ਬਾਬਾ ਜੀਵਨ ਸਿੰਘ ਦਾ ਜੀਵਨ ਸਿੱਖ ਕੌਮ ਲਈ ਸਿਦਕ ਅਤੇ ਸੇਵਾ ਦੀ ਪ੍ਰੇਰਨਾ ਦਾ ਸਰੋਤ: ਈਦਾ, ਭੌਰ
ਡਡਵਿੰਡੀ, 6 ਸਤੰਬਰ (ਦਿਲਬਾਗ ਸਿੰਘ ਝੰਡ)-ਸਿੱਖ ਇਤਿਹਾਸ ਦੇ ਮਹਾਨ ਸੂਰਬੀਰ, ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਦਾ ਜਨਮ ਦਿਹਾੜੇ ਮੌਕੇ ਨੇੜਲੇ ਪਿੰਡ ਭੌਰ ਵਿਖੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸ਼੍ਰੋਮਣੀ ਰੰਗਰੇਟਾ ਦਲ ਟਕਸਾਲੀ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਈਦਾਂ ਅਤੇ ਸੀਨੀਅਰ ਆਗੂ ਸੰਤੋਖ ਸਿੰਘ ਭੌਰ ਨੇ ਕਿਹਾ ਕਿ ਬਾਬਾ ਜੀਵਨ ਸਿੰਘ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦਾ ਪਾਵਨ ਸੀਸ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਪਹੁੰਚਾਉਣ ਦੀ ਮਹਾਨ ਸੇਵਾ ਨਿਭਾਈ | ਉਨ੍ਹਾਂ ਦੀ ਇਸ ਬੇਮਿਸਾਲ ਦਲੇਰੀ ਅਤੇ ਗੁਰੂ ਪ੍ਰਤੀ ਸਮਰਪਣ ਦੇ ਸਤਿਕਾਰ ਵਜੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ‘’ਰੰਘਰੇਟਾ ਗੁਰੂ ਕਾ ਬੇਟਾ’’ ਆਖ ਕੇ ਨਿਵਾਜਿਆ | ਉਨ੍ਹਾਂ ਕਿਹਾ ਕਿ ਬਾਬਾ ਜੀਵਨ ਸਿੰਘ ਦਾ ਜੀਵਨ ਸਿੱਖ ਕੌਮ ਲਈ ਸਿਦਕ, ਸੇਵਾ, ਨਿਡਰਤਾ ਅਤੇ ਕੁਰਬਾਨੀ ਦੀ ਪੇ੍ਰਰਨਾ ਦਾ ਸਰੋਤ ਹੈ ਜੋ ਗੁਰੂ ਸਾਹਿਬਾਨ ਪ੍ਰਤੀ ਦਿਖਾਈ ਗਈ ਅਟੱਲ ਵਫ਼ਾਦਾਰੀ ਅਤੇ ਸਮਰਪਣ ਦੀ ਭਾਵਨਾ ਕਰਕੇ ਸਿੱਖ ਇਤਿਹਾਸ ਵਿੱਚ ਸਦਾ ਸੁਨਹਿਰੀ ਅੱਖਰਾਂ ਵਿੱਚ ਦਰਜ ਰਹੇਗਾ | ਇਸ ਮੌਕੇ ਅਮਰਜੀਤ ਸਿੰਘ ਈਦਾ ਪੰਜਾਬ ਪ੍ਰਧਾਨ ਸ਼੍ਰੋਮਣੀ ਰੰਘਰੇਟਾ ਦਲ ਟਕਸਾਲੀ, ਸੰਤੋਖ ਸਿੰਘ ਭੌਰ, ਯਾਦਵਿੰਦਰ ਸਿੰਘ ਜਾਦੂ, ਨਿਰਮਲ ਸਿੰਘ ਬਿੱਲੀਚਾਉ, ਲਵ ਮੋਠਾਂਵਲ, ਚਰਨਜੀਤ ਸਿੰਘ ਸਰਪੰਚ ਡੱਲਾ, ਬਾਬਾ ਮੇਹਰ ਸਿੰਘ ਜੱਬੋਸੁਧਾਰ, ਸੁੱਖਾ ਪ੍ਰਧਾਨ, ਬਲਕਾਰ ਸਿੰਘ ਜੱਬੋਸੁਧਾਰ, ਬਾਬਾ ਗੁਰਨਾਮ ਸਿੰਘ, ਗੁਰਚਰਨ ਸਿੰਘ ਅਤੇ ਬੁੱਧੂ ਮਨਿਆਲਾ ਆਦਿ ਹਾਜ਼ਰ ਸਨ |