ਬੇਗੋਵਾਲ ’ਚ ਹੋ ਰਹੀ ਰਾਮਲੀਲ੍ਹਾ ਦੇ ਪੰਜਵੀਂ ਨਾਈਟ ਦਾ ਉਦਘਾਟਨ ਡਾ. ਜਗੀਰ ਸਿੰਘ ਪੁਆਰ ਨੇ ਕੀਤਾ
ਬੇਗੋਵਾਲ, 16 ਅਕਤੂਬਰ (ਸੁਖਜਿੰਦਰ ਸਿੰਘ)-ਪ੍ਰਾਚੀਨ ਸ਼ਿਵ ਮੰਦਿਰ ਰਾਮਲੀਲਾ ਕਮੇਟੀ ਬੇਗੋਵਾਲ ਵੱਲੋਂ ਰਾਮਲੀਲਾ ਪ੍ਰਧਾਨ ਰਜੇਸ਼ ਕੁਮਾਰ ਖਿੰਦੜੀਆ ਦੀ ਅਗਵਾਈ ਹੇਠ ਪ੍ਰਾਚੀਨ ਸ਼ਿਵ ਮੰਦਿਰ ਬੇਗੋਵਾਲ ਵਿਖੇ ਪੂਰੀ ਸ਼ਰਧਾ ਪੂਰਵਕ ਰਾਮ ਲੀਲਾ ਕਰਵਾਈ ਜਾ ਰਹੀ ਹੈ | ਰਾਮ ਲੀਲਾ ਦੇ ਪੰਜਵੀਂ ਨਾਈਟ ਮੌਕੇ ਭਗਵਾਨ ਰਾਮ ਚੰਦਰ ਦੀ ਭਗਤਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਸੀਨ ਪੇਸ਼ ਕੀਤੇ ਗਏ ਤੇ ਪ੍ਰਭੂ ਭਗਤਾਂ ਨੇ ਰਾਮਲੀਲਾ ਦਾ ਆਨੰਦ ਮਾਣਿਆ | ਰਾਮ ਲੀਲਾ ਦੀ ਇਸ ਪੰਜਵੀਂ ਨਾਈਟ ਦਾ ਉਦਘਾਟਨ ਡਾਕਟਰ ਜਗੀਰ ਸਿੰਘ ਪੁਆਰ ਨੇ ਕੀਤਾ, ਜਦੋਂ ਕਿ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਰਾਮਲੀਲਾ ਦੀ ਰਸਮ ਮੁਤਾਬਿਕ ਸ਼ਮਾ ਰੋਸ਼ਨ ਕੀਤੀ ਗਈ | ਇਸ ਮੌਕੇ ਪ੍ਰਧਾਨ ਰਾਜੇਸ਼ ਕੁਮਾਰ ਖਿੰਦੜੀਆ ਨੇ ਕਿਹਾ ਕਿ ਉਨ੍ਹਾਂ ਦੀ ਸਮੂਹ ਕਮੇਟੀ ਵੱਲੋਂ ਦਿੱਤੇ ਸਹਿਯੋਗ ਸਦਕਾ ਹਰ ਸਾਲ ਰਾਮਲੀਲਾ ਤੇ ਦੁਸਹਿਰੇ ਦੇ ਤਿਉਹਾਰ ਨੂੰ ਸਫਲ ਬਣਾਇਆ ਜਾਂਦਾ ਹੈ ਜਿਨ੍ਹਾਂ ਦੇ ਉਹ ਬਹੁਤ ਹੀ ਧੰਨਵਾਦੀ ਹਨ | ਇਸ ਮੌਕੇ ਉਨ੍ਹਾਂ ਕਿਹਾ ਕਿ 20 ਅਕਤੂਬਰ ਨੂੰ ਜਿੱਥੇ ਦੁਸਹਿਰਾ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ ਉੱਥੇ ਹੀ ਪ੍ਰਸਿੱਧ ਗਾਇਕ ਸਫਲ ਸਿੱਧੂ ਦਰਸ਼ਕਾਂ ਦਾ ਮਨੋਰੰਜਨ ਕਰਨਗੇ | ਇਸ ਮੌਕੇ ਪ੍ਰਧਾਨ ਰਜੇਸ਼ ਕੁਮਾਰ ਖਿੰਦੜੀਆ , ਸ੍ਰੀ ਵਿੱਦਿਆ ਸਾਗਰ ਸੁਖਦੇਵ ਰਾਜ ਜੰਗੀ, ਸੰਦੀਪ ਕੁਮਾਰ, ਵਨੀਤ ਜੁਲਕਾ, ਧਰਮਿੰਦਰ ਸਿੰਘ, ਇੰਦਰ ਕੁਮਾਰ ਪ੍ਰਭਾਕਰ, ਰੋਸ਼ਨ ਲਾਲ ਸ਼ਰਮਾ, ਸੰਜੀਵ ਕੁਮਾਰ, ਸ਼੍ਰੀ ਨਿਵਾਸ ਕੁੱਕੂ ਤੇ ਹੋਰ ਆਦਿ ਹਾਜ਼ਰ ਸਨ |