19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਦਿਲਬਾਗ ਸਿੰਘ ਗਿੱਲ ਵਲੋਂ ਰਾਮਲੀਲ੍ਹਾ ਦੀ ਚੌਥੀ ਨਾਈਟ ਦਾ ਉਦਘਾਟਨ

ਸੁਲਤਾਨਪੁਰ ਲੋਧੀ, 18 ਅਕਤੂਬਰ (ਨਰੇਸ਼ ਹੈਪੀ)-ਸਾਨੂੰ ਭਗਵਾਨ ਸ਼੍ਰੀ ਰਾਮ ਜੀ ਦੇ ਪਾਏ ਪੂਰਨਿਆਂ ਤੇ ਚੱਲਣਾ ਚਾਹੀਦਾ ਹੈ ਕਿਉਂਕਿ ਪ੍ਰਭੂ ਰਾਮ ਨਿਆਂ ਦੀ ਮੂਰਤੀ ਸਨ, ਜਿਨ੍ਹਾਂ ਦੇ ਰਾਜ ਵਿਚ ਹਰ ਵਰਗ ਦੇ ਲੋਕ ਖ਼ੁਸ਼ ਸਨ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਟਕਸਾਲੀ ਅਕਾਲੀ ਆਗੂ ਦਿਲਬਾਗ ਸਿੰਘ ਗਿੱਲ ਨੇ ਐਸ ਡੀ ਪ੍ਰੇਮ ਡਰਾਮਾਟਿੱਕ ਕਲੱਬ ਸੁਲਤਾਨਪੁਰ ਲੋਧੀ ਵੱਲੋਂ ਕਰਵਾਈ ਜਾ ਰਹੀ ਸ਼੍ਰੀ ਰਾਮਲੀਲਾ ਦੀ ਤੀਸਰੀ ਨਾਈਟ ਦਾ ਉਦਘਾਟਨ ਕਰਨ ਉਪਰੰਤ ਆਪਣੇ ਸੰਬੋਧਨ ਵਿਚ ਕੀਤਾ | ਉਹਨਾਂ ਕਿਹਾ ਕਿ ਭਗਵਾਨ ਰਾਮ ਇੱਕ ਆਗਿਆਕਾਰੀ ਪੁੱਤਰ ਸਨ ਜਿਨ੍ਹਾਂ ਨੇ ਰਾਜ ਪਾਠ ਤਿਆਗ ਕਰ ਕੇ ਆਪਣੇ ਪਿਤਾ ਦੇ ਹੁਕਮ ਨਾਲ ਜੰਗਲਾਂ ਚ ਜਾਣਾ ਮਨਜ਼ੂਰ ਕਰ ਲਿਆ | ਉਹਨਾਂ ਇਹ ਵੀ ਕਿਹਾ ਕਿ ਸਾਨੂੰ ਅਜਿਹੇ ਸਮਾਗਮ ਮਿਲ ਜੁਲ ਕੇ ਮਨਾਉਣੇ ਚਾਹੀਦੇ ਹਨ | ਉਹਨਾਂ ਪ੍ਰਬੰਧਕ ਕਮੇਟੀ ਨੂੰ ਹੌਸਲਾ ਅਫਜਾਈ ਵਜੋਂ ਆਰਥਿਕ ਸਹਾਇਤਾ ਵੀ ਦਿੱਤੀ | ਪ੍ਰਬੰਧਕ ਕਮੇਟੀ ਵੱਲੋਂ ਦਿਲਬਾਗ ਸਿੰਘ ਗਿੱਲ ਅਤੇ ਉਹਨਾਂ ਦੇ ਸਾਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਟਕਸਾਲੀ ਅਕਾਲੀ ਆਗੂ ਦਿਲਬਾਗ ਸਿੰਘ ਗਿੱਲ ਐਮ ਡੀ ਗਿੱਲ ਆਟੋਜ਼, ਨੰਬਰਦਾਰ ਸਤਨਾਮ ਸਿੰਘ ਗਿੱਲ, ਬਿ੍ਜ ਮੋਹਨ ਅਰੋੜਾ, ਵਿਸ਼ਾਲ ਸ਼ਰਮਾ, ਅਭੀ ਬਾਜਵਾ, ਦੀਪਕ ਜੋਸ਼ੀ, ਨੇਕੁੰਜ ਜੋਸ਼ੀ, ਬਜਰੰਗ ਦਲ ਦੇ ਪ੍ਰਧਾਨ ਸੰਦੀਪ ਕਾਲਾ, ਭਗਤ ਰਾਜ ਕੁਮਾਰ ਰਾਜੂ, ਨਵਦੀਪ ਠਾਕੁਰ, ਸੰਦੀਪ ਠਾਕੁਰ, ਡਿੰਪਲ ਥਿੰਦ, ਮੰਗੀ ਠਾਕੁਰ, ਸਚਿਨ ਸ਼ਰਮਾ, ਦੀਪਕ, ਮੋਨੂੰ ਕਸ਼ਯਪ, ਕਾਕੂ, ਤਨੀਸ਼ ਉੱਪਲ, ਸਿੱਧੂ, ਪੰਡਿਤ ਆਲੋਕ ਨਾਥ ਤਿਵਾੜੀ ਆਦਿ ਤੋਂ ਇਲਾਵਾ ਸ੍ਰੀ ਰਾਮਲੀਲਾ ਕਮੇਟੀ ਦੇ ਮੈਂਬਰ ਹਾਜ਼ਰ ਸਨ |

Ad Position 21
No active advertisement
ਦਿਲਬਾਗ ਸਿੰਘ ਗਿੱਲ ਵਲੋਂ ਰਾਮਲੀਲ੍ਹਾ ਦੀ ਚੌਥੀ ਨਾਈਟ ਦਾ ਉਦਘਾਟਨ 19-10-2026

Ad Position 22
No active advertisement
ਪਿਛਲੀ ਖ਼ਬਰ ਪੈਸਿਆਂ ਦਾ ਲਾਲਚ ਦੇ ਕੇ ਨਬਾਲਗ ਬੱਚੇ ਨੂੰ ਨਸ਼ਿਆਂ ਵੱਲ ਧੱਕਣ ਦੇ ਮਾਮਲੇ ਸਬੰਧੀ ਹੋਈ ਕਾਰਵਾਈ ਨਬਾਲਗ ਸਮੇਤ ਤਿੰਨ ਵਿਰੁੱ... ਅਗਲੀ ਖ਼ਬਰ ਕੱਲ੍ਹ ਨੂੰ ਸਰਕਾਰੀ ਸੀਨੀਅਰ ਸਕੂਲ ਦੀ ਗਰਾਊਂਡ ਵਿਚ ਮਨਾਇਆ ਜਾਵੇਗਾ ਦੁਸਹਿਰਾ
Ad Position 24