03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸ਼ੋਭਾ ਯਾਤਰਾ ਦੀ ਤਿਆਰੀ ਸੰਬੰਧੀ ਗੁਰੂ ਗਿਆਨ ਨਾਥ ਆਸ਼ਰਮ ਮਹਿਤਾਬਗੜ੍ਹ ’ਚ ਹੋਈ ਸਿਟੀ ਵਾਲਮੀਕਿ ਸਭਾ ਦੀ ਮੀਟਿੰਗ

ਕਪੂਰਥਲਾ, 2 ਅਕਤੂਬਰ (ਵਿ. ਪ੍ਰ.)

Ad Position 21
No active advertisement
ਅਜੀਤ ਡੈਸਕ 03-10-2026
ਕਪੂਰਥਲਾ, 2 ਅਕਤੂਬਰ (ਵਿ.ਪ੍ਰ.)-ਗੁਰੂ ਗਿਆਨ ਨਾਥ ਆਸ਼ਰਮ ਮਹਿਤਾਬਗੜ੍ਹ ਵਿਚ ਸਿਟੀ ਵਾਲਮੀਕ ਸਭਾ ਦੀ ਇਕ ਅਹਿਮ ਮੀਟਿੰਗ ਹੋਈ | ਜਿਸ ਵਿਚ ਭਗਵਾਨ ਵਾਲਮੀਕ ਜੀ ਦੇ ਜਨਮ ਦਿਹਾੜੇ ’ਤੇ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਦੀ ਤਿਆਰੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਵਿਚ ਸਭਾ ਦੇ ਸੰਸਥਾਪਕ ਮਨੋਜ ਨਾਹਰ , ਪ੍ਰਧਾਨ ਪ੍ਰਵੀਨ ਨਾਹਰ, ਸਰਪ੍ਰਸਤ ਹਰਿੰਦਰ ਸ਼ੀਤਲ, ਰੌਸ਼ਨ ਲਾਲ ਸਭਰਵਾਲ, ਮਾਸਟਰ ਕੁਸ਼ਲ ਕੁਮਾਰ, ਕੁਮਾਰ ਗੌਰਵ, ਚਰਨਜੀਤ ਹੰਸ, ਤਜਿੰਦਰ ਭੰਡਾਰੀ, ਕੁਲਦੀਪ ਲਾਹੋਰੀਆ, ਗੁਰਚਸ਼ਰਨ ਸਿੰਘ, ਤੁਸ਼ਾਰ ਸਾਗਰ, ਅਰੁਣ ਸਭਰਵਾਲ, ਸ਼ਾਰਪ ਸਭਰਵਾਲ, ਅਨਿਲ ਸ਼ੇਰਗਿੱਲ ਸਮੇਤ ਸਭਾ ਨਾਲ ਸਬੰਧਿਤ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਹੋਈਆਂ | ਮੀਟਿੰਗ ਵਿਚ ਸਭਾ ਵੱਲੋਂ ਮਹਿਤਾਬਗੜ੍ਹ ਵਾਸੀਆਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ | ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਕਿ ਸ਼ੋਭਾ ਯਾਤਰਾ ਦੇ ਵੱਖ-ਵੱਖ ਰੂਟ ‘ਤੇ ਚੌਂਕਾਂ ਵਿਚ ਲੰਗਰ ਲਗਾਏ ਜਾਣਗੇ ਤੇ ਸੁੰਦਰ ਧਾਰਮਿਕ ਤੇ ਸਮਾਜਿਕ ਝਾਕੀਆਂ ਰਾਹੀਂ ਸ਼ਰਧਾਲੂਆਂ ਤੇ ਸੰਗਤ ਦਾ ਸਵਾਗਤ ਕੀਤਾ ਜਾਵੇਗਾ | ਮੀਟਿੰਗ ਵਿਚ ਸਾਂਝੀਵਾਲਤਾ ਭਾਈਚਾਰਕ ਏਕਤਾ, ਸੇਵਾ ਤੇ ਸਮਾਜਿਕ ਸਦਭਾਵਨਾ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਪ੍ਰਧਾਨ ਮਾਸਟਰ ਤਰਲੋਚਨ ਸਿੰਘ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਫੱਤੂਢੀਂਗਾ ਵਿਖੇ ਸੇਵਾ ਹੀ ਸਵੱਛਤਾ ਅਭਿਆਨ ਤਹਿਤ ਸਫ਼ਾਈ ਮੁਹਿੰਮ ਚਲਾਈ
Ad Position 24