11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਗੁਰਦੁਆਰਾ ਬਾਬਾ ਕਾਹਨ ਦਾਸ ਦੇ ਦਰਬਾਰ ਸਾਹਿਬ ਦੇ ਨਵੀਨੀਕਰਨ ਉਪਰੰਤ ਸ਼ੁਕਰਾਨਾ ਸਮਾਗਮ 13 ਨੂੰ ਅੱਜ ਆਰੰਭ ਹੋਣਗੇ ਸ੍ਰੀ ਅਖੰਡ ਪਾਠ ਸਾਹਿਬ

ਕਾਲਾ ਸੰਘਿਆਂ, 10 ਅਕਤੂਬਰ (ਬਲਜੀਤ ਸਿੰਘ ਸੰਘਾ)-ਸਥਾਨਕ ਕਸਬੇ ‘ਚ ਸਥਿਤ ਦੋਨਾ ਇਲਾਕੇ ਦੇ ਪ੍ਰਸਿੱਧੀ ਪ੍ਰਾਪਤ ਧਾਰਮਿਕ ਅਸਥਾਨ ਗੁਰਦੁਆਰਾ ਸੰਤ ਬਾਬਾ ਕਾਹਨ ਦਾਸ ਜੀ ਆਲਮਗੀਰ, ਕਾਲਾ ਸੰਘਿਆਂ ਦੇ ਦਰਬਾਰ ਸਾਹਿਬ ਦੀ ਇਮਾਰਤ ਦਾ ਨਵੀਨੀਕਰਨ ਅਤੇ ਸੁੰਦਰੀ ਕਰਨ ਕਰਵਾਉਣ ਉਪਰੰਤ ਅਕਾਲ ਪੁਰਖ ਵਾਹਿਗੁਰੂ ਸ਼ੁਕਰਾਨੇ ਲਈ ਸ੍ਰੀ ਅਖੰਡ ਪਾਠ ਸਾਹਿਬ ਦਾ ਪਾਠ ਅਤੇ ਸ਼ੁਕਰਾਨਾ ਸਮਾਗਮ 13 ਅਕਤੂਬਰ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਕਰਵਾਏ ਜਾ ਰਹੇ ਹਨ ਜਿਸ ਦੌਰਾਨ ਪ੍ਰਸਿੱਧ ਕੀਰਤਨੀਏ ਭਾਈ ਮਹਿਤਾਬ ਸਿੰਘ ਜੀ ਜਲੰਧਰ ਵਾਲੇ ਸੰਗਤ ਨੂੰ ਗੁਰਬਾਣੀ ਨਾਲ ਨਿਹਾਲ ਕਰਨਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਬੱਸਣ ਨੇ ਦੱਸਿਆ ਕਿ 2 ਵਰ੍ਹੇ ਪਹਿਲਾਂ ਅਰੰਭੇ ਦਰਬਾਰ ਸਾਹਿਬ ਦੇ ਨਵੀਨੀਕਰਨ, ਸੁੰਦਰੀਕਰਨ ਅਤੇ ਨਵੀਂ ਪਾਲਕੀ ਸਾਹਿਬ ਦੇ ਇਸ ਮਹਾਨ ਕਾਰਜ ਨੂੰ ਨੇਪਰੇ ਚਾੜ੍ਹਨ ਵਿਚ ਯੂ.

Ad Position 21
No active advertisement
ਕਾਲਾ ਸੰਘਿਆਂ ਚ ਸਥਿਤ ਗੁਰਦੁਆਰਾ ਸੰਤ ਬਾਬਾ ਕਾਹਨ ਦਾਸ ਦੇ ਨਵੇਂ ਬਣੇ ਦਰਬਾਰ ਸਾਹਿਬ ਤੇ ਪਾਲਕੀ ਸਾਹਿਬ ਦੀ ਅਤਿ ਸੁੰਦਰ ਤਸਵੀਰ ਅਤੇ ਸੰਤ ਬਾਬਾ ਕਾਹਨ ਦਾਸ ਜੀ| 11-10-2026
ਕਾਲਾ ਸੰਘਿਆਂ, 10 ਅਕਤੂਬਰ (ਬਲਜੀਤ ਸਿੰਘ ਸੰਘਾ)-ਸਥਾਨਕ ਕਸਬੇ ‘ਚ ਸਥਿਤ ਦੋਨਾ ਇਲਾਕੇ ਦੇ ਪ੍ਰਸਿੱਧੀ ਪ੍ਰਾਪਤ ਧਾਰਮਿਕ ਅਸਥਾਨ ਗੁਰਦੁਆਰਾ ਸੰਤ ਬਾਬਾ ਕਾਹਨ ਦਾਸ ਜੀ ਆਲਮਗੀਰ, ਕਾਲਾ ਸੰਘਿਆਂ ਦੇ ਦਰਬਾਰ ਸਾਹਿਬ ਦੀ ਇਮਾਰਤ ਦਾ ਨਵੀਨੀਕਰਨ ਅਤੇ ਸੁੰਦਰੀ ਕਰਨ ਕਰਵਾਉਣ ਉਪਰੰਤ ਅਕਾਲ ਪੁਰਖ ਵਾਹਿਗੁਰੂ ਸ਼ੁਕਰਾਨੇ ਲਈ ਸ੍ਰੀ ਅਖੰਡ ਪਾਠ ਸਾਹਿਬ ਦਾ ਪਾਠ ਅਤੇ ਸ਼ੁਕਰਾਨਾ ਸਮਾਗਮ 13 ਅਕਤੂਬਰ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਕਰਵਾਏ ਜਾ ਰਹੇ ਹਨ ਜਿਸ ਦੌਰਾਨ ਪ੍ਰਸਿੱਧ ਕੀਰਤਨੀਏ ਭਾਈ ਮਹਿਤਾਬ ਸਿੰਘ ਜੀ ਜਲੰਧਰ ਵਾਲੇ ਸੰਗਤ ਨੂੰ ਗੁਰਬਾਣੀ ਨਾਲ ਨਿਹਾਲ ਕਰਨਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਬੱਸਣ ਨੇ ਦੱਸਿਆ ਕਿ 2 ਵਰ੍ਹੇ ਪਹਿਲਾਂ ਅਰੰਭੇ ਦਰਬਾਰ ਸਾਹਿਬ ਦੇ ਨਵੀਨੀਕਰਨ, ਸੁੰਦਰੀਕਰਨ ਅਤੇ ਨਵੀਂ ਪਾਲਕੀ ਸਾਹਿਬ ਦੇ ਇਸ ਮਹਾਨ ਕਾਰਜ ਨੂੰ ਨੇਪਰੇ ਚਾੜ੍ਹਨ ਵਿਚ ਯੂ.ਕੇ. ਵਿਖੇ ਰਹਿੰਦੇ ਕਾਲਾ ਸੰਘਿਆਂ ਦੇ ਸਮਾਜ ਸੇਵੀ ਜਗਤਾਰ ਸਿੰਘ ਆਈਤਾਨ ਤੇ ਆਈਤਾਨ ਪਰਿਵਾਰ ਅਤੇ ਐਨ ਆਰ ਆਈਜ ਤੇ ਸਮੂਹ ਸੰਗਤਾਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਮਹਾਨ ਸਮਾਗਮ ਦੀ ਸ਼ੁਰੂਆਤ 11 ਅਕਤੂਬਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਆਰੰਭ ਕਰਨ ਨਾਲ ਹੋਵੇਗੀ, ਜਿਨ੍ਹਾਂ ਦਾ ਭੋਗ 13 ਅਕਤੂਬਰ ਨੂੰ ਸਵੇਰੇ ਸਾਢੇ 10 ਵਜੇ ਪਾਇਆ ਜਾਵੇਗਾ, ਉਪਰੰਤ ਪੰਥ ਪ੍ਰਸਿੱਧ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਦੁਪਹਿਰ 1 ਵਜੇ ਤੱਕ ਗੁਰੂ ਚਰਨਾਂ ਨਾਲ ਜੋੜਿਆ ਜਾਵੇਗਾ | ਇਸ ਮੌਕੇ ‘ਤੇ ਪੰਥ ਪ੍ਰਸਿੱਧ ਧਾਰਮਿਕ, ਰਾਜਸੀ ਅਤੇ ਸਮਾਜਿਕ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕਰਨਗੀਆਂ | ਸ. ਬੱਸਣ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਆਧੁਨਿਕ ਸਹੂਲਤਾਂ ਨਾਲ ਲੈੱਸ ਕਰਕੇ ਨਵੀਨੀਕਰਨ ਕਰਨਾ ਸੰਗਤਾਂ ਦੀ ਸ਼ਰਧਾ, ਸਹਿਯੋਗ ਅਤੇ ਗੁਰੂ ਘਰ ਪ੍ਰਤੀ ਅਥਾਹ ਪ੍ਰੇਮ ਦਾ ਪ੍ਰਤੀਕ ਹੈ | ਸਵ. ਸ. ਅਮਰ ਸਿੰਘ ਆਈਤਾਨ ਅਤੇ ਸਵ. ਬੀਬੀ ਊਧਮ ਕੌਰ ਆਈਤਾਨ ਦੇ ਸਪੁੱਤਰ ਜਗਤਾਰ ਸਿੰਘ, ਸੱਜਨ ਸਿੰਘ, ਸੁਖਦੇਵ ਸਿੰਘ (ਲੰਡਨ ਨਿਵਾਸੀ) ਅਤੇ ਸਮੂਹ ਆਈਤਾਨ ਪਰਿਵਾਰ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਗੁਰਮਤਿ ਸਮਾਗਮ ਵਿਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਅਤੇ ਗੁਰੂ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ |
Ad Position 22
No active advertisement
ਪਿਛਲੀ ਖ਼ਬਰ ਮੁਸਲਿਮ ਡਿਵੈਲਪਮੈਂਟ ਬੋਰਡ ਤੇ ਲੋਕਲ ਮੁਸਲਿਮ ਭਾਈਚਾਰੇ ਨੇ ਮੋਰਿਸ ਮਸਜਿਦ ਵਿਚ ਕੇਅਰ ਟੇਕਰ ਤੇ ਚੌਂਕੀਦਾਰ ਦੀ ਕੀਤੀ ਆਰਜ਼ੀ... ਅਗਲੀ ਖ਼ਬਰ ਝੋਨੇ ਦੀ ਚੁਕਾਈ ਦੇ ਕੰਮ ਤੋਂ ਆੜ੍ਹਤੀਏ ਖ਼ੁਸ਼ ਝੋਨਾ ਸੁਕਾ ਕੇ ਕਿਸਾਨ ਮੰਡੀ ਵਿਚ ਲਿਆਉਣ
Ad Position 24