11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਪਰਾਲੀ ਦੀਆਂ ਗੱਠਾਂ ਦੇ ਡੰਪ ਨੂੰ ਲੱਗੀ ਅੱਗ, ਕਰੀਬ 90 ਲੱਖ ਦਾ ਨੁਕਸਾਨ

ਕਾਲਾ ਸੰਘਿਆਂ, 10 ਨਵੰਬਰ (ਬਲਜੀਤ ਸਿੰਘ ਸੰਘਾ)-ਸਿਧਵਾਂ ਦੋਨਾ ਤੋਂ ਕੁਲਾਰਾਂ ਰੋਡ ਤੇ ਮਾਛੀਪਾਲ-ਕਾਹਲਵਾਂ ਨੇਡ਼ੇ ਕਿਸਾਨ ਵਲੋਂ ਹਜ਼ਾਰਾਂ ਏਕਡ਼ ਖੇਤਾਂ ਦੀ ਪਰਾਲੀ ਦੀਆਂ ਇਕੱਠੀਆਂ ਕੀਤੀਆਂ ਗੱਠਾਂ ਨੂੰ ਅਚਾਨਕ ਅੱਗ ਲੱਗਣ ਨਾਲ ਕਿਸਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਝੋਨੇ ਦੀ ਕਟਾਈ ਤੋਂ ਬਚੀ ਪਰਾਲੀ ਦਾ ਡੰਪ ਉਸ ਦੇ ਚਚੇਰਾ ਭਰਾ ਬਿਕਰਮ ਸਿੰਘ ਪੁੱਤਰ ਕੁਲਵਿੰਦਰ ਸਿੰਘ ਪਿੰਡ ਥਿਗਲੀ, ਗੁਰਵਿੰਦਰ ਸਿੰਘ ਪੁੱਤਰ ਸੁਖਵੰਤ ਸਿੰਘ ਵਾਸੀ ਮੱਤੀ ਜ਼ਿਲ੍ਹਾ ਮਾਨਸਾ ਤੇ ਜਗਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਪਿੰਡ ਮੱਜੂਪੁਰ (ਅੰਮ੍ਰਿਤਸਰ) ਵਲੋਂ ਇਲਾਕੇ ਦੇ ਕਿਸਾਨਾਂ ਨਾਲ ਮੀਟਿੰਗ ਕਰਕੇ ਪਰਾਲੀ ਨੂੰ ਅੱਗ ਨਾ ਲਾਉਣ ਲਈ ਲਾਮਬੰਦ ਕਰਕੇ ਕਿਸਾਨਾਂ ਤੋਂ ਪਰਾਲੀ ਖ਼ਰੀਦੀ ਤੇ ਇਕ ਸਾਂਝਾ ਡੰਪ ਬਣਾ ਕੇ ਪਰਾਲੀ ਜਮਾ ਕੀਤੀ ਤਾਂ ਕਿ ਵੱਖ ਵੱਖ ਸਰਕਾਰੀ ਤੇ ਨਿੱਜੀ ਮਿੱਲਾਂ ਕਾਰਖ਼ਾਨਿਆਂ ਨੂੰ ਵੱਖ-ਵੱਖ ਕੰਮਾਂ ਲਈ ਦਿੱਤੀ ਜਾਵੇ।

Ad Position 21
No active advertisement
ਅਜੀਤ ਡੈਸਕ 11-11-2026
ਕਾਲਾ ਸੰਘਿਆਂ, 10 ਨਵੰਬਰ (ਬਲਜੀਤ ਸਿੰਘ ਸੰਘਾ)-ਸਿਧਵਾਂ ਦੋਨਾ ਤੋਂ ਕੁਲਾਰਾਂ ਰੋਡ ਤੇ ਮਾਛੀਪਾਲ-ਕਾਹਲਵਾਂ ਨੇਡ਼ੇ ਕਿਸਾਨ ਵਲੋਂ ਹਜ਼ਾਰਾਂ ਏਕਡ਼ ਖੇਤਾਂ ਦੀ ਪਰਾਲੀ ਦੀਆਂ ਇਕੱਠੀਆਂ ਕੀਤੀਆਂ ਗੱਠਾਂ ਨੂੰ ਅਚਾਨਕ ਅੱਗ ਲੱਗਣ ਨਾਲ ਕਿਸਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਝੋਨੇ ਦੀ ਕਟਾਈ ਤੋਂ ਬਚੀ ਪਰਾਲੀ ਦਾ ਡੰਪ ਉਸ ਦੇ ਚਚੇਰਾ ਭਰਾ ਬਿਕਰਮ ਸਿੰਘ ਪੁੱਤਰ ਕੁਲਵਿੰਦਰ ਸਿੰਘ ਪਿੰਡ ਥਿਗਲੀ, ਗੁਰਵਿੰਦਰ ਸਿੰਘ ਪੁੱਤਰ ਸੁਖਵੰਤ ਸਿੰਘ ਵਾਸੀ ਮੱਤੀ ਜ਼ਿਲ੍ਹਾ ਮਾਨਸਾ ਤੇ ਜਗਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਪਿੰਡ ਮੱਜੂਪੁਰ (ਅੰਮ੍ਰਿਤਸਰ) ਵਲੋਂ ਇਲਾਕੇ ਦੇ ਕਿਸਾਨਾਂ ਨਾਲ ਮੀਟਿੰਗ ਕਰਕੇ ਪਰਾਲੀ ਨੂੰ ਅੱਗ ਨਾ ਲਾਉਣ ਲਈ ਲਾਮਬੰਦ ਕਰਕੇ ਕਿਸਾਨਾਂ ਤੋਂ ਪਰਾਲੀ ਖ਼ਰੀਦੀ ਤੇ ਇਕ ਸਾਂਝਾ ਡੰਪ ਬਣਾ ਕੇ ਪਰਾਲੀ ਜਮਾ ਕੀਤੀ ਤਾਂ ਕਿ ਵੱਖ ਵੱਖ ਸਰਕਾਰੀ ਤੇ ਨਿੱਜੀ ਮਿੱਲਾਂ ਕਾਰਖ਼ਾਨਿਆਂ ਨੂੰ ਵੱਖ-ਵੱਖ ਕੰਮਾਂ ਲਈ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਉਕਤ ਭਾਈਵਾਲਾਂ ਵਲੋਂ 12 ਹਜ਼ਾਰ ਕੁਇੰਟਲ ਛੋਟੀ ਗੱਠ, 16 ਹਜ਼ਾਰ ਕੁਇੰਟਲ ਗੋਲ ਗੱਠਾਂ ਤੇ 8 ਹਜ਼ਾਰ ਕੁਇੰਟਲ ਛੋਟੀਆਂ ਵੱਖਰੀਆਂ ਗੱਠਾਂ ਪਰਾਲੀ ਦੀਆਂ ਰੱਖੀਆਂ ਗਈਆਂ ਸਨ ਤੇ ਸਡ਼ਕ ਵਾਲੇ ਪਾਸੇ ਪਰਾਲੀ ਦੀਆਂ ਗੱਠਾਂ ਦੀ ਸੁਰੱਖਿਆ ਲਈ 2 ਸਕਿਉਰਟੀ ਗਾਰਡ ਵੀ ਤਾਇਨਾਤ ਕੀਤੇ ਗਏ ਸਨ, ਪਰ ਅੱਜ ਕਰੀਬ 2 ਵਜੇ ਅਚਾਨਕ ਪਰਾਲੀ ਦੇ ਡੰਪ ਨੂੰ ਅੱਗ ਲੱਗ ਗਈ। ਗੁਰਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਅੱਗ ਲੱਗਣ ਨਾਲ ਉਕਤ ਕਿਸਾਨ ਭਾਈਵਾਲਾਂ ਦਾ 90 ਤੋਂ 95 ਲੱਖ ਰੁਪਏ ਦਾ ਨੁਕਸਾਨ ਹੋ ਗਿਆ, ਜਿਸ ਨਾਲ ਤਿੰਨੋਂ ਭਾਈਵਾਲ ਗਹਿਰੇ ਸਦਮੇ ਵਿਚ ਹਨ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਣ ’ਤੇ ਮੌਕੇ ’ਤੇ ਫਾਇਰ ਬ੍ਰਿਗੇਡ ਨੂੰ ਕਰੀਬ 2 ਵਜੇ ਹੀ ਫ਼ੋਨ ਕੀਤਾ ਤੇ ਕਰੀਬ 3 ਵਜੇ ਫਾਇਰ ਬ੍ਰਿਗੇਡ ਦੀ ਇਕ ਗੱਡੀ ਆਈ ਤੇ ਕਰੀਬ 4 ਵਜੇ ਦੂਜੀ ਗੱਡੀ ਆਈ ਪਰ ਉਦੋਂ ਤੱਕ ਪਰਾਲੀ ਸਡ਼ ਕੇ ਸੁਆਹ ਹੋ ਚੁੱਕੀ ਸੀ ਤੇ ਇਲਾਕੇ ’ਚ ਇੰਨੀ ਵੱਡੀ ਘਟਨਾ ਵਾਪਰਨ ਤੇ ਕਿਸੇ ਵੀ ਵਿਭਾਗ ਵਲੋਂ ਸ਼ਾਮ ਤੱਕ ਕੋਈ ਸਾਰ ਨਹੀਂ ਲਈ ਗਈ ਤੇ ਖ਼ਬਰ ਲਿਖੇ ਜਾਣ ਤੱਕ ਅੱਗ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਡੰਪ ਲਗਾਉਣ ਵਾਲੇ ਭਾਈਵਾਲਾਂ ਨੇ ਕਿਹਾ ਕਿ ਉਨ੍ਹਾਂ ਵਲੋਂ ਕਾਰੋਬਾਰ ਦੇ ਨਾਲ਼ ਨਾਲ਼ ਸਰਕਾਰ ਵਲੋਂ ਪਰਾਲੀ ਨਾ ਸਾਡ਼ੇ ਜਾਣ ਦੀ ਚਲਾਈ ਮੁਹਿੰਮ ’ਚ ਵੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਯੋਗਦਾਨ ਪਾਇਆ ਜਾ ਰਿਹਾ ਸੀ ਤੇ ਸਰਕਾਰ ਤੇ ਪ੍ਰਸ਼ਾਸਨ ਵਲੋਂ ਇਸ ਘਟਨਾ ਦੀ ਜਾਂਚ ਕਰਨੀ ਚਾਹੀਦੀ ਹੈ ਤੇ ਸਾਨੂੰ ਬਣਦਾ ਮੁਆਵਜ਼ਾ ਜਾਰੀ ਕਰਨਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਸਰਪੰਚ ਗੁਰਦੀਪ ਕੌਰ ਮੰਡਕੁੱਲਾ ਨਮਿਤ ਪਾਠ ਦਾ ਭੋਗ ਕੱਲ੍ਹ ਸਿੰਘ ਸਾਹਿਬ ਭਾਈ ਬਲਵਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਪੁੱ... ਅਗਲੀ ਖ਼ਬਰ ‘ ਆਪ’ ਆਗੂ ਤੇ ਵਰਕਰ ਇਕਜੁੱਟ ਹੋ ਕੇ ਪਾਰਟੀ ਦੀਆਂ ਲੋਕ ਭਲਾਈ ਨੀਤੀਆਂ ਤੇ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ-ਦਲਜੀ...
Ad Position 24