24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪੁਲਿਸ ਪਾਰਟੀ ’ਤੇ ਹਮਲਾ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ, ਇਕ ਕਾਬੂ

ਸੁਭਾਨਪੁਰ, 23 ਸਤੰਬਰ (ਸਤਨਾਮ ਸਿੰਘ)-ਪਿਛਲੇ ਦਿਨੀਂ ਥਾਣਾ ਸੁਭਾਨਪੁਰ ਦੇ ਐਸ. ਐਚ.

Ad Position 21
No active advertisement
ਅਜੀਤ ਡੈਸਕ 24-09-2026
ਸੁਭਾਨਪੁਰ, 23 ਸਤੰਬਰ (ਸਤਨਾਮ ਸਿੰਘ)-ਪਿਛਲੇ ਦਿਨੀਂ ਥਾਣਾ ਸੁਭਾਨਪੁਰ ਦੇ ਐਸ.ਐਚ.ਓ. ਸਮੇਤ ਪੁਲਿਸ ਪਾਰਟੀ ‘ਤੇ ਹਮਲਾ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਥਾਣਾ ਸੁਭਾਨਪੁਰ ਵਿਖੇ ਮੁਕੱਦਮਾ ਦਰਜ ਕਰਨ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਏ. ਐਸ. ਆਈ. ਰਜਿੰਦਰ ਕੁਮਾਰ ਨੇ ਦੱਸਿਆ ਕੇ ਐਸ. ਐਚ. ਓ. ਅਮਨਦੀਪ ਨਾਹਰ ਪੁਲਿਸ ਪਾਰਟੀ ਸਮੇਤ ਪਿੰਡਾਂ ਵਿਚੋਂ ਗਸ਼ਤ ਦੌਰਾਨ ਜਦੋਂ ਅੱਡਾ ਸੁਭਾਨਪੁਰ ਚੌਂਕ ਦੇ ਨਜ਼ਦੀਕ ਪਹੁੰਚੇ ਤਾਂ ਕੁੱਝ ਸ਼ਰਾਰਤੀ ਅਨਸਰ ਅੱਡਾ ਸੁਭਾਨਪੁਰ ਚੌਂਕ ਦੇ ਨਜ਼ਦੀਕ ਸ਼ਰਾਬ ਪੀ ਕੇ ਹੁੱਲੜਬਾਜ਼ੀ ਕਰ ਰਹੇ ਸਨ, ਤਾਂ ਪੁਲਿਸ ਪਾਰਟੀ ਨੇ ਆਪਣੀ ਗੱਡੀ ਰੋਕੀ ਤੇ ਸਿਪਾਹੀ ਇੰਦਰਪ੍ਰੀਤ ਸਿੰਘ ਤੇ ਪੀ.ਐਚ.ਸੀ. ਸੁਖਵਿੰਦਰ ਸਿੰਘ ਗੱਡੀ ਵਿਚੋਂ ਉਤਰ ਕੇ ਉਕਤ ਵਿਅਕਤੀਆਂ ਕੋਲ ਗਏ ਤੇ ਉਨ੍ਹਾਂ ਨੂੰ ਹੁੱਲੜਬਾਜ਼ੀ ਕਰਨ ਤੋਂ ਰੋਕਿਆ ਤਾਂ ਉਕਤ ਵਿਅਕਤੀਆਂ ਨੇ ਮੁਲਾਜ਼ਮਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਤੇ ਗਲੇ ਤੋਂ ਫੜ ਕੇ ਵਰਦੀ ਪਾੜ ਦਿੱਤੀ | ਇਸ ਮੌਕੇ ਐਸ.ਐਚ.ਓ. ਅਮਨਦੀਪ ਨਾਹਰ ਗੱਡੀ ਵਿਚੋਂ ਉਤਰ ਕੇ ਆਏ ਜਿਨ੍ਹਾਂ ਨੇ ਹਮਲਾ ਕਰਨ ਵਾਲੇ ਉਕਤ ਵਿਅਕਤੀ ਨੂੰ ਕਾਬੂ ਕਰਕੇ ਜਦੋਂ ਆਪਣੀ ਗੱਡੀ ਵਿਚ ਬਿਠਾਉਣ ਲੱਗੇ ਤਾਂ ਉਕਤ ਵਿਅਕਤੀ ਦੇ ਨਾਲ ਖੜ੍ਹੇ 7-8 ਵਿਅਕਤੀਆਂ ਨੇ ਪੁਲਿਸ ਪਾਰਟੀ ਨਾਲ ਆ ਕੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ | ਜਿਸ ਦੌਰਾਨ ਇਕ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਐਸ.ਐਚ. ਓ.ਅਮਨਦੀਪ ਨਾਹਰ ਤੇ ਹਮਲਾ ਕਰ ਦਿੱਤਾ ਤੇ ਸਿਰ ਵਿਚ ਗੰਭੀਰ ਸੱਟ ਮਾਰ ਦਿੱਤੀ | ਕਾਬੂ ਕੀਤੇ ਗਏ ਵਿਅਕਤੀ ਦੇ ਨਾਲ ਆਏ 7-8 ਅਣਪਛਾਤੇ ਸਾਥੀ ਜਦੋਂ ਪੁਲਿਸ ਪਾਰਟੀ ਨਾਲ ਝਗੜਾ ਕਰ ਰਹੇ ਸਨ ਤਾਂ ਇਹ ਸਭ ਕੁੱਝ ਦੇਖ ਕੇ ਆਉਣ ਜਾਣ ਵਾਲੇ ਰਾਹਗੀਰ ਇਕੱਠੇ ਹੋਣੇ ਸ਼ੁਰੂ ਹੋ ਗਏ ਤਾਂ ਅਣਪਛਾਤੇ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ | ਜ਼ਖਮੀ ਹੋਏ ਐਸ. ਐਚ. ਓ. ਅਮਨਦੀਪ ਨਾਹਰ ਨੂੰ ਇੰਦਰਪ੍ਰੀਤ ਸਿੰਘ ਸਿਪਾਹੀ ਵੱਲੋਂ ਨਜ਼ਦੀਕੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ | ਮੌਕੇ ਤੋਂ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਪਹਿਚਾਣ ਕਰਨਦੀਪ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਪਿੰਡ ਡਡਵਿੰਡੀ ਥਾਣਾ ਸੁਲਤਾਨਪੁਰ ਲੋਧੀ ਵਜੋਂ ਹੋਈ ਹੈ | ਏ.ਐਸ. ਆਈ. ਰਜਿੰਦਰ ਕੁਮਾਰ ਨੇ ਦੱਸਿਆ ਕੇ ਕਾਬੂ ਕੀਤੇ ਗਏ ਕਰਨਦੀਪ ਸਿੰਘ ਤੇ 7-8 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪੁਲਿਸ ਪਾਰਟੀ ਦੀ ਡਿਊਟੀ ਵਿਚ ਵਿਘਨ ਪਾਉਣ, ਵਰਦੀ ਪਾੜਨ ਤੇ ਜਾਨਲੇਵਾ ਹਮਲਾ ਕਰਨ ਤੇ ਥਾਣਾ ਸੁਭਾਨਪੁਰ ਵਿਖੇ ਵੱਖ- ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ | ਉਕਤ ਮੁਕੱਦਮੇ ਵਿਚ ਨਾਮਜ਼ਦ ਵਿਅਕਤੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਕਾਬੂ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ | ਜਲਦੀ ਹੀ ਸਾਰੇ ਕਥਿਤ ਦੋਸ਼ੀ ਪੁਲਿਸ ਹਿਰਾਸਤ ਵਿਚ ਹੋਣਗੇ |
Ad Position 22
No active advertisement
ਪਿਛਲੀ ਖ਼ਬਰ ਬਲਾਕ ਢਿਲਵਾਂ ਨੂੰ ਫਾਇਰ ਬਿ੍ਗੇਡ ਗੱਡੀ ਮੁਹੱਈਆ ਕਰਵਾਏ ਜਾਣ ਦੀ ਮੰਗ ਅਗਲੀ ਖ਼ਬਰ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਤਰਕਸੰਗਤ ਖਾਮੀ ਵਾਲੀ ਸ਼੍ਰੇਣੀ ਦੇ ਵੋਟਰਾਂ ਦੇ ਲੋੜੀਂਦੇ ਦਸਤਾਵੇਜ਼ 30 ਤੱਕ ਜਮ੍ਹਾਂ ਕਰਵਾ...
Ad Position 24