ਟੋਲ ਪਲਾਜ਼ਾ ਢਿਲਵਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਤੇ ਨੈਸ਼ਨਲ ਹਾਈਵੇ ਅਥਾਰਿਟੀ ਜਲੰਧਰ ਅਧੀਨ ਲਿਆਉਣ ਦੀ ਮੰਗ
ਆਈ.ਟੀ.ਸੀ. ਮਿਸ਼ਨ ਸੁਨਹਿਰਾ ਕੱਲ੍ਹ ਤੇ ਬੰਧਨ ਕੋਨਨਗਰ ਸੰਸਥਾ ਨੇ 57 ਲੋੜਵੰਦ ਔਰਤਾਂ ਨੂੰ ਸਾਮਾਨ ਵੰਡਿਆ
ਕਪੂਰਥਲਾ, 23 ਸਤੰਬਰ (ਵਿ. ਪ੍ਰ.)
ਕਪੂਰਥਲਾ, 23 ਸਤੰਬਰ (ਵਿ.ਪ੍ਰ.)-ਆਈ.ਟੀ.ਸੀ. ਮਿਸ਼ਨ ਸੁਨਹਿਰਾ ਕੱਲ੍ਹ ਤੇ ਬੰਧਨ ਕੋਨਨਗਰ ਸੰਸਥਾ ਵਲੋਂ ਨਗਰ ਨਿਗਮ ਦੇ ਮੀਟਿੰਗ ਹਾਲ ’ਚ ਕਰਵਾਏ ਗਏ ਸਮਾਗਮ ’ਚ ਗਰੀਬ ਪਰਿਵਾਰਾਂ ਨਾਲ ਸਬੰਧਿਤ 57 ਔਰਤਾਂ ਨੂੰ ਕਾਰੋਬਾਰ ਸ਼ੁਰੂ ਕਰਨ ਦੇ ਸਮਰੱਥ ਬਣਾਉਣ ਲਈ ਨਗਰ ਨਿਗਮ ਦੀ ਕਮਿਸ਼ਨਰ ਅਨੂਪਮ ਕਲੇਰ ਤੇ ਆਈ.ਟੀ.ਸੀ. ਲਿਮਟਡ ਤੋਂ ਸੁਮਿਤ ਅਗਰਵਾਲ ਫਾਈਨੈਂਸ ਹੈੱਡ ਨੇ ਸਿਲਾਈ ਮਸ਼ੀਨਾਂ, ਪਾਰਲਰ, ਕਰਿਆਨਾ ਤੇ ਹੋਰ ਵੱਖ-ਵੱਖ ਤਰ੍ਹਾਂ ਦਾ ਸਾਮਾਨ ਤਕਸੀਮ ਕੀਤਾ | ਕਮਿਸ਼ਨਰ ਆਈ.ਟੀ.ਸੀ. ਮਿਸ਼ਨ ਸੁਨਹਿਰਾ ਕੱਲ ਤੇ ਬੰਧਨ ਕੋਨਨਗਰ ਸੰਸਥਾ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਉਨ੍ਹਾਂ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਸੰਸਥਾ ਵਲੋਂ ਦਿੱਤੇ ਗਏ ਸਮਾਨ ਦੀ ਸੁਚਾਰੂ ਤਰੀਕੇ ਨਾਲ ਵਰਤੋਂ ਕਰਦਿਆਂ ਕਾਰੋਬਾਰ ਸ਼ੁਰੂ ਕਰਨ | ਸਮਾਗਮ ਨੂੰ ਸਫ਼ਲ ਬਣਾਉਣ ਵਿਚ ਹੇਤੂ ਪੂਨਮ, ਰਮਨਪ੍ਰੀਤ ਕੌਰ, ਨਾਇਨ ਤੇ ਕੋਸ਼ਿਕ ਚੱਕਰਵਰਤੀ ਨੇ ਵਿਸ਼ੇਸ਼ ਯੋਗਦਾਨ ਪਾਇਆ |