28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਇੰਜੀ. ਜੀਵਨਜੋਤ ਸਿੰਘ ਚੱਗਰ ਨੂੰ ‘ਯੂਥ ਵਲੰਟੀਅਰ ਐਵਾਰਡ-2026’ ਨਾਲ ਸਨਮਾਨਿਤ ਕੀਤਾ

ਆਦਮਪੁਰ, 28 ਸਤੰਬਰ (ਰਮਨ ਦਵੇਸਰ)-ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਜਲੰਧਰ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਵਿਚ ਸਹਾਇਕ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੇ ਇੰਜੀ. ਜੀਵਨਜੋਤ ਸਿੰਘ ਚੱਗਰ ਨੂੰ ਸਿੱਖਿਆ, ਖੋਜ ਅਤੇ ਸਮਾਜਿਕ ਖੇਤਰ ’ਚ ਸਰਗਰਮ ਯੋਗਦਾਨ ਲਈ ‘ਯੂਥ ਵਲੰਟੀਅਰ ਐਵਾਰਡ-2026’ ਨਾਲ ਸਨਮਾਨਿਤ ਕੀਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 29-09-2026
ਆਦਮਪੁਰ, 28 ਸਤੰਬਰ (ਰਮਨ ਦਵੇਸਰ)-ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਜਲੰਧਰ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਵਿਚ ਸਹਾਇਕ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੇ ਇੰਜੀ. ਜੀਵਨਜੋਤ ਸਿੰਘ ਚੱਗਰ ਨੂੰ ਸਿੱਖਿਆ, ਖੋਜ ਅਤੇ ਸਮਾਜਿਕ ਖੇਤਰ ’ਚ ਸਰਗਰਮ ਯੋਗਦਾਨ ਲਈ ‘ਯੂਥ ਵਲੰਟੀਅਰ ਐਵਾਰਡ-2026’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਪ੍ਰਾਪਤ ਕਰਕੇ ਉਨ੍ਹਾਂ ਨੇ ਨਾ ਸਿਰਫ਼ ਆਪਣੇ ਪਰਿਵਾਰ ਅਤੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦਾ ਮਾਣ ਵਧਾਇਆ ਹੈ, ਸਗੋਂ ਆਪਣੇ ਜ਼ਿਲ੍ਹੇ ਦਾ ਨਾਂਅ ਵੀ ਰੌਸ਼ਨ ਕੀਤਾ ਹੈ। ਕੇਅਰਨੈਸ ਐਂਡ ਅਵੇਅਰਨੈਸ ਵੈੱਲਫੇਅਰ ਸੁਸਾਇਟੀ ਅਤੇ ਰਿਸ਼ੀ ਫਾਊਂਡੇਸ਼ਨ ਵਲੋਂ ਕਰਵਾਏ ਗਏ ਸਨਮਾਨ ਸਮਾਗਮ ਦੌਰਾਨ ਪੰਜਾਬ ਭਰ ਵਿਚ ਸਿੱਖਿਆ, ਸਮਾਜ ਸੇਵਾ, ਖੇਡਾਂ ਅਤੇ ਕਲਾ ਦੇ ਖੇਤਰਾਂ ਵਿੱਚ ਨੌਜਵਾਨਾਂ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਅਤੇ ਯੋਗਦਾਨ ਨੂੰ ਮਾਨਤਾ ਦਿੱਤੀ ਗਈ। ਇਸੇ ਕੜੀ ਤਹਿਤ ਇੰਜੀ. ਜੀਵਨਜੋਤ ਸਿੰਘ ਚੱਗਰ ਨੂੰ ਉਨ੍ਹਾਂ ਦੀਆਂ ਸਿੱਖਿਆ, ਖੋਜ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਸਰਗਰਮ ਭੂਮਿਕਾ ਲਈ ਸਨਮਾਨ ਚਿੰਨ੍ਹ ਅਤੇ ₹5,100/- ਦੀ ਨਕਦ ਰਾਸ਼ੀ ਵੀ ਪ੍ਰਦਾਨ ਕੀਤੀ ਗਈ। ਇਸ ਮੌਕੇ ਯੂਨੀਵਰਸਿਟੀ ਦੇ ਚਾਂਸਲਰ ਸੰਤ ਮਨਮੋਹਨ ਸਿੰਘ ਨੇ ਇੰਜੀ. ਜੀਵਨਜੋਤ ਸਿੰਘ ਚੱਗਰ ਨੂੰ ਇਸ ਉਪਲਬਧੀ ’ਤੇ ਵਧਾਈ ਦਿੰਦਿਆਂ ਕਿਹਾ ਕਿ ਨੌਜਵਾਨ ਅਧਿਆਪਕਾਂ ਵਲੋਂ ਸਿੱਖਿਆ ਅਤੇ ਸਮਾਜਿਕ ਸੇਵਾ ਦੇ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲੇ ਵਿਦਿਆਰਥੀਆਂ ਲਈ ਪ੍ਰੇਰਣਾਦਾਇਕ ਹਨ। ਯੂਨੀਵਰਸਿਟੀ ਦੇ ਓ.ਐਸ.ਡੀ. ਅਰਬਿੰਦ ਸਿੰਘ ਧੂਤ ਨੇ ਵੀ ਇੰਜੀ. ਜੀਵਨਜੋਤ ਸਿੰਘ ਚੱਗਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਦੀ ਮਿਹਨਤ, ਸਮਰਪਣ ਅਤੇ ਨੌਜਵਾਨਾਂ ਨਾਲ ਜੁੜੇ ਸਮਾਜਿਕ ਉਪਰਾਲਿਆਂ ਦੀ ਪਛਾਣ ਹੈ। ਇਸ ਮੌਕੇ ਵਾਈਸ-ਚਾਂਸਲਰ ਪ੍ਰੋ. ਡਾ. ਪਲਵਿੰਦਰ ਸਿੰਘ ਨੇ ਵੀ ਇੰਜੀ. ਜੀਵਨਜੋਤ ਸਿੰਘ ਚੱਗਰ ਨੂੰ ਮੁਬਾਰਕਬਾਦ ਦਿੱਤੀ । ਇਸ ਉਪਲਬਧੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਇੰਜੀ. ਜੀਵਨਜੋਤ ਸਿੰਘ ਚੱਗਰ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਹੋਰ ਮਿਹਨਤ ਕਰਨ ਅਤੇ ਸਿੱਖਿਆ, ਖੋਜ ਤੇ ਸਮਾਜ ਸੇਵਾ ਦੇ ਖੇਤਰ ’ਚ ਵਧੇਰੇ ਯੋਗਦਾਨ ਪਾਉਣ ਲਈ ਪ੍ਰੇਰਣਾ ਦਾ ਸਰੋਤ ਹੈ।
Ad Position 22
No active advertisement
ਪਿਛਲੀ ਖ਼ਬਰ ਆਦਮਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਸਥਾਨਕ ਉਮੀਦਵਾਰ ਨੂੰ ਮੌਕਾ ਦੇਣ ਦੀ ਮੰਗ ਅਗਲੀ ਖ਼ਬਰ ਬੜਾ ਪਿੰਡ ਵਿਖੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕਾਰਡ ਵੰਡੇ
Ad Position 24