27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਭਾਰਤ ਪੰਜਾਬ ਮੁੱਦੇ ਨੇ ਜ਼ਿਲ੍ਹਾ ਪ੍ਰਧਾਨ ਕਾਹਲੋਂ ਵਲੋਂ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ-ਪੱਤਰ

ਕਰਤਾਰਪੁਰ, 27 ਸਤੰਬਰ (ਜਨਕ ਰਾਜ ਗਿੱਲ) -ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਭਾਰਤ ਪੰਜਾਬ ਮੁੱਦੇ ਦੇ ਸੱਦੇ ’ਤੇ ਕਿਸਾਨਾਂ ਨੂੰ ਆ ਰਹੀਆਂ ਗੰਭੀਰ ਸਮੱਸਿਆਵਾਂ ਤੇ ਮੁੱਖ ਮੰਗਾਂ ਦੇ ਹੱਲ ਲਈ ਮਾਨਯੋਗ ਡਿਪਟੀ ਕਮਿਸ਼ਨਰ ਜ਼ਿਲ੍ਹਾ ਜਲੰਧਰ ਰਾਹੀਂ ਮੁੱਖ ਮੰਤਰੀ ਪੰਜਾਬ ਨਾਂ ਇੱਕ ਵਿਸ਼ੇਸ਼ ਮੰਗ ਪੱਤਰ ਸੌਂਪਿਆ ਹੈ ਇਹ ਜਾਣਕਾਰੀ ਜਿਲ੍ਹਾ ਜਲੰਧਰ ਦੇ ਪ੍ਰਧਾਨ ਮੋਹਣ ਸਿੰਘ ਕਾਹਲੋਂ ਵਲੋਂ ਦਿੱਤੀ। ਇਸ ਮੌਕੇ ’ਤੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਮੋਹਣ ਸਿੰਘ ਕਾਹਲੋਂ ਨੇ ਦੱਸਿਆ ਕਿ ਸੂਬੇ ਅੰਦਰ ਮੌਜੂਦਾ ਹਾਲਾਤ ’ਚ ਪੰਜਾਬ ਦਾ ਕਿਸਾਨ ਇਸ ਵੇਲੇ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 28-09-2026
ਕਰਤਾਰਪੁਰ, 27 ਸਤੰਬਰ (ਜਨਕ ਰਾਜ ਗਿੱਲ) -ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਭਾਰਤ ਪੰਜਾਬ ਮੁੱਦੇ ਦੇ ਸੱਦੇ ’ਤੇ ਕਿਸਾਨਾਂ ਨੂੰ ਆ ਰਹੀਆਂ ਗੰਭੀਰ ਸਮੱਸਿਆਵਾਂ ਤੇ ਮੁੱਖ ਮੰਗਾਂ ਦੇ ਹੱਲ ਲਈ ਮਾਨਯੋਗ ਡਿਪਟੀ ਕਮਿਸ਼ਨਰ ਜ਼ਿਲ੍ਹਾ ਜਲੰਧਰ ਰਾਹੀਂ ਮੁੱਖ ਮੰਤਰੀ ਪੰਜਾਬ ਨਾਂ ਇੱਕ ਵਿਸ਼ੇਸ਼ ਮੰਗ ਪੱਤਰ ਸੌਂਪਿਆ ਹੈ ਇਹ ਜਾਣਕਾਰੀ ਜਿਲ੍ਹਾ ਜਲੰਧਰ ਦੇ ਪ੍ਰਧਾਨ ਮੋਹਣ ਸਿੰਘ ਕਾਹਲੋਂ ਵਲੋਂ ਦਿੱਤੀ। ਇਸ ਮੌਕੇ ’ਤੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਮੋਹਣ ਸਿੰਘ ਕਾਹਲੋਂ ਨੇ ਦੱਸਿਆ ਕਿ ਸੂਬੇ ਅੰਦਰ ਮੌਜੂਦਾ ਹਾਲਾਤ ’ਚ ਪੰਜਾਬ ਦਾ ਕਿਸਾਨ ਇਸ ਵੇਲੇ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਜੇਕਰ ਸਰਕਾਰ ਨੇ ਸਮੇਂ ਸਿਰ ਇਹਨਾਂ ਮੰਗਾਂ ‘ਤੇ ਠੋਸ ਅਤੇ ਸਾਰਥਕ ਕਦਮ ਨਾ ਚੁੱਕੇ, ਤਾਂ ਕਿਸਾਨਾਂ ਦਾ ਆਰਥਿਕ ਸੰਕਟ ਹੋਰ ਡੂੰਘਾ ਹੋ ਜਾਵੇਗਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਭਾਰਤ ਪੰਜਾਬ ਵਲੋਂ ਵਿਸ਼ੇਸ਼ ਮੰਗਾਂ ’ਚ ਇਹ ਆਖਿਆ ਗਿਆ ਕਿ ‘ਝੋਨੇ ਦੀ ਸਰਕਾਰੀ ਖਰੀਦ ਅਤੇ ਨਮੀ ਖਰੀਦ ਸਮੇਂ ਨਮੀ ਦੀ ਸ਼ਰਤ 17% ਤੋਂ ਵਧਾ ਕੇ 20% ਕੀਤੀ ਜਾਵੇ।ਨਮੀ ਜਾਂਚ ਕਰਨ ਲਈ ਸਿਰਫ਼ ਮੰਡੀ ਬੋਰਡ ਅਤੇ ਮਾਰਕੀਟ ਕਮੇਟੀਆਂ ਦੀਆਂ ਅਧਿਕਾਰਤ ਮਸ਼ੀਨਾਂ ਦੀ ਹੀ ਵਰਤੋਂ ਯਕੀਨੀ ਬਣਾਈ ਜਾਵੇ ਅਤੇ ਨੀਜੀ ਸੈਲਰਾਂ/ਆੜਤੀਆਂ ਦੀਆਂ ਮਸ਼ੀਨਾਂ ਦੀ ਵਰਤੋਂ ‘ਤੇ ਤੁਰੰਤ ਰੋਕ ਲਗਾਈ ਜਾਵੇ। ਉਥੇ ਨਾਲ ਹੀ ਪਾਵਰਕਾਮ ਵਿਭਾਗ ਵਲੋਂ ਖੇਤਰਾਂ ’ਚ ਜਾਰੀ ਬਿਜਲੀ ਦੇ ਅਣਉਚਿਤ ਕੱਟ ਬੰਦ ਹੋਣ ਅਤੇ ਸੂਬੇ ਅੰਦਰ ਡੀਜ਼ਲ ਪੈਟ੍ਰੋਲ ਤੋਲ ਹੋ ਰਹੀ ਮਿਲਾਬਟ ਤੇ ਗੜਬੜੀ ਰੋਕੀ ਲਗਾਈ ਜਾਵੇ ਮੰਡੀਆਂ ਵਿੱਚ ਸਮੇਂ ਸਿਰ ਬਾਰਦਾਨੇ ਦਾ ਪ੍ਰਬੰਧ ਕਰਕੇ ਫ਼ਸਲ ਦੀ ਲਿਫ਼ਟਿੰਗ ਯਕੀਨੀ ਬਣਾਈ ਜਾਵੇ।ਕਿਸਾਨ ਵੀਰਾਂ ਦੀ ਹੋਰ ਸਹੂਲਤ ਲਈ ਤੇ ਨਵੀ ਬਿਜਾਈ ਲਈ ਆਉਣ ਵਾਲੀਆਂ ਫ਼ਸਲਾਂ (ਕਣਕ, ਸਰੋਂ, ਗੰਨਾ ਅਤੇ ਸਬਜ਼ੀਆਂ) ਦੀ ਬਜਾਈ ਲਈ ਡੀ.ਏ.ਪੀ. ਖਾਦ ਦੀ ਕਾਲਾਬਾਜ਼ਾਰੀ ਅਤੇ ਖਾਦ ਦੇ ਨਾਲ ਹੋਰ ਉਤਪਾਦਾਂ ਦੀ ਕੀਤੀ ਜਾਂਦੀ ਜਬਰੀ ਟੈਗਿੰਗ ਨੂੰ ਤੁਰੰਤ ਬੰਦ ਕਰਵਾ ਕੇ ਕਿਸਾਨਾਂ ਨੂੰ ਸਮੇਂ ਸਿਰ ਖਾਦ ਉਪਲਬਧ ਕਰਵਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਜਲੰਧਰ ਰਾਈਸ ਇੰਡਸਟਰੀ ਐਸੋਸੀਏਸ਼ਨ ਦੀ ਹੋਈ ਅਹਿਮ ਮੀਟਿੰਗ ਅਗਲੀ ਖ਼ਬਰ ਬਾਬੇ ਕੇ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ’ਚੋਂ ‘ਬੈਸਟ ਸਕੂਲ ਇਨ ਪੰਜਾਬ 2026-ਟੀਚਿੰਗ ਐਕਸੀਲੈਂਸ ਅਵਾਰਡ ਨਾਲ ਸਨਮਾਨਿਤ
Ad Position 24