16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਪੰਚਾਇਤ ਸੰਮਤੀ ਕਪੂਰਥਲਾ ਦੀ ਮੀਟਿੰਗ-ਵੱਖ-ਵੱਖ ਮਾਮਲਿਆਂ ਬਾਰੇ ਕੀਤਾ ਗਿਆ ਵਿਚਾਰ-ਵਟਾਂਦਰਾ ਜਨਮ ਦਿਨ ਮੁਬਾਰਕ

ਕਪੂਰਥਲਾ, 16 ਅਕਤੂਬਰ (ਵਿ. ਪ੍ਰ.)

Ad Position 21
No active advertisement
ਅਜੀਤ ਡੈਸਕ 17-10-2026
ਕਪੂਰਥਲਾ, 16 ਅਕਤੂਬਰ (ਵਿ.ਪ੍ਰ.)-ਪੰਚਾਇਤ ਸੰਮਤੀ ਕਪੂਰਥਲਾ ਦੀ ਇਕ ਮੀਟਿੰਗ ਚੇਅਰਪਰਸਨ ਗੁਰਵਿੰਦਰ ਕੌਰ ਤੇ ਉਪ ਚੇਅਰਮੈਨ ਮਲਕੀਤ ਸਿੰਘ ਦੀ ਅਗਵਾਈ ਵਿਚ ਪੰਚਾਇਤ ਸੰਮਤੀ ਕਪੂਰਥਲਾ ਦੇ ਦਫ਼ਤਰ ਵਿਚ ਹੋਈ | ਮੀਟਿੰਗ ਵਿਚ ਪੰਚਾਇਤ ਸੰਮਤੀ ਦੇ ਦਫ਼ਤਰ ਵਿਚ ਕਰਵਾਈ ਗਈ ਸਫ਼ਾਈ ਸਬੰਧੀ ਆਏ ਖ਼ਰਚੇ, ਸੰਮਤੀ ਦੀਆਂ ਦੁਕਾਨਾਂ ਦੇ ਪਟੇਦਾਰਾਂ ਵਲੋਂ ਦਫ਼ਤਰ ਦੇ ਪਿਛਲੇ ਪਾਸੇ ਰੱਖੇ ਗਏ ਸਮਾਨ/ਕਬਾੜ ਨੂੰ ਚੁਕਾਉਣ, ਬਰਸਾਤਾਂ ਦੇ ਮੌਸਮ ਸਬੰਧੀ ਛੱਪੜਾਂ ਲਈ ਪ੍ਰਾਪਤ ਗ੍ਰਾਂਟ, ਛੱਪੜਾਂ ਦੀ ਸਫ਼ਾਈ ਤੇ ਫੋਗਿੰਗ ਕਰਵਾਉਣ, ਪੰਚਾਇਤ ਸੰਮਤੀ ਵਿਖੇ ਸਿੰਗਲ ਸਟੋਰੀ ਹਾਲ ਬਣਾਉਣ, ਸ਼ਾਮਲਾਟ ਜ਼ਮੀਨਾਂ ਦੀਆਂ ਕਰਵਾਈਆਂ ਗਈਆਂ ਬੋਲੀਆਂ ਤੋਂ ਪ੍ਰਾਪਤ ਮਾਲੀਏ ਅਤੇ ਬਾਕੀ ਜ਼ਮੀਨ ਜਿਸ ਦੀ ਬੋਲੀ ਨਹੀਂ ਹੋ ਸਕੀ ਤੇ ਨਜਾਇਜ਼ ਕਬਜੇ ਛੁਡਾਉਣ ਸਬੰਧੀ ਤੇ ਬਾਲਿਆਂ ਵਾਲਿਆਂ ਛੱਤਾਂ ਲਈ ਗਰੀਬ ਲੋਕਾਂ ਨੂੰ ਗਰਾਂਟਾਂ ਦੇਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਤੋਂ ਪਹਿਲਾਂ ਬੀਤੀ 30 ਅਪ੍ਰੈਲ ਨੂੰ ਸੰਪਤੀ ਦੀ ਮੀਟਿੰਗ ਦਾ ਰੀਵਿਊ ਵੀ ਕੀਤਾ ਗਿਆ | ਮੀਟਿੰਗ ਵਿਚ ਸੰਪਤੀ ਦੇ ਉਪ ਚੇਅਰਮੈਨ ਮਲਕੀਤ ਸਿੰਘ, ਰਾਜਵੰਤ ਕੌਰ, ਰਣਜੀਤ ਕੌਰ, ਜਗੀਰ ਸਿੰਘ, ਪਰਮਜੀਤ ਸਿੰਘ, ਪਰਮਵੀਰ ਸਿੰਘ, ਕੁਲਵਿੰਦਰ ਕੌਰ, ਕਵਿਤਾ, ਮਨਿੰਦਰ ਕੌਰ, ਰਘਬੀਰ ਸਿੰਘ (ਸਾਰੇ ਮੈਂਬਰ ਬਲਾਕ ਸੰਮਤੀ) ਤੋਂ ਇਲਾਵਾ ਸੁਪਰਡੈਂਟ ਰਵਿੰਦਰਪਾਲ ਸਿੰਘ ਰੱਖੜਾ, ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅੰਤਰ ਜ਼ਿਲ੍ਹਾ ਅਥਲੈਟਿਕ ਮੀਟ ’ਚ ਲਿਟਲ ਏਂਜਲਸ ਕੋ-ਐੱਡ ਸਕੂਲ ਦੀ ਸਰਗੁਨ ਕੌਰ ਪਹਿਲੇ ਸਥਾਨ ’ਤੇ ਰਹੀ ਕਾਰ ਵਲੋਂ ਟੱਕਰ ਮ... ਅਗਲੀ ਖ਼ਬਰ ਸਿਮਰਨ ਸਾਹਿਤਕ ਮੰਚ ਵਲੋਂ 18 ਨੂੰ ਹੋਣ ਵਾਲਾ ਸਮਾਗਮ ਮੁਲਤਵੀ-ਸਰਹੱਦੀ
Ad Position 24