ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ ਸਜਾਈ
ਤਲਵੰਡੀ ਚੌਧਰੀਆਂ, 25 ਅਕਤੂਬਰ (ਪਰਸਨ ਲਾਲ ਭੋਲਾ)-ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਅੱਜ ਸ਼ਾਨਦਾਰ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਦੀ ਆਰੰਭਤਾ ਗੁਰਦੁਆਰਾ ਮਹਾਨ ਸ਼ਹੀਦ ਬਾਬਾ ਜੀਵਨ ਸਿੰਘ ਤੋਂ ਪਿੰਡ ਤਲਵੰਡੀ ਚੌਧਰੀਆਂ ਦੇ ਸਰਪੰਚ ਬਲਵਿੰਦਰ ਸਿੰਘ ਲੱਡੂ ਵੱਲੋਂ ਕਰਾਈ ਗਈ।
ਤਲਵੰਡੀ ਚੌਧਰੀਆਂ, 25 ਅਕਤੂਬਰ (ਪਰਸਨ ਲਾਲ ਭੋਲਾ)-ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਅੱਜ ਸ਼ਾਨਦਾਰ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਦੀ ਆਰੰਭਤਾ ਗੁਰਦੁਆਰਾ ਮਹਾਨ ਸ਼ਹੀਦ ਬਾਬਾ ਜੀਵਨ ਸਿੰਘ ਤੋਂ ਪਿੰਡ ਤਲਵੰਡੀ ਚੌਧਰੀਆਂ ਦੇ ਸਰਪੰਚ ਬਲਵਿੰਦਰ ਸਿੰਘ ਲੱਡੂ ਵੱਲੋਂ ਕਰਾਈ ਗਈ। ਇਸ ਮੌਕੇ ਉਨ੍ਹਾਂ ਵੱਡੀ ਗਿਣਤੀ ਵਿਚ ਆਈ ਸੰਗਤ ਨੂੰ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਹਾਡ਼ੇ ਦੀ ਵਧਾਈ ਦਿੱਤੀ ਅਤੇ ਮਹਾਨ ਗ੍ਰੰਥ ਸ੍ਰੀ ਰਮਾਇਣ ਸਾਹਿਬ ਦੀਆਂ ਸਿੱਖਿਆਵਾਂ ਸਬੰਧੀ ਸੰਗਤਾਂ ਨੂੰ ਜਾਣਕਾਰੀ ਦਿੱਤੀ। ਸ਼੍ਰੀ ਰਮਾਇਣ ਸਾਹਿਬ ਦੇ ਸਰੂਪ ਪਾਲਕੀ ਸਾਹਿਬ ਵਿਚ ਸਜਾਏ ਗਏ, ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਈਆਂ। ਅਰਦਾਸ ਕਰਨ ਉਪਰੰਤ ਇਹ ਸ਼ੋਭਾ ਯਾਤਰਾ ਬੈਂਡ ਵਾਜਿਆਂ ਦੀਆਂ ਧੁੰਨਾ ਤੇ ਆਤਿਸ਼ਬਾਜ਼ੀ ਨਾਲ ਆਰੰਭ ਹੋਈ। ਸ਼ੋਭਾ ਯਾਤਰਾ ਭੀਮ ਰਾਓ ਅੰਬੇਡਕਰ ਚੌਂਕ, ਗੁਰਦੁਆਰਾ ਗੋਬਿੰਦ ਸਿੰਘ, ਭੱਟੀ ਚੌਂਕ, ਸਦਰ ਬਾਜ਼ਾਰ ਤਲਵੰਡੀ ਚੌਧਰੀਆਂ, ਸੁਆਮੀ ਦਾ ਮਹੱਲਾ, ਗੁਰਦੁਆਰਾ ਗੁਰੂ ਨਾਨਕ ਦਰਬਾਰ, ਸ਼ਹੀਦ ਊਧਮ ਸਿੰਘ ਚੌਂਕ, ਭਗਤ ਸਿੰਘ ਚੌਂਕ, ਗੁਰਦੁਆਰਾ ਮਾਤਾ ਤ੍ਰਿਪਤਾ ਜੀ, ਲਾਹੋਰੀਆ ਮਹੱਲਾ, ਮੈਰੀਪੁਰੀਆ ਮਹੱਲਾ, ਗੋਬਿੰਦ ਸਿੰਘ ਮਹੱਲਾ, ਰੱਬ ਰੱਬ ਚੌਂਕ ਤੋਂ ਹੁੰਦੀ ਹੋਈ ਗੁਰਦੁਆਰਾ ਮਹਾਨ ਸ਼ਹੀਦ ਬਾਬਾ ਜੀਵਨ ਸਿੰਘ ਵਿਖੇ ਸਮਾਪਤ ਹੋਈ। ਸ਼ੋਭਾ ਯਾਤਰਾ ਦੌਰਾਨ ਥਾਂ-ਥਾਂ ਸੰਗਤਾਂ ਲਈ ਸ਼ਰਧਾਲੂਆਂ ਵਲੋਂ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ ਗਏ। ਸ਼ੋਭਾ ਯਾਤਰਾ ਦੀ ਆਰੰਭਤਾ ਮੌਕੇ ਸਰਪੰਚ ਬਲਵਿੰਦਰ ਸਿੰਘ ਲੱਡੂ, ਸੁਖਦੇਵ ਸਿੰਘ ਥਾਣਾ ਮੈਂਬਰ ਪੰਚਾਇਤ, ਜਗਜੀਤ ਸਿੰਘ ਪ੍ਰਧਾਨ, ਸੁੱਚਾ ਸਿੰਘ, ਅਮਨ ਸਹੋਤਾ, ਵਿਰਸਾ ਸਿੰਘ, ਸਰਪਾ ਸਿੰਘ, ਦਰਸ਼ਨ ਸਿੰਘ, ਓਮ ਪ੍ਰਕਾਸ਼ ਨੰਬਰਦਾਰ, ਗੁਰਦੀਪ ਸਿੰਘ, ਸਾਬੀ ਠੇਕੇਦਾਰ, ਸੁਖਦੇਵ ਸਿੰਘ ਚੌਧਰੀ, ਗੁਰਦੀਪ ਸਿੰਘ, ਪਾਲਾ ਸਿੰਘ, ਸਨੀ, ਸੁੱਖਾ ਸਿੰਘ, ਸੁੱਚਾ ਸਿੰਘ ਪ੍ਰਧਾਨ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।