03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਕੇਂਦਰ ਸਰਕਾਰ ਵਲੋਂ ਕਣਕ ਦੇ ਰੇਟ ਵਿਚ 25 ਰੁਪਏ ਕੁਇੰਟਲ ਵਾਧਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਮੂਲੋਂ ਰੱਦ

ਭੁਲੱਥ, 2 ਅਕਤੂਬਰ (ਮਨਜੀਤ ਸਿੰਘ ਰਤਨ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਸਰਬਜੀਤ ਸਿੰਘ ਬਾਠ ਸਕੱਤਰ ਜਨਰਲ ਜ਼ਿਲ੍ਹਾ, ਜਸਵਿੰਦਰ ਸਿੰਘ ਮਾਨਾ ਤਲਵੰਡੀ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਪੂਰਨ ਸਿੰਘ ਖੱਸਣ ਬਲਾਕ ਪ੍ਰਧਾਨ ਦੀ ਹਾਜ਼ਰੀ ਵਿਚ ਗੁਰਦੁਆਰਾ ਸੁਖ ਸਾਗਰ ਬੇਰੀਆਂ ਵਾਲਾ ਭੁਲੱਥ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵੱਖ ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਜੋ ਕਣਕ ਦਾ ਰੇਟ ਕੇਂਦਰ ਸਰਕਾਰ 25 ਰੁਪਏ ਕੁਇੰਟਲ ਵਾਧਾ ਕੀਤਾ ਗਿਆ ਹੈ ਉਸ ਨੂੰ ਜਥੇਬੰਦੀ ਮੂਲੋਂ ਰੱਦ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਕਣਕ ਦਾ ਰੇਟ ਮਹਿੰਗਾਈ ਸੂਚਕ ਦੇ ਹਿਸਾਬ ਨਾਲ ਡਾ. ਸਵਾਮੀਨਾਥਨ ਦੀ ਰਿਪੋਰਟ ਅਨੁਸਾਰ 4000 ਰੁ ਕੁਇੰਟਲ ਦਿੱਤਾ ਜਾਵੇ ਕਿਉਂਕਿ ਖਾਦਾਂ, ਦਵਾਈਆਂ, ਖੇਤੀ ਵਾਲੇ ਸੰਦ ਜਿਵੇਂ ਟਰੈਕਟਰ ਟਰਾਲੀਆਂ, ਵਾਹੀ ਯੋਗ ਮਸ਼ੀਨਰੀ, ਪੈਸਟੀਸਾਈਡ, ਝੋਨੇ ਦੀ ਲਵਾਈ, ਦਵਾਈ, ਮਜ਼ਦੂਰੀ, ਡੀਜ਼ਲ ਤੇਲ ਅਤੇ ਹੋਰ ਸਮਾਨ ਖੇਤੀ ਮਹਿੰਗੀ ਹੋ ਗਏ ਹਨ | ਕਿਸਾਨ ਦਾ ਖੇਤੀ ਕਰਨ ਦਾ ਧੰਦਾ ਮੁਨਾਫੇ ਵਾਲਾ ਨਹੀਂ | ਇਸ ਲਈ ਗੰਨੇ ਦਾ ਰੇਟ 600 ਰੁਪਏ, ਮੱਕੀ ਦਾ 2500 ਰੁਪਏ, ਝੋਨੇ ਦਾ 3500 ਰੁਪਏ ਕੁਇੰਟਲ ਦਿੱਤਾ ਜਾਵੇ | ਇਸ ਮੌਕੇ ਤੇ ਜੋਗਾ ਸਿੰਘ ਇਬਰਾਹੀਮਵਾਲ ਬਲਾਕ ਪ੍ਰਧਾਨ ਨਡਾਲਾ, ਗੁਲਜ਼ਾਰ ਸਿੰਘ ਖੱਸਣ, ਬਲਵੀਰ ਸਿੰਘ ਖੱਸਣ, ਗੁਰਦੇਵ ਸਿੰਘ ਖੱਸਣ, ਅਮਰੀਕ ਸਿੰਘ ਘੱਗ, ਜਸਵੰਤ ਸਿੰਘ ਇਬਰਾਹੀਮਵਾਲ, ਅਭਿਮਾਨ ਸਿੰਘ ਇਬਰਾਹੀਮਵਾਲ, ਜਸਵੰਤ ਸਿੰਘ ਇਬਰਾਹੀਮਵਾਲ , ਬਿੱਕਰ ਸਿੰਘ ਘੱਗ, ਦਲਜੀਤ ਸਿੰਘ ਘੱਗ, ਮਹਿੰਦਰ ਸਿੰਘ ਇਬਰਾਹੀਮਵਾਲ, ਨਿਰਮਲ ਸਿੰਘ ਮੰਡ, ਕਸ਼ਮੀਰ ਸਿੰਘ ਬੋਪਾਰਾਏ, ਕੁਲਵਿੰਦਰ ਸਿੰਘ ਬੋਪਾਰਾਏ, ਸ਼ਿੰਗਾਰਾ ਸਿੰਘ ਬੋਪਾਰਾਏ, ਤਰਲੋਕ ਸਿੰਘ ਬੋਪਾਰਾਏ, ਦੀਦਾਰ ਸਿੰਘ ਬੋਪਾਰਾਏ, ਅਵਤਾਰ ਸਿੰਘ ਬੋਪਾਰਾਏ ਅਤੇ ਹੋਰ ਕਿਸਾਨ ਹਾਜ਼ਰ ਸਨ |

Ad Position 21
No active advertisement
ਅਜੀਤ ਡੈਸਕ 03-10-2026

Ad Position 22
No active advertisement
ਪਿਛਲੀ ਖ਼ਬਰ ਫਗਵਾੜਾ ਰੇਲਵੇ ਸਟੇਸ਼ਨ ’ਤੇ ਸਵੱਛਤਾ ਮੁਹਿੰਮ ਤਹਿਤ ਚਲਾਇਆ ਵਿਸ਼ੇਸ਼ ਸਫ਼ਾਈ ਅਭਿਆਨ ਅਗਲੀ ਖ਼ਬਰ ਕਿਸਾਨ ਪਰਾਲੀ ਨੂੰ ਖੇਤਾਂ ’ ਚ ਦਬਾਉਣ ਲਈ ਸਹਿਕਾਰੀ ਸਭਾਵਾਂ ’ ਚ ਉਪਲਬਧ ਸੀ . ਆਰ . ਐਮ . ਮਸ਼ੀਨਰੀ ਦੀ ਵਰਤੋਂ ਕਰਨ - ਗੁ...
Ad Position 24