24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਹਾਈ ਕੋਰਟ ਵਲੋਂ ਲਾਈ ਰੋਕ ਹਟਾਉਣ ਤੋਂ ਬਾਅਦ ਮੈਡੀਕਲ ਕਾਲਜ ਤੇ ਹਸਪਤਾਲ ਦੀ ਉਸਾਰੀ ਦਾ ਕੰਮ ਜਲਦ ਸ਼ੁਰੂ ਹੋਣ ਦੇ ਆਸਾਰ

ਕਪੂਰਥਲਾ, 23 ਸਤੰਬਰ-ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਰਿਆਸਤੀ ਸ਼ਹਿਰ ਕਪੂਰਥਲਾ ’ਚ ਪੰਜਾਬ ਸਰਕਾਰ ਵਲੋਂ 296 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਤੇ 300 ਬੈੱਡ ਤੇ ਟੀਚਿੰਗ ਹਸਪਤਾਲ ਦੇ ਨਿਰਮਾਣ ਕਾਰਜ ’ਤੇ ਲਗਾਈ ਗਈ ਰੋਕ ਹਟਾਏ ਜਾਣ ਤੋਂ ਬਾਅਦ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਲੋਂ ਮੈਡੀਕਲ ਕਾਲਜ ਤੇ ਹਸਪਤਾਲ ਦੀ ਉਸਾਰੀ ਦਾ ਕੰਮ ਇਕ ਦੋ ਦਿਨਾਂ ਵਿਚ ਸ਼ੁਰੂ ਕੀਤਾ ਜਾ ਰਿਹਾ ਹੈ | ਇਨ੍ਹਾਂ ਦੋਵਾਂ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਨਾਲ ਦੁਆਬਾ, ਮਾਝਾ ਤੇ ਮਾਲਵੇ ਦੇ ਕਪੂਰਥਲਾ ਨਾਲ ਲੱਗਦੇ ਖੇਤਰਾਂ ਨੂੰ ਉੱਚ ਪਾਏ ਦੀਆਂ ਸਿਹਤ ਸੇਵਾਵਾਂ ਦੀ ਸਹੂਲਤ ਪ੍ਰਾਪਤ ਹੋਣਗੀਆਂ | ਦੱਸਿਆ ਜਾਂਦਾ ਹੈ ਕਿ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਲੋਂ ਮੈਡੀਕਲ ਕਾਲਜ ਦੀ ਉਸਾਰੀ ਲਈ ਇਕ ਨਾਮੀ ਕੰਪਨੀ ਸੂਰੀਆ ਕੋਨ ਤੇ ਟੀਚਿੰਗ ਹਸਪਤਾਲ ਦੇ ਨਿਰਮਾਣ ਲਈ ਪੁਸ਼ਪਾ ਕੰਸਟਰੱਕਸ਼ਨ ਕੰਪਨੀ ਨੂੰ ਪਹਿਲਾਂ ਹੀ ਟੈਂਡਰ ਦਿੱਤਾ ਜਾ ਚੁੱਕਾ ਹੈ | ਇਨ੍ਹਾਂ ਦੋਵਾਂ ਕੰਪਨੀਆਂ ਵਲੋਂ ਮੈਡੀਕਲ ਕਾਲਜ ਤੇ ਹਸਪਤਾਲ ਦੇ ਨਿਰਮਾਣ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇੱਥੇ ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ’ਤੇ 2019 ਵਿਚ ਪੰਜਾਬ ਦੇ ਤਤਕਾਲੀਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੀ ਪ੍ਰਵਾਨਗੀ ਨਾਲ ਕਪੂਰਥਲਾ ਵਿਚ ਸ੍ਰੀ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਬਣਾਉਣ ਦਾ ਐਲਾਨ ਕੀਤਾ ਸੀ | ਇਸ ਕਾਲਜ ਤੇ ਹਸਪਤਾਲ ਦੇ ਨਿਰਮਾਣ ਲਈ ਕੇਂਦਰ ਵਲੋਂ 60 ਪ੍ਰਤੀਸ਼ਤ ਤੇ ਪੰਜਾਬ ਸਰਕਾਰ ਵਲੋਂ 40 ਪ੍ਰਤੀਸ਼ਤ ਫ਼ੰਡ ਜੁਟਾਏ ਗਏ ਹਨ | ਕਾਂਗਰਸ ਸਰਕਾਰ ਦੇ ਰਾਜ ਦੌਰਾਨ ਇਨ੍ਹਾਂ ਦੋਵਾਂ ਪ੍ਰੋਜੈਕਟਾਂ ‘ਤੇ ਕੋਈ ਵਰਨਣਯੋਗ ਕੰਮ ਨਹੀਂ ਹੋਇਆ | ਪੰਜਾਬ ਦੇ ਲੋਕ ਨਿਰਮਾਣ ਵਿਭਾਗ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੌਰਾਨ ਪਹਿਲਾਂ 11 ਅਪ੍ਰੈਲ 2023 ਨੂੰ ਤੇ ਦੂਜੀ ਵਾਰ 12 ਜੂਨ 2023 ਨੂੰ ਟੈਂਡਰ ਕਾਲ ਕੀਤਾ ਤੇ ਦੋਵੇਂ ਵਾਰ ਹੀ ਕਿਸੇ ਏਜੰਸੀ ਨੇ ਟੈਂਡਰ ਲੈਣ ਲਈ ਕੋਈ ਦਿਲਚਸਪੀ ਨਹੀਂ ਦਿਖਾਈ ਤੇ ਤੀਜੀ ਵਾਰ ਟੈਂਡਰਾਂ ਦਾ ਤਕਨੀਕੀ ਵਿਸ਼ਲੇਸ਼ਣ ਕਰਨ ਤੋਂ ਬਾਅਦ 2024 ਵਿਚ ਮੁੜ ਟੈਂਡਰ ਕਾਲ ਕੀਤਾ ਗਿਆ | ਇਸ ਵਾਰ ਇਕ ਬਿਲਡਰ ਨੇ ਟੈਂਡਰ ਭਰਿਆ ਪਰ ਬਾਅਦ ਵਿਚ ਇਹ ਟੈਂਡਰ ਵੀ ਤਕਨੀਕੀ ਕਾਰਨਾਂ ਕਰਕੇ ਰੱਦ ਕਰ ਦਿੱਤਾ ਗਿਆ | ਇਸ ਪ੍ਰਾਜੈਕਟ ਨੂੰ ਆਪਣੇ ਵਕਾਰ ਦਾ ਸਵਾਲ ਬਣਾਉਂਦਿਆਂ ਪੰਜਾਬ ਸਰਕਾਰ ਨੇ ਮੈਡੀਕਲ ਕਾਲਜ ਤੇ ਹਸਪਤਾਲ ਦੀ ਉਸਾਰੀ ਲਈ ਪੰਜਾਬ ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ ਸ਼ਾਖਾ) ਦੀ ਥਾਂ ਜੂਨ 2025 ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੂੰ ਦੋਵਾਂ ਪ੍ਰੋਜੈਕਟਾਂ ਲਈ ਜ਼ਿੰਮੇਵਾਰੀ ਸੌਂਪੀ, ਜਿਸ ਪਿੱਛੋਂ ਹੈਲਥ ਕਾਰਪੋਰੇਸ਼ਨ ਨੇ ਸਾਰੀਆਂ ਤਕਨੀਕੀ ਪਹਿਲੂਆਂ ਦੇ ਮੁਲਾਂਕਣ ਤੋਂ ਬਾਅਦ ਟੈਂਡਰ ਕਾਲ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ | ਜਿਸ ਦੌਰਾਨ ਸੂਰੀਆ ਕੋਨ ਨੇ ਮੈਡੀਕਲ ਕਾਲਜ ਤੇ ਪੁਸ਼ਪਾ ਕੰਸਟਰੱਕਸ਼ਨ ਕੰਪਨੀ ਨੇ ਹਸਪਤਾਲ ਦੀ ਉਸਾਰੀ ਦਾ ਟੈਂਡਰ ਭਰਿਆ ਤੇ ਦੋਵੇਂ ਕੰਪਨੀਆਂ ਟੈਂਡਰ ਲੈਣ ਵਿਚ ਸਫ਼ਲ ਹੋਈਆਂ | ਜਨਵਰੀ 2026 ਵਿਚ ਕਾਰਪੋਰੇਸ਼ਨ ਦੇ ਇੰਜੀਨੀਅਰਿੰਗ ਵਿੰਗ ਵਲੋਂ ਮੈਡੀਕਲ ਕਾਲਜ ਵਾਲੀ ਜ਼ਮੀਨ ਵਿਚ ਖੰਡਰਨੁਮਾ ਇਮਾਰਤ ਨੂੰ ਢਾਹੁਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਤਾਂ ਇਸੇ ਦੌਰਾਨ ਹੀ ਇਕ ਵਿਅਕਤੀ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਕਿ ਜਿਸ ਥਾਂ ’ਤੇ ਮੈਡੀਕਲ ਕਾਲਜ ਤੇ ਹਸਪਤਾਲ ਬਣਾਇਆ ਜਾਣਾ ਹੈ ਉਸ ਥਾਂ ਵਿਚ ਲੱਗੇ ਬਹੁਤ ਹੀ ਪੁਰਾਣੇ ਦਰਖ਼ਤਾਂ ਦੀ ਕਟਾਈ ਹੋਣ ਨਾਲ ਵਾਤਾਵਰਨ ਨੂੰ ਨੁਕਸਾਨ ਪੁੱਜੇਗਾ | ਮਾਨਯੋਗ ਹਾਈਕੋਰਟ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਪਟੀਸ਼ਨ ‘ਤੇ ਆਪਣਾ ਹੁਕਮ ਸੁਣਾਉਂਦਿਆਂ ਦੋਵਾਂ ਪ੍ਰੋਜੈਕਟਾਂ ਦੀ ਉਸਾਰੀ ‘ਤੇ ਰੋਕ ਲਗਾ ਦਿੱਤੀ ਤੇ ਨਾਲ ਹੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੂੰ ਹਦਾਇਤ ਕੀਤੀ ਸੀ ਕਿ ਮੈਡੀਕਲ ਕਾਲਜ ਤੇ ਹਸਪਤਾਲ ਵਾਲੀ ਥਾਂ ‘ਤੇ ਜਿੰਨੇ ਪੁਰਾਣੇ ਦਰਖ਼ਤਾਂ ਦੀ ਕਟਾਈ ਕੀਤੀ ਜਾਣੀ ਹੈ ਉਸਦੇ ਬਦਲੇ 5 ਗੁਣਾ ਨਵੇਂ ਬੂਟੇ ਲਗਾਏ ਜਾਣ ਤੇ ਇਨ੍ਹਾਂ ਬੂਟਿਆਂ ਦੀ ਸਾਂਭ ਸੰਭਾਲ ਨੂੰ ਯਕੀਨੀ ਬਣਾਇਆ ਜਾਵੇ | ਮਾਨਯੋਗ ਹਾਈਕੋਰਟ ਦੇ ਹੁਕਮ ਤੋਂ ਬਾਅਦ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਲੋਂ ਹਾਈਕੋਰਟ ਵਿਚ ਇਕ ਹਲਫੀਆ ਬਿਆਨ ਦਿੱਤਾ ਗਿਆ | ਜਿਸ ਵਿਚ ਅੰਕਿਤ ਕੀਤਾ ਗਿਆ ਹੈ ਕਿ ਇਨ੍ਹਾਂ ਦੋਵਾਂ ਥਾਂ ‘ਤੇ 150 ਦੇ ਕਰੀਬ ਦਰਖ਼ਤਾਂ ਦੀ ਕਟਾਈ ਕੀਤੀ ਜਾਣੀ ਹੈ ਤੇ ਉਸਦੇ ਬਦਲੇ ਕਾਰਪੋਰੇਸ਼ਨ ਜੰਗਲਾਤ ਵਿਭਾਗ ਦੀ ਜ਼ਮੀਨ ਵਿਚ 750 ਬੂਟੇ ਲਾਏਗੀ ਤੇ ਇਨ੍ਹਾਂ ਬੂਟਿਆਂ ਦੀ ਅਗਲੇ 10 ਵਰਿ੍ਹਆਂ ਤੱਕ ਸਾਂਭ ਸੰਭਾਲ ਲਈ 20 ਲੱਖ ਰੁਪਏ ਜੰਗਲਾਤ ਵਿਭਾਗ ਕੋਲ ਜਮਾਂ ਕਰਵਾ ਦਿੱਤੇ ਹਨ | ਕਾਰਪੋਰੇਸ਼ਨ ਵਲੋਂ ਦਿੱਤੇ ਗਏ ਹਲਫੀਆ ਬਿਆਨ ਤੋਂ ਬਾਅਦ ਹਾਈਕੋਰਟ ਵਲੋਂ ਮੈਡੀਕਲ ਕਾਲਜ ਤੇ ਟੀਚਿੰਗ ਹਸਪਤਾਲ ਦੀ ਉਸਾਰੀ ‘ਤੇ ਲਗਾਈ ਗਈ ਰੋਕ ਹਟਾਏ ਜਾਣ ਤੋਂ ਬਾਅਦ ਦੋਹਾਂ ਪ੍ਰੋਜੈਕਟਾਂ ਦਾ ਕੰਮ ਅਗਲੇ ਇਕ ਦੋ ਦਿਨਾਂ ਵਿਚ ਸ਼ੁਰੂ ਹੋ ਜਾਵੇਗਾ |

Ad Position 21
No active advertisement
ਅਜੀਤ ਡੈਸਕ 24-09-2026

Ad Position 22
No active advertisement
ਪਿਛਲੀ ਖ਼ਬਰ ਅਲਪਾਈਨ ਇੰਟਰਨੈਸ਼ਨਲ ਪਬਲਿਕ ਸਕੂਲ ਭੁਲੱਥ ਵਿਖੇ ਵਿਸ਼ਵ ਪੰਜਾਬੀ ਦਿਵਸ ਮੌਕੇ ‘ਮੇਰੀ ਬੋਲੀ, ਮੇਰਾ ਮਾਣ ਸਮਾਗਮ ਕਰਵਾਇਆ ਪੰ... ਅਗਲੀ ਖ਼ਬਰ ਕਪੂਰਥਲਾ-ਸੁਲਤਾਨਪੁਰ ਲੋਧੀ ਸੜਕ ਵਿਚਕਾਰ ਪੁਲੀ ’ਤੇ ਪਿਆ ਡੂੰਘਾ ਟੋਆ, ਭਿਆਨਕ ਹਾਦਸਾ ਵਾਪਰਨ ਦਾ ਖ਼ਦਸ਼ਾ ਨੈਸ਼ਨਲ ਹਾਈਵੇ...
Ad Position 24