ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਲੋਂ ਫੋਕਲਾਈਟ ਕੰਪਨੀ ਨਾਲ ਸਮਝੌਤੇ ’ਤੇ ਦਸਤਖ਼ਤ
ਕਪੂਰਥਲਾ, 21 ਅਕਤੂਬਰ (ਅਮਰਜੀਤ ਕੋਮਲ)-ਆਈ. ਕੇ.
ਕਪੂਰਥਲਾ, 21 ਅਕਤੂਬਰ (ਅਮਰਜੀਤ ਕੋਮਲ)-ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਲੋਂ ਨੌਜਵਾਨਾਂ ਨੂੰ ਆਧੁਨਿਕ ਤਕਨਾਲੋਜੀ ਦੇ ਹੁਨਰ ਨਾਲ ਲੈਸ ਕਰਨ ਅਤੇ ਉਨ੍ਹਾਂ ਵਿਚ ਰੁਜ਼ਗਾਰ ਦੀ ਸਮਰੱਥਾ ਵਧਾਉਣ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਪਹਿਲਕਦਮੀ ਕਰਦਿਆਂ ਫੋਕਲ ਸਕਿੱਲ ਡਿਵੈਲਪਮੈਂਟ ਪ੍ਰਾਈਵੇਟ ਲਿਮਟਿਡ (ਫੋਕਲਾਈਟ) ਨਾਲ ਇਕ ਸਮਝੌਤਾ ਕੀਤਾ ਗਿਆ ਹੈ, ਜਿਸ ’ਤੇ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਡਾ. ਅਰਵਿੰਦ ਕੁਮਾਰ ਬਾਂਸਲ ਤੇ ਫੋਕਲਾਈਟ ਦੇ ਸੀ.ਈ.ਓ. ਪ੍ਰਵੀਨ ਬਾਂਸਲ ਨੇ ਦਸਤਖ਼ਤ ਕੀਤੇ ਹਨ | ਇੱਥੇ ਵਰਨਣਯੋਗ ਹੈ ਕਿ ਇਸ ਸਮਝੌਤੇ ਤਹਿਤ ਸੈਮਸੰਗ ਇਨੋਵੇਸ਼ਨ ਪ੍ਰੋਗਰਾਮ ਤਹਿਤ ਯੂਨੀਵਰਸਿਟੀ ਦੇ ਜਲੰਧਰ ਤੇ ਮੁਹਾਲੀ ਕੈਂਪਸ ਵਿਚ 300 ਨੌਜਵਾਨਾਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਦੀ ਸਿਖਲਾਈ ਦਿੱਤੀ ਜਾਵੇਗੀ ਤੇ ਇਹ ਪ੍ਰੋਗਰਾਮ ਟੈਲੀਕਾਮ ਸੈਕਟਰ ਸਕਿੱਲ ਕੌਂਸਲ ਦੇ ਸਹਿਯੋਗ ਨਾਲ ਚਲਾਇਆ ਜਾਵੇਗਾ | ਸਮਝੌਤੇ ’ਤੇ ਦਸਤਖ਼ਤ ਕਰਨ ਤੋਂ ਬਾਅਦ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਅਰਵਿੰਦ ਕੁਮਾਰ ਬਾਂਸਲ ਨੇ ਉੱਚ ਸਿੱਖਿਆ ਵਿਚ ਤਕਨਾਲੋਜੀ ਅਧਾਰ ਹੁਨਰ ਨੂੰ ਉਤਸ਼ਾਹਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਬਦਲ ਰਹੇ ਤਕਨੀਕੀ ਦੌਰ ਵਿਚ ਨੌਜਵਾਨਾਂ ਨੂੰ ਭਵਿੱਖ ਦੀਆਂ ਲੋੜਾਂ ਅਨੁਸਾਰ ਤਿਆਰ ਕਰਨਾ ਬਹੁਤ ਮਹੱਤਵਪੂਰਨ ਹੈ | ਫੋਕਲਾਈਟ ਦੇ ਸੀ.ਈ.ਓ. ਪ੍ਰਵੀਨ ਬਾਂਸਲ ਨੇ ਨੌਜਵਾਨਾਂ ਦੀ ਰੋੁਗਾਰ ਦੀ ਸਮਰੱਥਾ ਵਧਾਉਣ ਲਈ ਉਦਯੋਗ ਕੇਂਦਰਿਤ ਸਿਖਲਾਈ ਦੀ ਮਹੱਤਤਾ ਨੂੰ ਉਜਾਗਰ ਕੀਤਾ | ਜਦਕਿ ਕੰਪਨੀ ਦੇ ਸੀਨੀਅਰ ਉਪ ਪ੍ਰਧਾਨ ਸਚਿਨ ਮਿਸ਼ਰਾ ਨੇ ਉੱਭਰ ਰਹੀਆਂ ਤਕਨਾਲੋਜੀਆਂ ਵਿਚ ਸਿਖਲਾਈ ਦੇ ਮੌਕਿਆਂ ਦਾ ਵਿਸਥਾਰ ਕਰਨ ਤੇ ਹੁਨਰਮੰਦ ਤੇ ਭਵਿੱਖ ਦੀਆਂ ਲੋੜਾਂ ਅਨੁਸਾਰ ਕਾਰਜ ਵੱਲ ਵਿਕਸਿਤ ਕਰਨ ਪ੍ਰਤੀ ਕੰਪਨੀ ਦੀ ਵਚਨਬੱਧਤਾ ਦੁਹਰਾਈ | ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਨਵਦੀਪਕ ਸੰਧੂ, ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾ. ਰਜੀਵ ਬੇਦੀ, ਸਹਾਇਕ ਰਜਿਸਟਰਾਰ ਮੋਹਿਤ ਕੁਮਾਰ, ਫੋਕਲਾਈਟ ਦੇ ਪ੍ਰੋਜੈਕਟ ਕੋਆਰਡੀਨੇਟਰ ਮੁਗੇਸ਼ ਸ਼ਰਮਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |