ਬੀ.ਆਰ. ਅੰਬੇਡਕਰ ਆਡੀਟੋਰੀਅਮ, ਪੀ.ਡਬਲਿਊ.ਡੀ. ਰੈਸਟ ਹਾਊਸ, ਫਗਵਾਡ਼ਾ ਵਿਖੇ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਫਲਾਂ ਦੇ ਬੂਟੇ ਲਗਾਉਣ, ਸਾਇੰਸ ਮਾਡਲ, ਪੇਂਟਿੰਗ, ਫੈਂਸੀ ਡਰੈੱਸ, ਲੋਕ ਗੀਤ, ਪਤੰਗਬਾਜ਼ੀ, ਸਕਿੱਟ, ਰੰਗੋਲੀ, ਵੇਸਟ ਟੂ ਬੈੱਸਟ, ਫ਼ੁਲ ਸਜਾਵਟ, ਸਿਹਤਮੰਦ ਬੇਬੀ ਅਤੇ ਬਾਡੀ ਬਿਲਡਿੰਗ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਰੰਗਾ-ਰੰਗ ਸਭਿਆਚਾਰਕ ਪ੍ਰੋਗਰਾਮ ਵੀ ਮੇਲੇ ਦਾ ਖਿੱਚ ਦਾ ਕੇਂਦਰ ਹੋਵੇਗਾ। ਮੀਟਿੰਗ ’ਚ ਕ੍ਰਿਸ਼ਨ ਲਾਲ ਬਾਵਾ, ਵਿਕਾਸ ਕੁਮਾਰ, ਰਵਿੰਦਰ ਪਨੇਸਰ, ਨੰਦ ਸੋਨੀ, ਸਰਬਜੀਤ ਸਿੰਘ ਮਲਿਕ, ਕਿਰਨ ਅਗਰਵਾਲ, ਨਵਿਤਾ ਛਾਬਡ਼ਾ, ਗੌਤਮ, ਸੁਧਾ ਬੇਦੀ ਅਤੇ ਮੋਹਨ ਲਾਲ ਤਨੇਜਾ ਸਮੇਤ ਹੋਰ ਪਤਵੰਤੇ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਲਾਈਨ ਕਲੱਬ ਬੇਗੋਵਾਲ ਵਲੋਂ ਬਾਬਾ ਮੋਤੀ ਰਾਮ ਮਹਿਰਾ ਆਸ਼ਰਮ ’ ਚ ਰਾਸ਼ਨ ਤੇ ਹੋਰ ਸਮੱਗਰੀ ਭੇਟ ਅਗਲੀ ਖ਼ਬਰ ਅੱਖਾਂ ਤੇ ਆਮ ਬਿਮਾਰੀਆਂ ਦੇ ਮੁਫ਼ਤ ਚੈੱਕਅਪ ਕੈਂਪ ’ ਚ 500 ਮਰੀਜ਼ਾਂ ਨੇ ਲਿਆ ਲਾਹਾ
Ad Position 24