18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਨਡਾਲਾ ਕਾਲਜ ਦੇ ਮੈਰਿਟ ਹੋਲਡਰ ਵਿਦਿਆਰਥੀਆਂ ਨੂੰ ਡਾ.ਘੁੰਮਣ ਨੇ ਵੰਡਿਆ ਵਜ਼ੀਫ਼ਾ

ਨਡਾਲਾ, 16 ਸਤੰਬਰ (ਰਘਬਿੰਦਰ ਸਿੰਘ)-ਸਥਾਨਕ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਦੇ ਇਤਿਹਾਸ ਵਿਚ ਪਹਿਲੀ ਵਾਰੀ ਮੈਰਿਟ ਦੀ ਹੈਟਿ੍ਕ ਲੱਗੀ | ਜਿਸ ਵਿਚ ਬੀ. ਏ.

Ad Position 21
No active advertisement
ਅਜੀਤ ਡੈਸਕ 17-09-2026
ਨਡਾਲਾ, 16 ਸਤੰਬਰ (ਰਘਬਿੰਦਰ ਸਿੰਘ)-ਸਥਾਨਕ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਦੇ ਇਤਿਹਾਸ ਵਿਚ ਪਹਿਲੀ ਵਾਰੀ ਮੈਰਿਟ ਦੀ ਹੈਟਿ੍ਕ ਲੱਗੀ | ਜਿਸ ਵਿਚ ਬੀ.ਏ./ਸਮੈਸਟਰ ਚੌਥਾ, ਬੀ.ਕਾਮ ਸਮੈਸਟਰ ਚੌਥਾ ਅਤੇ ਬੀ.ਕਾਮ ਸਮੈਸਟਰ ਛੇਵਾਂ ਦੇ ਮਈ 2026 ਵਿਚ ਹੋਈਆਂ ਯੂਨੀਵਰਸਿਟੀ ਪ੍ਰੀਖਿਆਵਾਂ ਵਿਚ ਯੂਨੀਵਰਸਿਟੀ ਮੈਰਿਟ ਵਿਚ ਸਥਾਨ ਹਾਸਲ ਕਰਨ ਵਾਲੀਆਂ ਤਿੰਨ ਵਿਦਿਆਰਥਣਾਂ ਨੂੰ ਕਾਲਜ ਦੇ ਪੁਰਾਣੇ ਵਿਦਿਆਰਥੀ ਡਾ. ਆਸਾ ਸਿੰਘ ਘੁੰਮਣ ਵਲੋਂ ਆਪਣੇ ਪਸੰਦੀਦਾ ਪ੍ਰੋਫੈਸਰ ਡਾ. ਪਾਲ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਪੰਜ-ਪੰਜ ਹਜ਼ਾਰ ਰੁਪਏ ਦੀ ਰਾਸ਼ੀ ਵਜ਼ੀਫ਼ੇ ਵਜੋਂ ਭੇਟ ਕੀਤੀ ਗਈ ਅਤੇ ਉਨ੍ਹਾਂ ਨੇ ਇਸ ਉਪਲਬਧੀ ਲਈ ਵਿਦਿਆਰਥਣਾਂ, ਸਟਾਫ਼ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਅੱਗੇ ਤੋਂ ਹੋਰ ਮਿਹਨਤ ਕਰਕੇ ਚੰਗੇ ਮੁਕਾਮ ਹਾਸਲ ਕਰਨ ਦੀ ਪੇ੍ਰਰਨਾ ਦਿੱਤੀ | ਇਸ ਅਵਸਰ ਤੇ ਕਾਲਜ ਪਿ੍ੰਸੀਪਲ ਜਗਬੀਰ ਭੁੱਲਰ ਨੇ ਡਾ. ਘੁੰਮਣ ਵਲੋਂ ਵਿਦਿਆਰਥੀਆਂ ਨੂੰ ਵੰਡੇ ਗਏ ਵਜ਼ੀਫ਼ਿਆਂ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਧੰਨਵਾਦ ਕੀਤਾ | ਇਸ ਅਵਸਰ ਤੇ ਡਾ. ਨਵਪ੍ਰੀਤ ਕੌਰ, ਡਾ. ਰਣਜੀਤ ਕੌਰ, ਡਾ. ਨਵਨੀਤ ਸਿੰਘ, ਦਫ਼ਤਰ ਨਿਗਰਾਨ ਸੁਖਵਿੰਦਰ ਸਿੰਘ ਸਮੇਤ ਸਮੂਹ ਸਟਾਫ਼ ਮੈਂਬਰਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਸ. ਸੀ. ਐਸ. ਟੀ. ਐਸੋਸੀਏਸ਼ਨ ਆਰ. ਸੀ. ਐਫ. ਦੇ 67ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮ 19 ਨੂੰ ਅਗਲੀ ਖ਼ਬਰ ਸਰਕਾਰੀ ਆਈ.ਟੀ.ਆਈ. ’ਚ ਖਾਲੀ ਪਈਆਂ ਸੀਟਾਂ ’ਤੇ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ’ਤੇ ਦਾਖਲਾ ਸ਼ੁਰੂ
Ad Position 24