14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਹਿੰਦੂ ਕੰਨਿਆ ਕਾਲਜ ਵਿਚ ਵੈੱਲਨੈੱਸ ਕਲੱਬ ਵਲੋਂ ਕਰਵਾਈ ਵਰਕਸ਼ਾਪ

ਕਪੂਰਥਲਾ, 13 ਸਤੰਬਰ (ਵਿ. ਪ੍ਰ.)

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਕਪੂਰਥਲਾ, 13 ਸਤੰਬਰ (ਵਿ.ਪ੍ਰ.)-ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਵੈੱਲਨੇਸ ਕਲੱਬ ਵਲੋਂ ਵਿਦਿਆਰਥੀਆਂ ਵਿਚ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਤੇ ਆਤਮ ਹੱਤਿਆ ਦੀ ਰੋਕਥਾਮ ਬਾਰੇ ਇਕ ਵਰਕਸ਼ਾਪ ਲਗਾਈ ਗਈ | ਜਿਸ ਵਿਚ ਮਨੁੱਖੀ ਅਧਿਕਾਰਾਂ ਦੀ ਉੱਘੀ ਵਕੀਲ ਕਾਮਯਨੀ ਬਾਲੀ ਮਹਾਬਲ ਵਿਸ਼ਾ ਮਾਹਿਰ ਵਜੋਂ ਸ਼ਾਮਲ ਹੋਏ | ਵਿਦਿਆਰਥੀਆਂ ਨੰੂ ਸੰਬੋਧਨ ਕਰਦਿਆਂ ਉਨ੍ਹਾਂ ਮਾਨਸਿਕ ਸਿਹਤ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਤਣਾਅ ਚਿੰਤਾ, ਨਕਾਰਾਤਮਿਕ ਵਿਚਾਰਾਂ ਤੇ ਭਾਵਨਾਤਮਿਕ ਦਬਾਅ ਨਾਲ ਸਿਹਤਮੰਦ ਢੰਗ ਨਾਲ ਨਜਿੱਠਿਆ ਜਾ ਸਕਦਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਭਾਵਨਾ ਬਾਰੇ ਖੁੱਲ ਕੇ ਗੱਲ ਕਰਨ | ਲੋੜ ਪੈਣ ‘ਤੇ ਪਰਿਵਾਰਕ ਮੈਂਬਰਾਂ, ਦੋਸਤਾਂ ਜਾਂ ਮਾਹਿਰਾਂ ਤੋਂ ਸਲਾਹ ਲੈਣ ਤੇ ਮੁਸ਼ਕਿਲ ਦੇ ਸਮੇਂ ਵਿਚ ਹੌਸਲਾ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਆਤਮ ਹੱਤਿਆ ਦੇ ਵਿਚਾਰ ਤੋਂ ਬਚਾਅ ਅਤੇ ਅਜਿਹੇ ਵਿਚਾਰ ਆਉਣ ਦੀ ਸਥਿਤੀ ਵਿਚ ਤੁਰੰਤ ਮਦਦ ਲੈਣ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ | ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਮਾਨਸਿਕ ਸਿਹਤ ਨੂੰ ਪਹਿਲ ਦੇਣ ਤੇ ਜੀਵਨ ਵਿਚ ਮਾਨਸਿਕ ਚੁਨੌਤੀਆਂ ਦਾ ਸਕਾਰਾਤਮਿਕ ਢੰਗ ਨਾਲ ਸਾਹਮਣਾ ਕਰਨਾ ਲਈ ਪ੍ਰੇਰਿਤ ਕੀਤਾ | ਕਾਲਜ ਦੀ ਪਿ੍ੰਸੀਪਲ ਡਾ. ਅਰਚਨਾ ਗਰਗ ਨੇ ਵੈੱਲਨੈੱਸ ਕਲੱਬ ਦੀ ਟੀਮ ਦੀ ਮੈਂਬਰ ਸੁਪਿ੍ਆ ਸ਼ਰਮਾ ਤੇ ਸ੍ਰੀਮਤੀ ਮੁਕਤੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਸ ਤਰ੍ਹਾਂ ਦੇ ਵਿਸ਼ਿਆਂ ਸਬੰਧੀ ਵਿਦਿਆਰਥੀਆਂ ਵਿਚ ਜਾਗਰੂਕਤਾ ਪੈਦਾ ਕਰਨਾ ਸਮੇਂ ਦੀ ਲੋੜ ਹੈ ਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਕਰਵਾਈਆਂ ਜਾਣਗੀਆਂ | ਵਰਕਸ਼ਾਪ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਕਲੱਬ ਦੀ ਇੰਚਾਰਜ ਸੁਪਿ੍ਆ ਸ਼ਰਮਾ ਨੇ ਬਾਖ਼ੂਬੀ ਨਾਲ ਨਿਭਾਏ |
Ad Position 22
No active advertisement
ਪਿਛਲੀ ਖ਼ਬਰ ਗਾਂਜੇ ਤੇ ਨਸ਼ੀਲੀਆਂ ਗੋਲੀਆਂ ਸਣੇ ਦੋ ਕਾਬੂ ਅਗਲੀ ਖ਼ਬਰ ਸ੍ਰੀ ਸਤ ਨਰਾਇਣ ਮੰਦਰ ਵਿਖੇ ਲਗਾਇਆ 37ਵਾਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ
Ad Position 24