22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ’ਚ ਕੇ.ਜੀ. ਵਿੰਗ ਦੇ ਬੱਚਿਆਂ ਲਈ ਸ਼ੇਪ ਲਰਨਿੰਗ ਐਕਟੀਵਿਟੀ ਕਰਵਾਈ

ਕਪੂਰਥਲਾ, 21 ਅਕਤੂਬਰ (ਵਿ. ਪ੍ਰ.)

Ad Position 21
No active advertisement
ਅਜੀਤ ਡੈਸਕ 22-10-2026
ਕਪੂਰਥਲਾ, 21 ਅਕਤੂਬਰ (ਵਿ.ਪ੍ਰ.)-ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸਾਹਮਣੇ ਆਰ.ਸੀ.ਐਫ. ਵਿਚ ਸਕੂਲ ਦੇ ਕੇ.ਜੀ. ਵਿੰਗ ਦੇ ਬੱਚਿਆਂ ਲਈ ਸ਼ੇਪ ਲਰਨਿੰਗ ਐਕਟੀਵਿਟੀ ਕਰਵਾਈ ਗਈ | ਜਿਸ ’ਚ ਬੱਚਿਆਂ ਨੇ ਰੰਗਾਂ ਤੇ ਵੱਖ-ਵੱਖ ਅਕਾਰਾਂ ਦੀ ਸਹਾਇਤਾ ਨਾਲ ਇਸ ਗਤੀਵਿਧੀ ਵਿਚ ਉਤਸ਼ਾਹ ਨਾਲ ਭਾਗ ਲਿਆ | ਜਿਸ ਨਾਲ ਬੱਚਿਆਂ ਦੀ ਪਹਿਚਾਣ ਕਰਨ ਦੀ ਸਮਰੱਥਾ, ਸੋਚਣ ਦੀ ਸ਼ਕਤੀ ਤੇ ਸਿੱਖਣ ਦੀ ਰੁਚੀ ਨੂੰ ਬੜਾਵਾ ਮਿਲਿਆ | ਸਕੂਲ ਦੀ ਡਾਇਰੈਕਟਰ ਇੰਜ. ਹਰਨਿਆਮਤ ਕੌਰ ਨੇ ਦੱਸਿਆ ਕਿ ਇਸ ਗਤੀਵਿਧੀ ਦਾ ਮੁੱਖ ਉਦੇਸ਼ ਬੱਚਿਆਂ ਨੂੰ ਵੱਖ-ਵੱਖ ਅਕਾਰਾਂ, ਜਿਵੇਂ ਕਿ ਗੋਲ, ਵਰਗ, ਤਿਕੋਣ ਅਤੇ ਆਇਤ ਦੀ ਪਹਿਚਾਣ ਕਰਵਾਉਣਾ ਸੀ | ਇਸੇ ਦੌਰਾਨ ਹੀ ਸਕੂਲ ਦੀ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਤੇ ਮੈਂਬਰ ਸ਼ੋ੍ਰਮਣੀ ਕਮੇਟੀ ਬੀਬੀ ਗੁਰਪ੍ਰੀਤ ਕੌਰ, ਇੰਜ. ਹਰਨਿਆਮਤ ਕੌਰ ਤੇ ਪ੍ਰਸ਼ਾਸਕ ਇੰਜ. ਨਿਮਰਤਾ ਕੌਰ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਸਰਵਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਤੇ ਖੇਡ ਖੇਡ ਵਿਚ ਬੱਚਿਆਂ ਦੀ ਸਿੱਖਿਆ ਹੋਰ ਵੀ ਦਿਲਚਸਪ ਹੁੰਦੀ ਹੈ |
Ad Position 22
No active advertisement
ਪਿਛਲੀ ਖ਼ਬਰ ਅੱਖਾਂ ਦਾ ਮੁਫ਼ਤ ਜਾਂਚ ਕੈਂਪ 25 ਨੂੰ ਅਗਲੀ ਖ਼ਬਰ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਦੇ ਮੁੱਦੇ ’ਤੇ ਢਿਲਵਾਂ ਦੇ ਬਿਜਲੀ ਕਰਮਚਾਰੀਆਂ ਵਲੋਂ 2 ਦਿਨਾ ਹੜਤਾਲ ਅੱਜ ਤੋਂ
Ad Position 24