ਮਰਹੂਮ ਜਗਤਾਰ ਪਰਵਾਨਾ ਯਾਦਗਾਰੀ ਮੇਲਾ 15 ਨੂੰ-ਫ਼ਤਿਹ ਸਿੰਘ ਸੋਹਲ
ਕਾਲਾ ਸੰਘਿਆਂ, 10 ਨਵੰਬਰ (ਬਲਜੀਤ ਸਿੰਘ ਸੰਘਾ)-ਜਗਤਾਰ ਪਰਵਾਨਾ ਸਭਿਆਚਾਰਕ ਮੰਚ ਵਲੋਂ ਮਰਹੂਮ ਪ੍ਰਸਿੱਧ ਸੂਫ਼ੀ ਗਾਇਕ ਜਗਤਾਰ ਪਰਵਾਨਾ ਯਾਦਗਾਰੀ ਮੇਲਾ 15 ਨਵੰਬਰ ਦਿਨ ਐਤਵਾਰ ਨੂੰ ਭਾਰੀ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਫ਼ਤਿਹ ਸਿੰਘ ਸੋਹਲ ਨੇ ਦੱਸਿਆ ਕਿ ਪ੍ਰਬੰਧਕਾਂ ਵਲੋਂ ਮੇਲੇ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ ਤੇ ਮੇਲੇ ਦਾ ਪੋਸਟਰ ਜਾਰੀ ਕਰ ਦਿੱਤਾ ਗਿਆ ਹੈ।
ਕਾਲਾ ਸੰਘਿਆਂ, 10 ਨਵੰਬਰ (ਬਲਜੀਤ ਸਿੰਘ ਸੰਘਾ)-ਜਗਤਾਰ ਪਰਵਾਨਾ ਸਭਿਆਚਾਰਕ ਮੰਚ ਵਲੋਂ ਮਰਹੂਮ ਪ੍ਰਸਿੱਧ ਸੂਫ਼ੀ ਗਾਇਕ ਜਗਤਾਰ ਪਰਵਾਨਾ ਯਾਦਗਾਰੀ ਮੇਲਾ 15 ਨਵੰਬਰ ਦਿਨ ਐਤਵਾਰ ਨੂੰ ਭਾਰੀ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਫ਼ਤਿਹ ਸਿੰਘ ਸੋਹਲ ਨੇ ਦੱਸਿਆ ਕਿ ਪ੍ਰਬੰਧਕਾਂ ਵਲੋਂ ਮੇਲੇ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ ਤੇ ਮੇਲੇ ਦਾ ਪੋਸਟਰ ਜਾਰੀ ਕਰ ਦਿੱਤਾ ਗਿਆ ਹੈ। ਸੋਹਲ ਨੇ ਕਿਹਾ ਕਿ ਇਲਾਕੇ ਦੇ ਸਰੋਤਿਆਂ ਦਾ ਮਨੋਰੰਜਨ ਕਰਨ ਲਈ ਵਿਸ਼ਵ ਪ੍ਰਸਿੱਧ ਗਾਇਕ ਲਹਿੰਬਰ ਹੁਸੈਨਪੁਰੀ, ਸੁਖਵਿੰਦਰ ਪੰਛੀ, ਦੀਪਕ ਹੰਸ, ਫ਼ਿਲਮ ਅਦਾਕਾਰ ਮੰਨਾ ਮੰਡ, ਚਰਨਜੀਤ ਚੰਨੀ, ਜੱਸਾ ਫਤਿਹਪੁਰੀਆ, ਦਲਵਿੰਦਰ ਦਿਆਲਪੁਰੀ, ਵਾਈਸ ਆਫ ਪੰਜਾਬ ਨਵਜੀਤ ਗਿੱਲ, ਲਵਿਸ਼ ਚੌਹਾਨ ਮਨਜੀਤ ਸਾਹਿਰਾ, ਦੋਗਾਣਾ ਸਟਾਰ ਅਮਰ ਸਿੰਘ ਚਮਕੀਲਾ ਦੇ ਸਪੁੱਤਰ ਜੈਮਨ ਚਮਕੀਲਾ ਅਤੇ ਰੀਆ ਸੰਧੂ, ਸੁਰਿੰਦਰ ਲਾਡੀ ਤੇ ਰਿੱਕ ਨੂਰ, ਗੁਰਮੀਤ ਮੀਤ, ਗੁਰਪ੍ਰੀਤ ਗੋਪੀ, ਕੈਰੀ ਰੋਮੀ ਚੰਨੀ, ਸਾਬੀਰ ਸਰਗਮ, ਗਾਇਕਾ ਜੋਬਨਪ੍ਰੀਤ, ਸਨੀ ਸਹੋਤਾ, ਜਸਵਿੰਦਰ ਗੁਲਾਮ, ਲਖਬੀਰ ਸਹੋਤਾ ਆਦਿ ਪੰਜਾਬੀ ਗਾਇਕ ਤੇ ਭੋਟੂ ਸ਼ਾਹ ਹਾਸਰਸ ਕਲਾਕਾਰ ਸ਼ਿਰਕਤ ਕਰਕੇ ਮੇਲੇ ਦੇ ਮੇਲੀਆਂ ਦਾ ਮਨੋਰੰਜਨ ਕਰਨਗੇ। ਮੰਚ ਸੰਚਾਲਨ ਦੀਆਂ ਸੇਵਾਵਾਂ ਸੁਖਵਿੰਦਰ ਸਿੱਧੂ, ਰਾਹੁਲ ਲਹਿਰੀ, ਬਲਦੇਵ ਰਾਹੀ ਨਿਭਾਉਣਗੇ। ਮੇਲੇ ਦੌਰਾਨ ਮੁੱਖ ਮਹਿਮਾਨ ਵਿਧਾਇਕ ਬਲਕਾਰ ਸਿੰਘ ਤੇ ਸ਼ਮ੍ਹਾਂ ਰੌਸ਼ਨ ਰਜਿੰਦਰ ਸਿੰਘ ਸੇਵਾ ਮੁਕਤ ਐਸ ਐਸ ਪੀ ਕਰਨਗੇ। ਇਸ ਮੌਕੇ ’ਤੇ ਹੋਰ ਰਾਜਨੀਤਕ, ਸਮਾਜਿਕ ਸ਼ਖ਼ਸੀਅਤਾਂ ਤੋਂ ਇਲਾਵਾ ਵੱਖ-ਵੱਖ ਦਰਬਾਰਾਂ ਤੋਂ ਫ਼ਕੀਰ ਤੇ ਸੰਤ ਮਹਾਂਪੁਰਸ਼ ਪਹੁੰਚ ਰਹੇ ਹਨ। ਬੋਰਡ ਦੀਆਂ ਕਲਾਸਾ ’ਚੋਂ ਪਿੰਡ ਦੇ ਸਕੂਲ ਦੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਬੱਚੇ ਨੂੰ 15 ਹਜ਼ਾਰ ਜਦਕਿ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੇ ਬੱਚੇ ਨੂੰ 10 ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਬੱਚੇ ਨੂੰ 5 ਹਜ਼ਾਰ ਦੀ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਜਾਵੇਗਾ। ਮੇਲੇ ਦਾ ਉਦਘਾਟਨ ਪਿੰਡ ਦੇ ਸਰਪੰਚ ਸੰਤੋਖ ਸਿੰਘ ਸਹੋਤਾ, ਸਮੂਹ ਗ੍ਰਾਮ ਪੰਚਾਇਤ ਅਠੌਲਾ ਤੇ ਪ੍ਰਬੰਧਕ ਕਮੇਟੀ ਜਗਤਾਰ ਪਰਵਾਨਾ ਸਭਿਆਚਾਰਕ ਮੰਚ ਵਲੋਂ ਸਾਂਝੇ ਤੌਰ ’ਤੇ ਕੀਤਾ ਜਾਵੇਗਾ। ਪ੍ਰਧਾਨ ਸੋਹਲ ਨੇ ਇਲਾਕੇ ਦੇ ਲੋਕਾਂ ਨੂੰ ਮੇਲੇ ਵਿਚ ਹੁੰਮ੍ਹ ਹੁਮਾ ਕੇ ਪੁੱਜਣ ਦੀ ਅਪੀਲ ਕੀਤੀ ਹੈ। ਬਲਵੀਰ ਸਿੰਘ ਕਾਲਾ ਨੇ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਜਾਰੀ ਹਨ।