16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਵੱਖ-ਵੱਖ ਸਿੱਧ ਸ਼ਕਤੀ ਪੀਠਾਂ ਤੋਂ ਲਿਆਂਦੀਆਂ ਗਈਆਂ ਪਾਵਨ ਜੋਤਾਂ ਦਾ ਕਸਬਾ ਭੁਲੱਥ ਪਹੁੰਚਣ ਤੇ ਨਿੱਘਾ ਸਵਾਗਤ

ਭੁਲੱਥ, 15 ਅਕਤੂਬਰ (ਮਨਜੀਤ ਸਿੰਘ ਰਤਨ)-ਨੂਰ ਜੋਤਾਂ ਵਾਲੀ ਦਾ ਸਰਬ ਸਾਂਝਾ ਤਿਉਹਾਰ ਜੋ ਕਸਬਾ ਭੁਲੱਥ ਵਿਚ ਸੰਗਤਾਂ ਦੇ ਸਹਿਯੋਗ ਨਾਲ ਜੇ ਐਮ ਡੀ ਪਰਿਵਾਰ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਇਸ ਅਧਿਆਤਮਕ ਤਿਉਹਾਰ ਦੀ ਸ਼ੋਭਾ ਵਧਾਉਣ ਵਾਸਤੇ 22 ਸਿੱਧ ਸ਼ਕਤੀ ਪਿੱਠਾਂ ਤੋਂ ਪਾਵਨ ਜੋਤ ਸਵਰੂਪ ਲਿਆਂਦੇ ਗਏ ਅਤੇ ਇਹਨਾਂ ਨੂੰ ਮੰਦਿਰ ਵਿਚ ਸਜਾਉਣ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜੋ ਨਗਰ ਕਮਰਾਏ ਤੋਂ ਸ਼ੁਰੂ ਹੋ ਕੇ ਕਸਬੇ ਦੀਆਂ ਵੱਖ ਵੱਖ ਸੜਕਾਂ ਤੋਂ ਹੁੰਦੀ ਹੋਈ ਰਾਧੇ ਸ਼ਿਆਮ ਮੰਦਿਰ ਵਿਖੇ ਸਮਾਪਤ ਹੋਈ ਜਿੱਥੇ ਲਿਆਂਦੀਆਂ ਗਈਆਂ ਪਾਵਨ ਜੋਤਾਂ ਨੂੰ ਸਜਾਇਆ ਗਿਆ | ਇਸ ਸ਼ੋਭਾ ਯਾਤਰਾ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਅਤੇ ਨਗਰ ਦੇ ਮੋਹਤਬਰ ਵਿਅਕਤੀਆਂ ਨੇ ਹਾਜ਼ਰੀ ਲਗਵਾਈ| ਜ਼ਿਕਰਯੋਗ ਹੈ ਕਿ ਕਸਬਾ ਭੁਲੱਥ ਵਿਚ ਜੇਐਮਡੀ ਸੇਵਾਦਾਰ ਪਰਿਵਾਰ ਵਲੋਂ ਅਧਿਆਤਮਕ ਤਿਉਹਾਰ ਨੂਰ ਜੋਤਾਂ ਵਾਲੀ ਦਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | 20 ਅਕਤੂਬਰ ਤੱਕ ਚੱਲਣ ਵਾਲੇ ਇਸ ਤਿਉਹਾਰ ਸਬੰਧੀ ਸਾਰੇ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਪ੍ਰਬੰਧਕਾਂ ਵਲੋਂ ਪੂਰੇ ਲਗਨ ਅਤੇ ਉਤਸ਼ਾਹ ਨਾਲ ਸੇਵਾ ਕੀਤੀ ਜਾ ਰਹੀ ਹੈ | ਸ਼ੋਭਾ ਯਾਤਰਾ ਵੱਖ-ਵੱਖ ਰਾਜਾ ਤੋਂ ਝਾਕੀਆਂ ਵਾਲੇ ਸ਼ੋਭਾ ਯਾਤਰਾ ਦੀ ਸ਼ਾਨ ਵਧਾ ਰਹੇ ਸਨ ਅਤੇ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਲਗਾਏ ਸਨ | ਇਸ ਮੌਕੇ ਮਾਸਟਰ ਕਮਲਜੀਤ ਮੰਨਣ, ਬਨਾਰਸੀ ਦਾਸ ਖੁੱਲਰ, ਸੁਖਵੰਤ ਸਿੰਘ ਤੱਖਰ, ਰਕੇਸ਼ ਕੁਮਾਰ, ਹੈਪੀ ਸ਼ਰਮਾ, ਸ਼ਾਮ ਲਾਲ ਸ਼ਰਮਾ, ਰਸ਼ਪਾਲ ਸ਼ਰਮਾ ਪ੍ਰਧਾਨ ਨਗਰ ਪੰਚਾਇਤ ਭੁਲੱਥ, ਮੰਗਤ ਰਾਮ ਸ਼ਰਮਾ, ਰਮਨ ਕੁਮਾਰ, ਠਾਕੁਰ ਨਰਾਇਣ ਸਿੰਘ, ਜਨਕ ਰਾਜ ਸਭਰਵਾਲ, ਬਲਦੇਵ ਸਿੱਧੂ, ਗੋਰਾ ਸਭਰਵਾਲ, ਲਵ ਚੌਧਰੀ, ਰਮਨ ਕੁਮਾਰ, ਡਾਇਮੰਡ ਖੁਰਾਣਾ ਕੌਸ਼ਿਕ ਖੁਰਾਣਾ, ਰੂਪੇਸ਼ ਖੁਰਾਣਾ, ਅਤੇ ਵੱਡੀ ਗਿਣਤੀ ਵਿਚ ਜੇ. ਐਮ.

Ad Position 21
No active advertisement
ਅਜੀਤ ਡੈਸਕ 16-10-2026
ਭੁਲੱਥ, 15 ਅਕਤੂਬਰ (ਮਨਜੀਤ ਸਿੰਘ ਰਤਨ)-ਨੂਰ ਜੋਤਾਂ ਵਾਲੀ ਦਾ ਸਰਬ ਸਾਂਝਾ ਤਿਉਹਾਰ ਜੋ ਕਸਬਾ ਭੁਲੱਥ ਵਿਚ ਸੰਗਤਾਂ ਦੇ ਸਹਿਯੋਗ ਨਾਲ ਜੇ ਐਮ ਡੀ ਪਰਿਵਾਰ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਇਸ ਅਧਿਆਤਮਕ ਤਿਉਹਾਰ ਦੀ ਸ਼ੋਭਾ ਵਧਾਉਣ ਵਾਸਤੇ 22 ਸਿੱਧ ਸ਼ਕਤੀ ਪਿੱਠਾਂ ਤੋਂ ਪਾਵਨ ਜੋਤ ਸਵਰੂਪ ਲਿਆਂਦੇ ਗਏ ਅਤੇ ਇਹਨਾਂ ਨੂੰ ਮੰਦਿਰ ਵਿਚ ਸਜਾਉਣ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜੋ ਨਗਰ ਕਮਰਾਏ ਤੋਂ ਸ਼ੁਰੂ ਹੋ ਕੇ ਕਸਬੇ ਦੀਆਂ ਵੱਖ ਵੱਖ ਸੜਕਾਂ ਤੋਂ ਹੁੰਦੀ ਹੋਈ ਰਾਧੇ ਸ਼ਿਆਮ ਮੰਦਿਰ ਵਿਖੇ ਸਮਾਪਤ ਹੋਈ ਜਿੱਥੇ ਲਿਆਂਦੀਆਂ ਗਈਆਂ ਪਾਵਨ ਜੋਤਾਂ ਨੂੰ ਸਜਾਇਆ ਗਿਆ | ਇਸ ਸ਼ੋਭਾ ਯਾਤਰਾ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਅਤੇ ਨਗਰ ਦੇ ਮੋਹਤਬਰ ਵਿਅਕਤੀਆਂ ਨੇ ਹਾਜ਼ਰੀ ਲਗਵਾਈ| ਜ਼ਿਕਰਯੋਗ ਹੈ ਕਿ ਕਸਬਾ ਭੁਲੱਥ ਵਿਚ ਜੇਐਮਡੀ ਸੇਵਾਦਾਰ ਪਰਿਵਾਰ ਵਲੋਂ ਅਧਿਆਤਮਕ ਤਿਉਹਾਰ ਨੂਰ ਜੋਤਾਂ ਵਾਲੀ ਦਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | 20 ਅਕਤੂਬਰ ਤੱਕ ਚੱਲਣ ਵਾਲੇ ਇਸ ਤਿਉਹਾਰ ਸਬੰਧੀ ਸਾਰੇ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਪ੍ਰਬੰਧਕਾਂ ਵਲੋਂ ਪੂਰੇ ਲਗਨ ਅਤੇ ਉਤਸ਼ਾਹ ਨਾਲ ਸੇਵਾ ਕੀਤੀ ਜਾ ਰਹੀ ਹੈ | ਸ਼ੋਭਾ ਯਾਤਰਾ ਵੱਖ-ਵੱਖ ਰਾਜਾ ਤੋਂ ਝਾਕੀਆਂ ਵਾਲੇ ਸ਼ੋਭਾ ਯਾਤਰਾ ਦੀ ਸ਼ਾਨ ਵਧਾ ਰਹੇ ਸਨ ਅਤੇ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਲਗਾਏ ਸਨ | ਇਸ ਮੌਕੇ ਮਾਸਟਰ ਕਮਲਜੀਤ ਮੰਨਣ, ਬਨਾਰਸੀ ਦਾਸ ਖੁੱਲਰ, ਸੁਖਵੰਤ ਸਿੰਘ ਤੱਖਰ, ਰਕੇਸ਼ ਕੁਮਾਰ, ਹੈਪੀ ਸ਼ਰਮਾ, ਸ਼ਾਮ ਲਾਲ ਸ਼ਰਮਾ, ਰਸ਼ਪਾਲ ਸ਼ਰਮਾ ਪ੍ਰਧਾਨ ਨਗਰ ਪੰਚਾਇਤ ਭੁਲੱਥ, ਮੰਗਤ ਰਾਮ ਸ਼ਰਮਾ, ਰਮਨ ਕੁਮਾਰ, ਠਾਕੁਰ ਨਰਾਇਣ ਸਿੰਘ, ਜਨਕ ਰਾਜ ਸਭਰਵਾਲ, ਬਲਦੇਵ ਸਿੱਧੂ, ਗੋਰਾ ਸਭਰਵਾਲ, ਲਵ ਚੌਧਰੀ, ਰਮਨ ਕੁਮਾਰ, ਡਾਇਮੰਡ ਖੁਰਾਣਾ ਕੌਸ਼ਿਕ ਖੁਰਾਣਾ, ਰੂਪੇਸ਼ ਖੁਰਾਣਾ, ਅਤੇ ਵੱਡੀ ਗਿਣਤੀ ਵਿਚ ਜੇ.ਐਮ.ਡੀ.ਪਰਿਵਾਰ ਦੇ ਮੈਂਬਰ ਅਤੇ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲੈਕਚਰਾਰ ਸੁਰਜੀਤ ਸਿੰਘ ਦਾ ਡਿਊਟੀ ਜੁਆਇਨ ਕਰਨ ਮੌਕੇ ਕੀਤਾ ਭਰਵਾਂ ਸਵਾਗਤ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਲੇ ਤੇ ਪਾਰਟੀ ਵਿਰੋਧੀ ਗਤੀਵਿਧੀਆਂ ’ਚ ਰੁੱਝੇ ਆਗੂਆਂ ਨੂੰ ਬਰਦਾਸ਼ਤ ਨਹੀਂ ਕੀਤਾ...
Ad Position 24