11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਐੱਲ.ਪੀ.ਯੂ. ਹਿੰਸਾ ਮਾਮਲੇ ’ਚ ਵਿਦਿਆਰਥੀਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਸ਼ੁਰੂ 14 ਅਕਤੂਬਰ ਨੂੰ ਬੋਰਡ ਅੱਗੇ ਪੇਸ਼ ਹੋ ਕੇ ਦੇਣਾ ਪਵੇਗਾ ਸਪੱਸ਼ਟੀਕਰਨ

ਫਗਵਾੜਾ, 10 ਅਕਤੂਬਰ (ਹਰਜੋਤ ਸਿੰਘ ਚਾਨਾ)- ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ‘ਚ 26 ਅਤੇ 27 ਸਤੰਬਰ ਨੂੰ ਹੋਈ ਹਿੰਸਾ ਦੀਆਂ ਘਟਨਾਵਾਂ ਤੋਂ ਬਾਅਦ ਹਾਲਾਤ ਹੌਲੀ-ਹੌਲੀ ਆਮ ਵਾਂਗ ਹੋਣ ਲੱਗੇ ਹਨ | ਇਸੇ ਦੌਰਾਨ ਯੂਨੀਵਰਸਿਟੀ ਪ੍ਰਸ਼ਾਸਨ ਨੇ ਕਥਿਤ ਤੌਰ ‘ਤੇ ਅਨੁਸ਼ਾਸਨਹੀਣਤਾ ‘ਚ ਸ਼ਾਮਿਲ ਵਿਦਿਆਰਥੀਆਂ ਖ਼ਿਲਾਫ਼ ਰਸਮੀ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਯੂਨੀਵਰਸਿਟੀ ਵੱਲੋਂ ਜਾਰੀ ਨੋਟਿਸ ਅਨੁਸਾਰ ਸਬੰਧਿਤ ਵਿਦਿਆਰਥੀਆਂ ਨੂੰ 14 ਅਕਤੂਬਰ ਨੂੰ ਅਨੁਸ਼ਾਸਨੀ ਬੋਰਡ ਅੱਗੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲਈ ਕਿਹਾ ਗਿਆ ਹੈ | 8 ਅਕਤੂਬਰ ਨੂੰ ਜਾਰੀ ਨੋਟਿਸ ਮੁਤਾਬਕ ਵਿਦਿਆਰਥੀਆਂ ਨੂੰ 14 ਅਕਤੂਬਰ ਨੂੰ ਸਵੇਰੇ 10 ਵਜੇ ਯੂਨੀਵਰਸਿਟੀ ਕੈਂਪਸ ਦੇ ਬਲਾਕ-4 ਦੇ ਕਮਰਾ ਨੰਬਰ 211 ‘ਚ ਅਨੁਸ਼ਾਸਨੀ ਬੋਰਡ ਅੱਗੇ ਪੇਸ਼ ਹੋਣਾ ਪਵੇਗਾ | ਨੋਟਿਸ ‘ਚ ਹਿੰਸਾ, ਅਸ਼ਾਂਤੀ ਫੈਲਾਉਣ, ਪ੍ਰਦਰਸ਼ਨਾਂ ਵਿੱਚ ਸ਼ਮੂਲੀਅਤ, ਭੰਨਤੋੜ ਅਤੇ ਯੂਨੀਵਰਸਿਟੀ ਦੇ ਅਨੁਸ਼ਾਸਨ ਦੀ ਉਲੰਘਣਾ ਕਰਨ ਵਾਲੀਆਂ ਹੋਰ ਕਥਿਤ ਗਤੀਵਿਧੀਆਂ ਦਾ ਜ਼ਿਕਰ ਕੀਤਾ ਗਿਆ ਹੈ | ਵਿਦਿਆਰਥੀਆਂ ਨੂੰ ਆਪਣੇ ਖ਼ਿਲਾਫ਼ ਲੱਗੇ ਦੋਸ਼ਾਂ ਬਾਰੇ ਸਪਸ਼ਟੀਕਰਨ ਦੇਣ ਤੇ ਆਪਣੇ ਬਚਾਅ ‘ਚ ਸਬੂਤ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ ਹੈ | ਹਾਲਾਂਕਿ, ਅਨੁਸ਼ਾਸਨੀ ਕਾਰਵਾਈ ਦੀ ਪ੍ਰਕਿਰਿਆ ਹਾਲੇ ਪੂਰੀ ਨਹੀਂ ਹੋਈ ਹੈ ਤੇ ਬੋਰਡ ਵੱਲੋਂ ਸੁਣਵਾਈ ਤੋਂ ਬਾਅਦ ਹੀ ਅਗਲਾ ਫ਼ੈਸਲਾ ਲਿਆ ਜਾਵੇਗਾ | ਨੋਟਿਸ ਜਾਰੀ ਹੋਣ ਨੂੰ ਵਿਦਿਆਰਥੀਆਂ ਦੇ ਦੋਸ਼ੀ ਸਾਬਤ ਹੋਣ ਵਜੋਂ ਨਹੀਂ ਦੇਖਿਆ ਜਾ ਸਕਦਾ | ਯੂਨੀਵਰਸਿਟੀ ‘ਚ ਆਮ ਅਕਾਦਮਿਕ ਮਾਹੌਲ ਬਹਾਲ ਕਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ | ਵਿਦਿਆਰਥੀਆਂ ਦੇ ਘਰਾਂ ਨੂੰ ਪਰਤਣ ਦੇ ਨਾਲ ਸੋਮਵਾਰ ਤੋਂ ਕਲਾਸਾਂ ਮੁੜ ਸ਼ੁਰੂ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ | ਇਸੇ ਦੌਰਾਨ ਪੁਲਿਸ ਵੱਲੋਂ ਹਿੰਸਾ ਦੀਆਂ ਘਟਨਾਵਾਂ ਦੀ ਜਾਂਚ ਵੀ ਜਾਰੀ ਹੈ | ਸ਼ੁੱਕਰਵਾਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਮਾਮਲੇ ਦੀ ਪਹਿਲੀ ਸੁਣਵਾਈ ਤੋਂ ਬਾਅਦ ਫਗਵਾੜਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਇੱਕ ਟੀਮ ਚਿਤਕਾਰਾ ਯੂਨੀਵਰਸਿਟੀ ਪਹੁੰਚੀ | ਪੁਲਿਸ ਵੱਲੋਂ ਉੱਥੇ ਵਾਪਰੀ ਹਿੰਸਾ ਦੀ ਘਟਨਾ ਨਾਲ ਸਬੰਧਤ ਹਾਲਾਤ ਦੀ ਜਾਂਚ ਕੀਤੀ ਜਾ ਰਹੀ ਹੈ | ਜਾਂਚ ਦੌਰਾਨ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਐਲਪੀਯੂ ਤੇ ਚਿਤਕਾਰਾ ਯੂਨੀਵਰਸਿਟੀ ‘ਚ ਵਾਪਰੀਆਂ ਘਟਨਾਵਾਂ ਵਿਚਕਾਰ ਕੋਈ ਸਬੰਧ ਹੈ ਜਾਂ ਦੋਵੇਂ ਮਾਮਲੇ ਵੱਖ-ਵੱਖ ਹਨ | ਪੁਲਿਸ ਵੱਲੋਂ ਉਪਲਬਧ ਜਾਣਕਾਰੀ ਤੇ ਹੋਰ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ | ਫਿਲਹਾਲ ਦੋਵਾਂ ਘਟਨਾਵਾਂ ਵਿਚਕਾਰ ਕਿਸੇ ਸਬੰਧ ਦੀ ਪੁਸ਼ਟੀ ਨਹੀਂ ਹੋਈ ਹੈ |

Ad Position 21
No active advertisement
ਅਜੀਤ ਡੈਸਕ 11-10-2026

Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀ ਨਸ਼ਿਆਂ ਤੋਂ ਦੂਰ ਰਹਿ ਕੇ ਚੰਗੇ ਸਮਾਜ ਦੀ ਸਿਰਜਣਾ ’ਚ ਆਪਣਾ ਯੋਗਦਾਨ ਪਾਉਣ-ਗਗਨਦੀਪ ਕੌਰ ਮਿੱਠੜਾ ਕਾਲਜ ਵਿਚ ਕ... ਅਗਲੀ ਖ਼ਬਰ ਸ੍ਰੀ ਰਾਮ ਲੀਲ੍ਹਾ ਦੇ ਸੰਬੰਧ ਵਿਚ ਸ੍ਰੀ ਪ੍ਰਤਾਪ ਧਰਮ ਪ੍ਰਚਾਰਨੀ ਸਭਾ ਨੇ ਕੱਢੀ ਸੂਰਿਆ ਵੰਸ਼ੀ ਝੰਡੇ ਦੀ ਸ਼ੋਭਾ ਯਾਤਰਾ ਦ...
Ad Position 24