11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਛੋਟੀ ਬੱਚਤ, ਵੱਡਾ ਫ਼ਾਇਦਾ ਮੁਹਿੰਮ ਤਹਿਤ ਬੱਚਿਆਂ ਨੂੰ ਗੋਲਕਾਂ ਵੰਡੀਆਂ

ਢਿਲਵਾਂ, 10 ਸਤੰਬਰ (ਗੋਬਿੰਦ ਸੁਖੀਜਾ)-ਸਮਾਜ ਸੇਵੀ ਸੰਸਥਾ ਨੇਕੀ ਦੀ ਦੁਕਾਨ ਕਰਤਾਰਪੁਰ ਵਲੋਂ ਬੱਚਿਆਂ ’ਚ ਬੱਚਤ ਦੀ ਆਦਤ ਪੈਦਾ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਨਵੀਂ ਮੁਹਿੰਮ ‘ਛੋਟੀ ਬੱਚਤ, ਵੱਡਾ ਫ਼ਾਇਦਾ’ ਤਹਿਤ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੈਸੇ ਦੀ ਬੱਚਤ ਕਰਨ ਅਤੇ ਇਸ ਦੇ ਫ਼ਾਇਦਿਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ | ਇਸੇ ਮੁਹਿੰਮ ਤਹਿਤ ਜਗੀਰੀ ਲਾਲ ਲੂੰਬਾ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਿਲਵਾਂ ਵਿਖੇ ਸੰਸਥਾ ਦੇ ਮਾਸਟਰ ਅਮਰੀਕ ਸਿੰਘ ਵਲੋਂ ਵਿਦਿਆਰਥੀਆਂ ਨੂੰ ਰੋਜ਼ਾਨਾ ਛੋਟੀਆਂ-ਛੋਟੀਆਂ ਬੱਚਤਾਂ ਕ ਰਨ ਲਈ ਪ੍ਰੇਰਿਤ ਕੀਤਾ ਗਿਆ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਜੇਕਰ ਉਹ ਆਪਣੀ ਰੋਜ਼ਾਨਾ ਦੀਆਂ ਛੋਟੀਆਂ-ਛੋਟੀਆਂ ਬੱਚਤਾਂ ਨੂੰ ਇਕੱਠਾ ਕਰਕੇ ਡਾਕਘਰਾਂ ਜਾਂ ਬੈਂਕਾਂ ’ਚ ਜਮ੍ਹਾਂ ਕਰਵਾਉਣ ਤਾਂ ਭਵਿੱਖ ਵਿਚ ਲੋੜ ਪੈਣ ’ਤੇ ਇਹ ਬੱਚਤਾਂ ਉਨ੍ਹਾਂ ਲਈ ਬਹੁਤ ਲਾਭਦਾਇਕ ਸਾਬਤ ਹੋ ਸਕਦੀਆਂ ਹਨ | ਵਿਦਿਆਰਥੀਆਂ ਵਿਚ ਪੈਸੇ ਬਚਾਉਣ ਦੀ ਆਦਤ ਨੂੰ ਉਤਸ਼ਾਹਿਤ ਕਰਨ ਦੇ ਉਪਰਾਲੇ ਤਹਿਤ ਸੰਸਥਾ ਵਲੋਂ ਵਿਦਿਆਰਥੀਆਂ ਨੂੰ ਗੋਲਕਾਂ ਵੀ ਵੰਡੀਆਂ ਗਈਆਂ | ਇਸ ਮੌਕੇ ਮਾਸਟਰ ਅਮਰੀਕ ਸਿੰਘ, ਗੇਂਦੀ ਰਾਮ, ਕੁਲਵਿੰਦਰ ਕੌਰ, ਨਿਤਿਕਾ ਕਮਲ, ਕਮਲਜੀਤ ਸੰਧੂ, ਸਰਬਜੀਤ ਸਿੰਘ ਤੋਂ ਇਲਾਵਾ ਸਕੂਲਾਂ ਦਾ ਸਟਾਫ਼ ਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ |

Ad Position 21
repet_subhas-goyals [Copy P29]
ਅਜੀਤ ਡੈਸਕ 11-09-2026

Ad Position 22
No active advertisement
ਪਿਛਲੀ ਖ਼ਬਰ ਡਾ. ਅੰਬੇਡਕਰ ਦੇ ਬੁੱਤ ਨਾਲ ਕੀਤੀ ਛੇੜਛਾੜ ਦੇ ਮਾਮਲੇ ਦੀ ਬਸਪਾ ਆਗੂਆਂ ਵਲੋਂ ਨਿੰਦਾ ਅਗਲੀ ਖ਼ਬਰ ਡਾ. ਚੱਬੇਵਾਲ ਵਲੋਂ ਵਿਕਾਸ ਕਾਰਜਾਂ ਸੰਬੰਧੀ ਸਰਪੰਚਾਂ ਨਾਲ ਮੀਟਿੰਗ
Ad Position 24