17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਟਰੈਫ਼ਿਕ ਪੁਲਿਸ ਨੇ ਸੈਮੀਨਾਰ ਰਾਹੀਂ ਸਕੂਲ ਬੱਸ ਚਾਲਕਾਂ ਨੂੰ ਆਵਾਜਾਈ ਨਿਯਮਾਂ ਪ੍ਰਤੀ ਕੀਤਾ ਜਾਗਰੂਕ ਸ਼ਿਸ਼ੂ ਮਾਡਲ ਸਕੂਲ ਭੁਲੱਥ ਵਿਖੇ ਸ੍ਰੀ ਗਣੇਸ਼ ਪੂਜਾ ਉਤਸਵ ਮਨਾਇਆ

ਭੁਲੱਥ, 16 ਸਤੰਬਰ (ਮਨਜੀਤ ਸਿੰਘ ਰਤਨ)-ਸ਼ਿਸ਼ੂ ਮਾਡਲ ਸਕੂਲ ਭੁਲੱਥ ਵਿਖੇ ਸ਼੍ਰੀ ਗਣੇਸ਼ ਪੂਜਾ ਉਤਸਵ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ| ਇਸ ਮੌਕੇ ਤੇ ਸ੍ਰੀ ਗਣੇਸ਼ ਜੀ ਦੀ ਮੂਰਤੀ ਸਕੂਲ ਵਿਚ ਲਿਆਂਦੀ ਗਈ ਅਤੇ ਸ਼ਰਧਾ ਦੇ ਨਾਲ ਪੂਜਾ ਕੀਤੀ ਗਈ| ਸਕੂਲ ਦੀਆਂ ਸਾਰੀਆਂ ਜਮਾਤਾਂ ਦੇ ਵਿਦਿਆਰਥੀ ਅਤੇ ਸਮੂਹ ਸਟਾਫ਼ ਪੂਜਾ ਵਿਚ ਸ਼ਾਮਿਲ ਹੋਏ| ਇਸ ਮੌਕੇ ਤੇ ਸਮੂਹ ਸਟਾਫ਼ ਦੀ ਭਜਨ ਮੰਡਲੀ ਵੱਲੋਂ ਪੂਰਾ ਦਿਨ ਭਜਨ ਗਾਇਨ ਕੀਤਾ ਗਿਆ| ਸਮਾਪਤੀ ਆਰਤੀ ਉਪਰੰਤ ਪਿ੍ੰਸੀਪਲ ਡਾ. ਸੁਨੀਲ ਸ਼ਰਮਾ ਅਤੇ ਸੁਨੀਤਾ ਸ਼ਰਮਾ ਨਾਲ ਸਮੂਹ ਸਟਾਫ਼ ਵੱਲੋਂ ਸ੍ਰੀ ਗਣੇਸ਼ ਜੀ ਦੀ ਪ੍ਰਤਿਮਾ ਨਾਲ ਪੂਰੇ ਸਕੂਲ ਕੈਂਪਸ ਵਿਚ ਪਰਿਕਰਮਾ ਕੀਤੀ ਗਈ ਅਤੇ ਸਕੂਲ ਵਿਚ ਹੀ ਸ਼੍ਰੀ ਗਣੇਸ਼ ਜੀ ਦੀ ਮੂਰਤੀ ਨੂੰ ਜਲ ਵਿਸਰਜਿਤ ਕੀਤਾ ਗਿਆ | ਇਸ ਮੌਕੇ ਤੇ ਪਿ੍ੰਸੀਪਲ ਡਾ.

Ad Position 21
No active advertisement
ਅਜੀਤ ਡੈਸਕ 17-09-2026
ਭੁਲੱਥ, 16 ਸਤੰਬਰ (ਮਨਜੀਤ ਸਿੰਘ ਰਤਨ)-ਸ਼ਿਸ਼ੂ ਮਾਡਲ ਸਕੂਲ ਭੁਲੱਥ ਵਿਖੇ ਸ਼੍ਰੀ ਗਣੇਸ਼ ਪੂਜਾ ਉਤਸਵ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ| ਇਸ ਮੌਕੇ ਤੇ ਸ੍ਰੀ ਗਣੇਸ਼ ਜੀ ਦੀ ਮੂਰਤੀ ਸਕੂਲ ਵਿਚ ਲਿਆਂਦੀ ਗਈ ਅਤੇ ਸ਼ਰਧਾ ਦੇ ਨਾਲ ਪੂਜਾ ਕੀਤੀ ਗਈ| ਸਕੂਲ ਦੀਆਂ ਸਾਰੀਆਂ ਜਮਾਤਾਂ ਦੇ ਵਿਦਿਆਰਥੀ ਅਤੇ ਸਮੂਹ ਸਟਾਫ਼ ਪੂਜਾ ਵਿਚ ਸ਼ਾਮਿਲ ਹੋਏ| ਇਸ ਮੌਕੇ ਤੇ ਸਮੂਹ ਸਟਾਫ਼ ਦੀ ਭਜਨ ਮੰਡਲੀ ਵੱਲੋਂ ਪੂਰਾ ਦਿਨ ਭਜਨ ਗਾਇਨ ਕੀਤਾ ਗਿਆ| ਸਮਾਪਤੀ ਆਰਤੀ ਉਪਰੰਤ ਪਿ੍ੰਸੀਪਲ ਡਾ. ਸੁਨੀਲ ਸ਼ਰਮਾ ਅਤੇ ਸੁਨੀਤਾ ਸ਼ਰਮਾ ਨਾਲ ਸਮੂਹ ਸਟਾਫ਼ ਵੱਲੋਂ ਸ੍ਰੀ ਗਣੇਸ਼ ਜੀ ਦੀ ਪ੍ਰਤਿਮਾ ਨਾਲ ਪੂਰੇ ਸਕੂਲ ਕੈਂਪਸ ਵਿਚ ਪਰਿਕਰਮਾ ਕੀਤੀ ਗਈ ਅਤੇ ਸਕੂਲ ਵਿਚ ਹੀ ਸ਼੍ਰੀ ਗਣੇਸ਼ ਜੀ ਦੀ ਮੂਰਤੀ ਨੂੰ ਜਲ ਵਿਸਰਜਿਤ ਕੀਤਾ ਗਿਆ | ਇਸ ਮੌਕੇ ਤੇ ਪਿ੍ੰਸੀਪਲ ਡਾ. ਸੁਨੀਲ ਸ਼ਰਮਾ ਨੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਸ੍ਰੀ ਗਣੇਸ਼ ਚਤੁਰਥੀ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਿਆਂ ਕਿਹਾ ਕਿ ਸਕੂਲ ਵਿਚ ਸਮੇਂ ਸਮੇਂ ਤੋਂ ਧਾਰਮਿਕ ਅਤੇ ਸਭਿਆਚਾਰਕ ਸਮਾਗਮ ਕਰਾਉਣ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੀ ਸੰਸਕਿ੍ਤੀ, ਧਾਰਮਿਕ ਪਰੰਪਰਾਵਾਂ ਅਤੇ ਨੈਤਿਕ ਕਦਰਾਂ ਕੀਮਤਾਂ ਨਾਲ ਜੋੜਨਾ ਹੈ | ਉਹਨਾਂ ਕਿਹਾ ਕਿ ਗਣੇਸ਼ ਉਤਸਵ ਸਾਨੂੰ ਸ਼ਰਧਾ ਦੇ ਨਾਲ ਏਕਤਾ ਸਦਭਾਵਨਾ ਅਤੇ ਸੇਵਾ ਭਾਵਨਾ ਦਾ ਸੰਦੇਸ਼ ਵੀ ਦਿੰਦਾ ਹੈ | ਉਹਨਾਂ ਇਸ ਵੇਲੇ ਸਾਰਿਆਂ ਦੇ ਉੱਜਵਲ ਭਵਿੱਖ ਦੀਆਂ ਲਈ ਸ਼ੁਭਕਾਮਨਾ ਕੀਤੀਆਂ | ਇਸ ਮੌਕੇ ਤੇ ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਚਾਇਤ ਸਕੱਤਰਾਂ ਨੇ 6 ਮਹੀਨਿਆਂ ਤੋਂ ਤਨਖ਼ਾਹਾਂ ਦੀ ਅਦਾਇਗੀ ਨਾ ਕੀਤੇ ਜਾਣ ਦੇ ਰੋਸ ਵਜੋਂ ਕਲਮ ਛੋੜ ਹੜਤਾਲ ਕਰ ਕੇ ਦਿੱਤਾ... ਅਗਲੀ ਖ਼ਬਰ ਆਈ.ਕੇ.ਜੀ.ਪੀ.ਟੀ.ਯੂ. ’ਚ ਕਰਵਾਇਆ ‘ਨਵੀਨਤਾ ਦੀ ਰੱਖਿਆ, ਭਵਿੱਖ ਨੂੰ ਸਸ਼ਕਤ ਬਣਾਉਣ’ ਵਿਸ਼ੇ ਸੰਬੰਧੀ ਲੈਕਚਰ
Ad Position 24