07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸਫ਼ਾਈ ਸੇਵਕਾਂ ਤੇ ਸੀਵਰਮੈਨਾਂ ਦੀ ਘਾਟ ਕਾਰਨ ਲੋਕਾਂ ਨੂੰ ਕਰਨਾ ਪੈ ਰਿਹਾ ਮੁਸ਼ਕਿਲਾਂ ਦਾ ਸਾਹਮਣਾ ਟਰੱਕ ਤੇ ਇਨੋਵਾ ਗੱਡੀ ਦੀ ਟੱਕਰ ਵਿਚ ਇਕ ਔਰਤ ਸਮੇਤ ਦੋ ਜ਼ਖ਼ਮੀ

ਕਪੂਰਥਲਾ, 6 ਸਤੰਬਰ (ਅਮਰਜੀਤ ਕੋਮਲ)-ਸਫਾਈ ਸੇਵਕਾਂ ਦੀ ਘਾਟ ਕਾਰਨ ਲਗਭਗ ਡੇਢ ਲੱਖ ਦੀ ਆਬਾਦੀ ਵਾਲੇ ਰਿਆਸਤੀ ਸ਼ਹਿਰ ਕਪੂਰਥਲਾ ਵਿਚ ਬਹੁਤ ਸਾਰੇ ਨਗਰ ਤੇ ਮੁਹੱਲੇ ਅਜਿਹੇ ਹਨ ਜਿੱਥੇ ਪਿਛਲੇ ਕਈ ਵਰਿ੍ਹਆਂ ਤੋਂ ਕੋਈ ਸਫ਼ਾਈ ਸੇਵਕ ਨਾ ਹੋਣ ਕਾਰਨ ਲੋਕ ਆਪਣੇ ਤੌਰ ‘ਤੇ ਸਫ਼ਾਈ ਕਰਨ ਲਈ ਮਜਬੂਰ ਹਨ | ਨਿਗਮ ਵਲੋਂ ਹਰ ਵਰ੍ਹੇ ਕਰੋੜਾਂ ਰੁਪਏ ਦੇ ਟੈਕਸਾਂ ਦੀ ਵਸੂਲੀ ਕਰਨ ਦੇ ਬਾਵਜੂਦ ਵੀ ਸਫ਼ਾਈ ਸੇਵਕਾਂ ਦੀ ਭਰਤੀ ਦੇ ਮਾਮਲੇ ਨੂੰ ਕਦੇ ਵੀ ਸੰਜੀਦਗੀ ਨਾਲ ਨਹੀਂ ਲਿਆ ਗਿਆ, ਜਿਸਦਾ ਖ਼ਮਿਆਜ਼ਾ ਲੋਕ ਭੁਗਤ ਰਹੇ ਹਨ | ਸੀਵਰਮੈਨਾਂ ਦੀ ਘਾਟ ਕਾਰਨ ਵੀ ਕਈ ਖੇਤਰਾਂ ਦੇ ਲੋਕ ਸੀਵਰੇਜ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਹਨ | ਇੱਥੇ ਵਰਨਣਯੋਗ ਹੈ ਕਿ ਨਗਰ ਨਿਗਮ ਕਪੂਰਥਲਾ ਦੇ 50 ਵਾਰਡਾਂ ਵਿਚ ਸਫ਼ਾਈ ਸੇਵਕਾਂ ਦੀਆਂ 450 ਪੋਸਟਾਂ ਪ੍ਰਵਾਨਿਤ ਹਨ ਤੇ ਇਸ ਸਮੇਂ 96 ਸਫ਼ਾਈ ਸੇਵਕ ਕੰਮ ਕਰ ਰਹੇ ਹਨ, ਜਦਕਿ ਸੀਵਰਮੈਨਾਂ ਦੀਆਂ 80 ਪ੍ਰਵਾਨਿਤ ਪੋਸਟਾਂ ਵਿਚੋਂ 14 ਸੀਵਰਮੈਨ ਕਾਰਜਸ਼ੀਲ ਹਨ | 1996 ਤੋਂ ਬਾਅਦ ਨਗਰ ਕੌਂਸਲ/ਨਗਰ ਨਿਗਮ ਨੇ ਸ਼ਹਿਰ ਵਿਚ ਸਫ਼ਾਈ ਸੇਵਕਾਂ ਦੀ ਭਰਤੀ ਨਹੀਂ ਕੀਤੀ | ਇਸ ਸਮੇਂ ਦੌਰਾਨ ਸ਼ੋ੍ਰਮਣੀ ਅਕਾਲੀ ਦਲ, ਕਾਂਗਰਸ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਸਥਾਨਕ ਆਗੂਆਂ ਨੇ ਸਫ਼ਾਈ ਸੇਵਕਾਂ ਤੇ ਸੀਵਰਮੈਨਾਂ ਦੀ ਭਰਤੀ ਕਰਨ ਲਈ ਇੱਛਾ ਸ਼ਕਤੀ ਨਹੀਂ ਦਿਖਾਈ | ਦੱਸਿਆ ਜਾਂਦਾ ਹੈ ਕਿ 2021 ਵਿਚ ਨਗਰ ਨਿਗਮ ਵਲੋਂ 175 ਸਫ਼ਾਈ ਸੇਵਕਾਂ ਤੇ ਸੀਵਰਮੈਨਾ ਨੂੰ ਡੀ. ਸੀ.

Ad Position 21
repet_subhas-goyals [Copy P29]
ਸੀ.ਐਚ.ਸੀ. ਬੇਗੋਵਾਲ ਵਿਖੇ ਰਾਸ਼ਟਰੀ ਪੋਸ਼ਣ ਹਫਤਾ ਮਨਾਇਆ ਜਾਣ ਦਾ ਇਕ ਦਿ੍ਸ਼ | ਤਸਵੀਰ : ਸੁਖਜਿੰਦਰ ਸਿੰਘ 07-09-2026
ਕਪੂਰਥਲਾ, 6 ਸਤੰਬਰ (ਅਮਰਜੀਤ ਕੋਮਲ)-ਸਫਾਈ ਸੇਵਕਾਂ ਦੀ ਘਾਟ ਕਾਰਨ ਲਗਭਗ ਡੇਢ ਲੱਖ ਦੀ ਆਬਾਦੀ ਵਾਲੇ ਰਿਆਸਤੀ ਸ਼ਹਿਰ ਕਪੂਰਥਲਾ ਵਿਚ ਬਹੁਤ ਸਾਰੇ ਨਗਰ ਤੇ ਮੁਹੱਲੇ ਅਜਿਹੇ ਹਨ ਜਿੱਥੇ ਪਿਛਲੇ ਕਈ ਵਰਿ੍ਹਆਂ ਤੋਂ ਕੋਈ ਸਫ਼ਾਈ ਸੇਵਕ ਨਾ ਹੋਣ ਕਾਰਨ ਲੋਕ ਆਪਣੇ ਤੌਰ ‘ਤੇ ਸਫ਼ਾਈ ਕਰਨ ਲਈ ਮਜਬੂਰ ਹਨ | ਨਿਗਮ ਵਲੋਂ ਹਰ ਵਰ੍ਹੇ ਕਰੋੜਾਂ ਰੁਪਏ ਦੇ ਟੈਕਸਾਂ ਦੀ ਵਸੂਲੀ ਕਰਨ ਦੇ ਬਾਵਜੂਦ ਵੀ ਸਫ਼ਾਈ ਸੇਵਕਾਂ ਦੀ ਭਰਤੀ ਦੇ ਮਾਮਲੇ ਨੂੰ ਕਦੇ ਵੀ ਸੰਜੀਦਗੀ ਨਾਲ ਨਹੀਂ ਲਿਆ ਗਿਆ, ਜਿਸਦਾ ਖ਼ਮਿਆਜ਼ਾ ਲੋਕ ਭੁਗਤ ਰਹੇ ਹਨ | ਸੀਵਰਮੈਨਾਂ ਦੀ ਘਾਟ ਕਾਰਨ ਵੀ ਕਈ ਖੇਤਰਾਂ ਦੇ ਲੋਕ ਸੀਵਰੇਜ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਹਨ | ਇੱਥੇ ਵਰਨਣਯੋਗ ਹੈ ਕਿ ਨਗਰ ਨਿਗਮ ਕਪੂਰਥਲਾ ਦੇ 50 ਵਾਰਡਾਂ ਵਿਚ ਸਫ਼ਾਈ ਸੇਵਕਾਂ ਦੀਆਂ 450 ਪੋਸਟਾਂ ਪ੍ਰਵਾਨਿਤ ਹਨ ਤੇ ਇਸ ਸਮੇਂ 96 ਸਫ਼ਾਈ ਸੇਵਕ ਕੰਮ ਕਰ ਰਹੇ ਹਨ, ਜਦਕਿ ਸੀਵਰਮੈਨਾਂ ਦੀਆਂ 80 ਪ੍ਰਵਾਨਿਤ ਪੋਸਟਾਂ ਵਿਚੋਂ 14 ਸੀਵਰਮੈਨ ਕਾਰਜਸ਼ੀਲ ਹਨ | 1996 ਤੋਂ ਬਾਅਦ ਨਗਰ ਕੌਂਸਲ/ਨਗਰ ਨਿਗਮ ਨੇ ਸ਼ਹਿਰ ਵਿਚ ਸਫ਼ਾਈ ਸੇਵਕਾਂ ਦੀ ਭਰਤੀ ਨਹੀਂ ਕੀਤੀ | ਇਸ ਸਮੇਂ ਦੌਰਾਨ ਸ਼ੋ੍ਰਮਣੀ ਅਕਾਲੀ ਦਲ, ਕਾਂਗਰਸ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਸਥਾਨਕ ਆਗੂਆਂ ਨੇ ਸਫ਼ਾਈ ਸੇਵਕਾਂ ਤੇ ਸੀਵਰਮੈਨਾਂ ਦੀ ਭਰਤੀ ਕਰਨ ਲਈ ਇੱਛਾ ਸ਼ਕਤੀ ਨਹੀਂ ਦਿਖਾਈ | ਦੱਸਿਆ ਜਾਂਦਾ ਹੈ ਕਿ 2021 ਵਿਚ ਨਗਰ ਨਿਗਮ ਵਲੋਂ 175 ਸਫ਼ਾਈ ਸੇਵਕਾਂ ਤੇ ਸੀਵਰਮੈਨਾ ਨੂੰ ਡੀ.ਸੀ. ਰੇਟ ‘ਤੇ ਰੱਖਣ ਲਈ ਮਤਾ ਪਾਇਆ ਗਿਆ | ਇਸ ਮਤੇ ਤੋਂ ਬਾਅਦ ਵੀ ਕੋਈ ਭਰਤੀ ਨਹੀਂ ਹੋਈ | ਇਸੇ ਤਰ੍ਹਾਂ 2024 ਵਿਚ ਮੁੜ 130 ਸਫ਼ਾਈ ਸੇਵਕਾਂ ਤੇ 45 ਸੀਵਰਮੈਨਾਂ ਦੀ ਭਰਤੀ ਲਈ ਮਤਾ ਪਾਇਆ ਗਿਆ | ਸਾਰੀ ਪ੍ਰਕਿਰਿਆ ਮੁਕੰਮਲ ਹੋਣ ਦੇ ਬਾਵਜੂਦ ਵੀ ਸਫ਼ਾਈ ਸੇਵਕਾਂ ਤੇ ਸੀਵਰਮੈਨਾਂ ਦੀ ਭਰਤੀ ਦਾ ਮਾਮਲਾ ਅਜੇ ਤੱਕ ਵੀ ਖਟਾਈ ਵਿਚ ਪਿਆ ਹੋਇਆ ਹੈ | ਇਸੇ ਸਮੇਂ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਪੈਂਦੀਆਂ ਨਗਰ ਕੌਂਸਲਾਂ ਤੇ ਨਗਰ ਨਿਗਮਾਂ ਵਿਚ ਸਫ਼ਾਈ ਸੇਵਕ ਤੇ ਸੀਵਰਮੈਨ ਭਰਤੀ ਕੀਤੇ ਜਾ ਚੁੱਕੇ ਹਨ | ਪਰ ਕਪੂਰਥਲਾ ਸ਼ਹਿਰ ਪੰਜਾਬ ਦਾ ਇੱਕੋ ਇਕ ਅਜਿਹਾ ਸ਼ਹਿਰ ਹੈ ਜਿੱਥੇ ਨਗਰ ਨਿਗਮ ਵਲੋਂ ਸਫ਼ਾਈ ਸੇਵਕਾਂ ਤੇ ਸੀਵਰਮੈਨਾ ਦੀ ਭਰਤੀ ਸਬੰਧੀ ਫਾਈਲ ਠੰਡੇ ਬਸਤੇ ਵਿਚ ਪਾਈ ਹੋਈ ਹੈ | ਸਫਾਈ ਮੈਂਬਰਾਂ ਤੇ ਸੀਵਰਮੈਨਾਂ ਦੀ ਭਰਤੀ ਨਾ ਕੀਤੇ ਜਾਣ ‘ਤੇ ਤਿੱਖੀ ਪ੍ਰਕਿਰਿਆ ਦਿੰਦੇ ਨਗਰ ਪਾਲਿਕਾ ਕਰਮਚਾਰੀ ਸੰਗਠਨ ਦੇ ਸੂਬਾਈ ਪ੍ਰਧਾਨ ਗੋਪਾਲ ਥਾਪਰ ਨੇ ‘ਅਜੀਤ’ ਨੂੰ ਦੱਸਿਆ ਕਿ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂ ਸੱਤਾ ਵਿਚ ਆਉਣ ਸਮੇਂ ਉਨ੍ਹਾਂ ਨਾਲ ਵਾਅਦੇ ਕਰਦੇ ਰਹੇ ਕਿ ਸਫ਼ਾਈ ਸੇਵਕਾਂ ਤੇ ਸੀਵਰਮੈਨਾਂ ਦੀ ਭਰਤੀ ਕਰਕੇ ਸ਼ਹਿਰ ਵਿਚ ਸਫ਼ਾਈ ਵਿਵਸਥਾ ਵਿਚ ਸੁਧਾਰ ਲਿਆਂਦਾ ਜਾਵੇਗਾ | ਤਿੰਨ ਦਹਾਕਿਆਂ ਦੌਰਾਨ ਵੀ ਇਹ ਆਗੂ ਆਪਣੇ ਵਾਅਦੇ ਪੂਰੇ ਕਰਨ ਵਿਚ ਸਫ਼ਲ ਨਹੀਂ ਹੋਏ | ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵੱਡੀ ਗਿਣਤੀ ਵਿਚ ਨਗਰ ਤੇ ਮੁਹੱਲੇ ਅਜਿਹੇ ਹਨ ਜਿੱਥੇ ਕਦੇ ਵੀ ਕੋਈ ਸਫ਼ਾਈ ਸੇਵਕ ਸੜਕਾਂ ਜਾਂ ਗਲੀਆਂ ਦੀ ਸਫ਼ਾਈ ਕਰਨ ਨਹੀਂ ਗਿਆ | ਸੰਗਠਨ ਦੇ ਸੂਬਾਈ ਪ੍ਰਧਾਨ ਨੇ ਕਿਹਾ ਕਿ ਜਦੋਂ ਸ਼ਹਿਰ ਦੇ 29 ਵਾਰਡ ਸਨ ਤਾਂ ਉਸ ਸਮੇਂ ਵੀ ਸਫ਼ਾਈ ਸੇਵਕਾਂ ਦੀ ਘਾਟ ਰੜਕਦੀ ਰਹੀ ਹੈ | 2021 ਵਿਚ 50 ਵਾਰਡਾਂ ਵਾਲੀ ਨਗਰ ਨਿਗਮ ਹੋਂਦ ਵਿਚ ਆਈ ਤਾਂ ਇਸ ਸਮੇਂ ਦੌਰਾਨ ਨਿਗਮ ਨੇ ਕੋਈ ਵੀ ਸਫ਼ਾਈ ਸੇਵਕ ਜਾਂ ਸੀਵਰਮੈਨ ਭਰਤੀ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਆਏ ਸਾਲ ਸ਼ਹਿਰ ਦੀ ਆਬਾਦੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ | ਜਿਸ ਕਾਰਨ ਕੂੜਾ ਵੀ ਵੱਧ ਰਿਹਾ, ਪਰ ਸਮੇਂ ਦੀ ਸਰਕਾਰ ਤੇ ਨਗਰ ਨਿਗਮ ਸਭ ਕੁੱਝ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਸਮੇਂ ਰੋਜ਼ਾਨਾ ਲਗਭਗ 30 ਕੁਇੰਟਲ ਕੂੜਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਇਕੱਤਰ ਹੁੰਦਾ ਹੈ ਤੇ ਨਿਗਮ ਕੋਲ ਲੋੜੀਂਦੀ ਮੈਨਪਾਵਰ ਨਾ ਹੋਣ ਕਾਰਨ ਕੂੜੇ ਦੇ ਨਿਪਟਾਰੇ ਵਿਚ ਮੁਸ਼ਕਲ ਆ ਰਹੀ ਹੈ | ਗੋਪਾਲ ਥਾਪਰ ਨੇ ਕਿਹਾ ਕਿ ਜਦੋਂ ਵੀ ਕਦੇ ਉਨ੍ਹਾਂ ਨਿਗਮ ਵਿਚ ਸਫ਼ਾਈ ਸੇਵਕਾਂ, ਸੀਵਰਮੈਨਾਂ ਦੀ ਭਰਤੀ ਤੇ ਹੋਰ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ‘ਤੇ ਜਾਂਦੇ ਹਨ ਤਾਂ ਉਸ ਸਮੇਂ ਸਿਆਸੀ ਪਾਰਟੀਆਂ ਦੇ ਆਗੂ ਉਨ੍ਹਾਂ ਦੇ ਧਰਨੇ ਵਿਚ ਸ਼ਾਮਲ ਹੋ ਕੇ ਉਨ੍ਹਾਂ ਨਾਲ ਵਾਅਦੇ ਕਰਦੇ ਹਨ ਤੇ ਹੜਤਾਲ ਖ਼ਤਮ ਕਰਨ ਤੋਂ ਬਾਅਦ ਸਿਆਸੀ ਪਾਰਟੀ ਦੇ ਆਗੂਆਂ ਦੇ ਵਾਅਦੇ ਬੇਵਫ਼ਾ ਹੋ ਜਾਂਦੇ ਹਨ |
Ad Position 22
No active advertisement
ਪਿਛਲੀ ਖ਼ਬਰ ਕੋਸ਼ਿਸ਼ ਖ਼ੂਨਦਾਨ ਸੰਸਥਾ ਰੇਲ ਕੋਚ ਫ਼ੈਕਟਰੀ ਨੇ 21ਵਾਂ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਨਜਾਇਜ਼ ਸ਼ਰਾਬ ਸਮੇਤ ਇਕ ਕਾਬੂ
Ad Position 24