17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਧੰਮ ਚੱਕਰ ਪਰਿਵਰਤਨ ਦਿਵਸ ਮੌਕੇ ਡਾ. ਅੰਬੇਡਕਰ ਭਵਨ ਵਿਖੇ ਸਮਾਗਮ ਕਰਵਾਇਆ

ਫਗਵਾੜਾ, 16 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਸ੍ਰੀ ਗੁਰੂ ਰਵਿਦਾਸ ਸਭਾ (ਰਜਿ.) ਅਰਬਨ ਅਸਟੇਟ ਫਗਵਾੜਾ ਵੱਲੋਂ ਧੰਮ ਚੱਕਰ ਪਰਿਵਰਤਨ ਦਿਵਸ ਦੇ ਮੌਕੇ ‘ਤੇ ਡਾ.

Ad Position 21
No active advertisement
ਸ੍ਰੀ ਗੁਰੂ ਰਵਿਦਾਸ ਸਭਾ ਅਰਬਨ ਅਸਟੇਟ ਫਗਵਾੜਾ ਵਲੋਂ ਧੰਮ ਚੱਕਰ ਪਰਿਵਰਤਨ ਦਿਵਸ ਦੇ ਮੌਕੇ ਵੱਖ-ਵੱਖ ਵਿਦਵਾਨਾਂ ਨੂੰ ਸਨਮਾਨਿਤ ਕੀਤੇ ਜਾਣ ਦਾ ਦਿ੍ਸ਼। ਤਸਵੀਰ : ਵਾਲੀਆ 17-10-2026
ਫਗਵਾੜਾ, 16 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਸ੍ਰੀ ਗੁਰੂ ਰਵਿਦਾਸ ਸਭਾ (ਰਜਿ.) ਅਰਬਨ ਅਸਟੇਟ ਫਗਵਾੜਾ ਵੱਲੋਂ ਧੰਮ ਚੱਕਰ ਪਰਿਵਰਤਨ ਦਿਵਸ ਦੇ ਮੌਕੇ ‘ਤੇ ਡਾ. ਅੰਬੇਡਕਰ ਭਵਨ, ਅਰਬਨ ਅਸਟੇਟ ਫਗਵਾੜਾ ਵਿਖੇ ਧਾਰਮਿਕ ਅਤੇ ਵਿਚਾਰਧਾਰਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਬੁੱਧ ਧੰਮ ਦੇ ਸਿਧਾਂਤਾਂ, ਮਾਨਵਤਾ, ਬਰਾਬਰੀ, ਆਜ਼ਾਦੀ, ਭਾਈਚਾਰੇ ਅਤੇ ਸਮਾਜਿਕ ਨਿਆਂ ਦਾ ਸੰਦੇਸ਼ ਦਿੱਤਾ ਗਿਆ | ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ 14 ਅਕਤੂਬਰ 1956 ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੇ ਨਾਗਪੁਰ ਵਿਖੇ ਲੱਖਾਂ ਸਾਥੀਆਂ ਸਮੇਤ ਬੁੱਧ ਧੰਮ ਅਪਣਾਇਆ ਸੀ | ਇਹ ਇਤਿਹਾਸਕ ਦਿਨ ਜਾਤ-ਪਾਤ, ਭੇਦਭਾਵ ਅਤੇ ਸਮਾਜਿਕ ਅਸਮਾਨਤਾ ਤੋਂ ਮੁਕਤ ਸਮਾਜ ਦੀ ਸਿਰਜਣਾ ਲਈ ਪ੍ਰੇਰਣਾ ਦਿੰਦਾ ਹੈ | ਉਨ੍ਹਾਂ ਕਿਹਾ ਕਿ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੀ ਵਿਚਾਰਧਾਰਾ ਅੱਜ ਵੀ ਸਮਾਜ ਨੂੰ ਬਰਾਬਰੀ, ਤਰਕਸ਼ੀਲਤਾ, ਸਿੱਖਿਆ ਅਤੇ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦਾ ਰਾਹ ਦਿਖਾਉਂਦੀਆਂ ਹਨ | ਇਸ ਮੌਕੇ ਗੁਰਦਿਆਲ ਬੋਧ (ਯੂ.ਕੇ.), ਡਾ. ਪਿ੍ੰਸੀਪਲ ਤੀਰਥ ਬਸਰਾ ਅਤੇ ਹੈੱਡਮਾਸਟਰ ਸਤੀਸ਼ ਕੁਮਾਰ ਨੇ ਬੁੱਧ ਧੰਮ ਅਤੇ ਬਾਬਾ ਸਾਹਿਬ ਦੀ ਵਿਚਾਰਧਾਰਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ | ਸਮਾਗਮ ਦੀ ਸਟੇਜ ਸਕੱਤਰ ਦੀ ਭੂਮਿਕਾ ਸਭਾ ਦੇ ਜਨਰਲ ਸਕੱਤਰ ਘਨਸ਼ਾਮ ਨੇ ਨਿਭਾਈ | ਉਨ੍ਹਾਂ ਨੇ ਸਮਾਗਮ ਦੀ ਕਾਰਵਾਈ ਚਲਾਉਂਦਿਆਂ ਬੁਲਾਰਿਆਂ ਦੀ ਜਾਣ-ਪਛਾਣ ਕਰਵਾਈ ਅਤੇ ਸੰਗਤ ਨੂੰ ਧੰਮ ਚੱਕਰ ਪਰਿਵਰਤਨ ਦਿਵਸ ਦੀ ਇਤਿਹਾਸਕ ਮਹੱਤਤਾ ਤੋਂ ਜਾਣੂ ਕਰਵਾਇਆ | ਇਸ ਮੌਕੇ ਬੁੱਧ ਧੰਮ ਨਾਲ ਸਬੰਧਤ ਵਿਚਾਰਾਂ ਦੇ ਨਾਲ ਮਿਸ਼ਨਰੀ ਗੀਤ-ਸੰਗੀਤ ਜੋਗਿੰਦਰ ਪਾਲ ਝਿੱਕਾ ਵਲੋਂ ਪੇਸ਼ ਕੀਤਾ ਗਿਆ | ਅੰਤ ਵਿੱਚ ਸਭਾ ਦੇ ਪ੍ਰਧਾਨ ਸ੍ਰੀ ਜਗਨਨਾਥ ਨੇ ਸਮਾਗਮ ਵਿੱਚ ਸ਼ਾਮਲ ਹੋਏ ਸਮੂਹ ਬੁਲਾਰਿਆਂ, ਸੰਗਤ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ | ਇਸ ਸਮਾਗਮ ਵਿਚ ਸਭਾ ਦੇ ਸੀਨੀਅਰ ਉਪ ਪ੍ਰਧਾਨ ਅਵਤਾਰ ਸਿੰਘ ਦਰਦੀ, ਉਪ ਪ੍ਰਧਾਨ ਗੁਰਮੇਜ ਸਿੰਘ, ਕੈਸ਼ੀਅਰ ਸਰਵਣ ਬਿਰਹਾ, ਆਡੀਟਰ ਜਰਨੈਲ ਸਿੰਘ,ਰਾਮ ਸਰਨ ਸਰੋਆ, ਪਵਨ ਬੀਸਲਾ, ਕੇ ਕੇ ਗੁਰੂ, ਹਰਭਜਨ ਸ ੁਮਨ, ਰਮੇਸ਼ ਕੌਲ, ਸੀਤਾ ਕੌਲ,ਪਿ੍ੰਸੀਪਲ ਚੰਦਰ ਕਾਂਤਾ ਬਸਰਾ, ਰਾਮਜੀ ਬਾਂਸਲ, ਬਲਕਾਰ ਕਟਾਰੀਆ, ਡਾ ਰਤਨ ਪਾਲ, ਰੰਜੀਵ ਕੁਮਾਰ, ਹੇਮ ਰਾਜ, ਪਿ੍ੰਸੀਪਲ ਸੁਰਿੰਦਰ ਪਾਲ, ਬਲਦੇਵ ਸਿੰਘ, ਚਮਨ ਲਾਲ, ਨਿਰਮਲ ਸਿੰਘ, ਪ੍ਰੇਮ ਲਾਲ,ਨਿਰਮਲ ਰਾਮ, ਰਾਮ ਆਸਰਾ ਸਿੱਧੂ, ਸਤ ਪਾਲ, ਤਰਸੇਮ ਸੱਲ੍ਹਣ, ਆਰ ਕੇ ਸੰਧੂ, ਨਸੀਬ ਚੰਦ, ਜਸਵਿੰਦਰ ਫਗਵਾੜਾ, ਮਾਸਟਰ ਸੁਖਦੇਵ, ਪ੍ਰਸ਼ੋਤਮ ਜੱਖੂ, ਆਰ. ਕੇ. ਭੱਟੀ, ਪਰਵਿੰਦਰ ਰਾਜੂ, ਭਾਗਮਲ, ਗੁਰਦਿਆਲ ਸੋਢੀ, ਰੇਸ਼ਮ ਮਹਿਮੀ, ਅਸ਼ੋਕ ਕੁਮਾਰ , ਰਾਜ ਕੁਮਾਰ , ਧਰਮ ਪਾਲ, ਹੀਰਾ ਲਾਲ ਚੰਬਾ, ਡਾ ਇੰਦਰਜੀਤ ਕਜਲਾ ਅਤੇ ਇਲਾਕੇ ਦੇ ਬਹੁਤ ਸਾਰੇ ਬੁੱਧੀਜੀਵੀ ਵਿਦਵਾਨ ਪਰਿਵਾਰ ਸਮੇਤ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਿਰਮਲ ਕੁਟੀਆ ਜੌਹਲਾਂ ਵਿਖੇ ਕੱਤਕ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਸੰਬੰਧੀ ਗੁਰਮਤਿ ਸਮਾਗਮ ਅੱਜ ਅਗਲੀ ਖ਼ਬਰ ਅਕਾਲੀ ਦਲ ਵਾਰਸ ਪੰਜਾਬ ਵਲੋਂ ਬੰਦ ਦੇ ਸਮਰਥਨ ਵਿਚ ਰੋਸ ਮਾਰਚ
Ad Position 24