19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਪੇ੍ਮਜੋਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ’ਚ ਕਰਵਾਈ ਗਈ ਇਨ ਹਾਊਸ ਪਿਕਨਿਕ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਦਾ ਆਨੰਦ ਮਾਣਿਆ

ਕਪੂਰਥਲਾ, 17 ਅਕਤੂਬਰ (ਵਿ. ਪ੍ਰ.)

Ad Position 21
No active advertisement
ਅਜੀਤ ਡੈਸਕ 18-10-2026
ਕਪੂਰਥਲਾ, 17 ਅਕਤੂਬਰ (ਵਿ.ਪ੍ਰ.)-ਪ੍ਰੇਮਜੋਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਜੀਤ ਨਗਰ ਕਪੂਰਥਲਾ ਦੇ ਨਰਸਰੀ ਤੋਂ ਲੈ ਕੇ 6ਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਨ ਹਾਊਸ ਪਿਕਨਿਕ ਕਰਵਾਈ ਗਈ | ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਮਨੋਰੰਜਨ ਗਤੀਵਿਧੀਆਂ ਕਰਵਾਈਆਂ ਗਈਆਂ | ਜਿਨ੍ਹਾਂ ’ਚ ਗਲੋਬ ਰਾਈਡ, ਜੰਪਰ, ਟਰੇਨ ਰਾਈਡ, ਟ੍ਰੈਂਪੋਲਿਨ, ਬਰਮਾ ਬਿ੍ਜ, ਬੋਟਿੰਗ ਰਾਈਡ, ਪੀ.ਕੋਕ ਰਾਈਡ, ਕਾਰ ਰਾਈਡ ਤੇ ਕਮਾਂਡੋ ਨੈੱਟ ਵਰਗੀਆਂ ਰੋਮਾਂਚਕ ਰਾਈਡਾਂ ਦਾ ਆਨੰਦ ਮਾਣਿਆ | ਪਿਕਨਿਕ ਨੇ ਵਿਦਿਆਰਥੀਆਂ ਨੂੰ ਆਪਸੀ ਦੋਸਤੀ ਮਜ਼ਬੂਤ ਕਰਨ ਤੇ ਆਪਣੇ ਦੋਸਤਾਂ ਤੇ ਅਧਿਆਪਕਾਂ ਨਾਲ ਖ਼ੂਬਸੂਰਤ ਯਾਦਾਂ ਬਣਾਉਣ ਦਾ ਸੁਨਹਿਰੀ ਮੌਕਾ ਪ੍ਰਦਾਨ ਕੀਤਾ | ਸਕੂਲ ਦੇ ਡਾਇਰੈਕਟਰ ਇੰਜ. ਗੁਰਬਿੰਦਰ ਸਿੰਘ ਤੇ ਸਕੱਤਰ ਰਾਜਬੀਰ ਕੌਰ ਨੇ ਦੱਸਿਆ ਕਿ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸਕੂਲ ਵਿਚ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਤੇ ਸਕੂਲ ਵਿਚ ਭਵਿੱਖ ਵਿਚ ਵੀ ਵਿਦਿਆਰਥੀਆਂ ਨੂੰ ਉਹ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲੈਣ ਲਈ ਪ੍ਰੇਰਿਤ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਆਨੰਦ ਕਾਲਜ ਦੀ ਵਿਦਿਆਰਥਣ ਮੁਸਕਾਨਪ੍ਰੀਤ ਨੇ ਅੰਤਰ ਕਾਲਜ ਫ਼ੈਸ਼ਨ ਸ਼ੋਅ ’ਚ ਬੈਸਟ ਮਾਡਲ ਦਾ ਖ਼ਿਤਾਬ ਜਿੱਤਿਆ ਅਗਲੀ ਖ਼ਬਰ ਲਾਵਾਰਸ ਕੁੱਤੇ ਦੇ ਹਮਲੇ ਕਾਰਨ ਨੌਜਵਾਨ ਜ਼ਖ਼ਮੀ
Ad Position 24