22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਹਿੰਦੂ ਕੰਨਿਆ ਕਾਲਜ ਵਿਖੇ ਬੱਚਤ ਕਿਵੇਂ ਕਰੀਏ ਵਿਸ਼ੇ ’ਤੇ ਵਰਕਸ਼ਾਪ ਕਰਵਾਈ

ਕਪੂਰਥਲਾ, 21 ਅਕਤੂਬਰ (ਸਡਾਨਾ)-ਸਥਾਨਕ ਹਿੰਦੂ ਕੰਨਿਆ ਕਾਲਜ ਵਿਖੇ ਬਿਜ਼ਨਸ ਫੋਰਮ ਵਲੋਂ ਬੱਚਤ ਕਰਕੇ ਪੈਸੇ ਨੂੰ ਕਿਵੇਂ ਵਧਾਇਆ ਜਾਵੇ ਵਿਸ਼ੇ ‘ਤੇ ਵਰਕਸ਼ਾਪ ਕਰਵਾਈ ਗਈ | ਜਿਸਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਇਸ ਵਿਸ਼ੇ ਸਬੰਧੀ ਜਾਗਰੂਕ ਕਰਨਾ ਸੀ | ਇਸ ਮੌਕੇ ਰਜੀਵ ਗੋਇਲ ਆਰ. ਐਸ.

Ad Position 21
No active advertisement
ਅਜੀਤ ਡੈਸਕ 22-10-2026
ਕਪੂਰਥਲਾ, 21 ਅਕਤੂਬਰ (ਸਡਾਨਾ)-ਸਥਾਨਕ ਹਿੰਦੂ ਕੰਨਿਆ ਕਾਲਜ ਵਿਖੇ ਬਿਜ਼ਨਸ ਫੋਰਮ ਵਲੋਂ ਬੱਚਤ ਕਰਕੇ ਪੈਸੇ ਨੂੰ ਕਿਵੇਂ ਵਧਾਇਆ ਜਾਵੇ ਵਿਸ਼ੇ ‘ਤੇ ਵਰਕਸ਼ਾਪ ਕਰਵਾਈ ਗਈ | ਜਿਸਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਇਸ ਵਿਸ਼ੇ ਸਬੰਧੀ ਜਾਗਰੂਕ ਕਰਨਾ ਸੀ | ਇਸ ਮੌਕੇ ਰਜੀਵ ਗੋਇਲ ਆਰ.ਐਸ. ਫਿਨਸਰਵ ਦੇ ਸੰਸਥਾਪਕ ਅਤੇ ਵੈਲਥ ਮੈਨੇਜਰ ਨੇ ਵਿਸ਼ੇਸ਼ ਬੁਲਾਰੇ ਵਜੋਂ ਸ਼ਿਰਕਤ ਕੀਤੀ | ਉਹ ਇਕ ਮਾਨਤਾ ਪ੍ਰਾਪਤ ਫਾਈਨੈਂਸ਼ੀਅਲ ਪਲੈਨਰ ਵਜੋਂ ਵੀ ਆਪਣੀਆਂ ਸੇਵਾਵਾਂ ਦੇ ਰਹੇ ਹਨ | ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਤੇਜ਼ੀ ਨਾਲ ਬਦਲਦੇ ਵਿੱਤੀ ਸੰਸਾਰ ਵਿਚ ਪੈਸਾ ਕਮਾਉਣਾ ਹੀ ਮਹੱਤਵਪੂਰਨ ਨਹੀਂ ਹੈ ਬਲਕਿ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਬੱਚਤ ਕਿਵੇਂ ਕਰਨੀ ਹੈ ਤੇ ਇਸਨੂੰ ਸਹੀ ਥਾਂ ਨਿਵੇਸ਼ ਕਿਵੇਂ ਕਰਨਾ ਹੈ | ਉਨ੍ਹਾਂ ਵਿੱਤੀ ਸਾਖਰਤਾ ਬਾਰੇ ਦੱਸਦਿਆਂ ਕਿਹਾ ਕਿ ਵਿੱਤੀ ਸਾਖਰਤਾ ਸਾਨੂੰ ਸਹੀ ਫ਼ੈਸਲੇ ਲੈਣ ਤੇ ਆਪਣੇ ਭਵਿੱਖ ਲਈ ਯੋਜਨਾ ਬਣਾਉਣ ਸਬੰਧੀ ਹੁਨਰ ਸਿਖਾਉਂਦੀ ਹੈ | ਇਸ ਮੌਕੇ ਐਨ.ਜੇ.ਈ. ਵੈਲਥ ਇੰਡੀਆ ਤੋਂ ਹਰਸ਼ਵੀਰ ਸਿੰਘ ਅਤੇ ਕੁਨਾਲ ਵੀ ਹਾਜ਼ਰ ਸਨ | ਕਾਲਜ ਪਿ੍ੰਸੀਪਲ ਡਾ. ਅਰਚਨਾ ਗਰਗ ਨੇ ਕਾਮਰਸ ਵਿਭਾਗ ਵਲੋਂ ਕਰਵਾਈ ਗਈ ਇਸ ਵਰਕਸ਼ਾਪ ਦੇ ਊਧਮ ਦੀ ਸ਼ਲਾਘਾ ਕੀਤੀ | ਇਸ ਮੌਕੇ ਕਾਮਰਸ ਵਿਭਾਗ ਦੇ ਮੁਖੀ ਡਾ. ਨੀਤੂ ਭਾਰਗਵ, ਰਮਨਦੀਪ ਕੌਰ, ਡਾ. ਸੁਵਿਤ ਦਾਸ, ਮਮਤਾ ਭਸੀਨ, ਦਵਿੰਦਰ ਕੌਰ ਤੇ ਹੋਰ ਹਾਜ਼ਰ ਸਨ | ਵਰਕਸ਼ਾਪ ਦੌਰਾਨ ਮੰਚ ਦਾ ਸੰਚਾਲਨ ਪਿ੍ਯੰਕਾ ਸ਼ਰਮਾ ਵਲੋਂ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਕਸਬਾ ਭੁਲੱਥ ਦੇ ਮੁਹੱਲਾ ਸਲਾਮਤਪੁਰ ’ਚ ਸੀਵਰੇਜ ਦੀ ਬਦਤਰ ਹਾਲਤ ਤੋਂ ਲੋਕ ਪ੍ਰੇਸ਼ਾਨ, ਗਲੀਆਂ ’ਚੋਂ ਲੰਘਣਾ ਹੋਇਆ ਮੁਸ਼ਕਿਲ ਅਗਲੀ ਖ਼ਬਰ ਬਲਾਕ ਸੁਲਤਾਨਪੁਰ ਲੋਧੀ ਅੰਦਰ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੇ ਸਮੂਹਿਕ ਛੁੱਟੀ ਲੈ ਕੇ ਸਰਕਾਰ ਵਿਰੁੱਧ ਕੀਤੀ ਨਾਅਰੇਬ...
Ad Position 24