ਸਿਵਲ ਹਸਪਤਾਲ ਵਿਖੇ ਬਜ਼ੁਰਗ ਮਾਤਾ ਦੇ ਗੋਡੇ ਦੀ ਫ੍ਰੀ ਰਿਪਲੇਸਮੈਂਟ ਡਾ. ਆਹਲੂਵਾਲੀਆ ਵਲੋਂ ਕਾਮਯਾਬ ਰਹੀ ਅਡਾਨੀ ਨੂੰ ਕਾਰੋਬਾਰੀ ਫ਼ਾਇਦਾ ਦਿਵਾਉਣ ਲਈ ਵਿਦੇਸ਼ ਦੌਰੇ ਕਰ ਰਹੇ ਹਨ ਮੋਦੀ : ਧਾਲੀਵਾਲ
ਫਗਵਾੜਾ, 2 ਸਤੰਬਰ (ਹਰਜੋਤ ਸਿੰਘ ਚਾਨਾ)-ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਵਿਦੇਸ਼ੀ ਦੌਰਿਆਂ ਅਤੇ ਅਡਾਨੀ ਗਰੁੱਪ ਨੂੰ ਮਿਲ ਰਹੇ ਵੱਡੇ ਕਾਰੋਬਾਰੀ ਮੌਕਿਆਂ ਵਿਚਕਾਰ ਇੱਕ ਖ਼ਾਸ ਪੈਟਰਨ ਨਜ਼ਰ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਮਹਿਜ਼ ਇਤਫ਼ਾਕ ਨਹੀਂ ਹੈ ਅਤੇ ਕੇਂਦਰ ਸਰਕਾਰ ਨੂੰ ਇਸ ਬਾਰੇ ਦੇਸ਼ ਨੂੰ ਜਵਾਬ ਦੇਣਾ ਚਾਹੀਦਾ ਹੈ | ਧਾਲੀਵਾਲ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਜਿਨ੍ਹਾਂ ਦੇਸ਼ਾਂ ਦਾ ਦੌਰਾ ਕਰਦੇ ਹਨ, ਉਸ ਤੋਂ ਬਾਅਦ ਉਨ੍ਹਾਂ ਦੇਸ਼ਾਂ ਵਿਚ ਅਡਾਨੀ ਗਰੁੱਪ ਵੱਲੋਂ ਨਿਵੇਸ਼ ਅਤੇ ਬੁਨਿਆਦੀ ਢਾਂਚੇ ਨਾਲ ਜੁੜੇ ਪ੍ਰੋਜੈਕਟਾਂ ਵਿਚ ਦਿਲਚਸਪੀ ਦਿਖਾਈ ਜਾਂਦੀ ਹੈ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਵਿਦੇਸ਼ੀ ਦੌਰਿਆਂ ਅਤੇ ਉਨ੍ਹਾਂ ਨਾਲ ਜੁੜੇ ਨਿਵੇਸ਼ ਸਮਝੌਤਿਆਂ ਦਾ ਪੂਰਾ ਵੇਰਵਾ ਜਨਤਕ ਕਰੇ | ਉਨ੍ਹਾਂ ਉਜ਼ਬੇਕਿਸਤਾਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਉੱਥੇ ਅਡਾਨੀ ਗਰੁੱਪ ਦੇ ਊਰਜਾ, ਖਣਨ, ਬੁਨਿਆਦੀ ਢਾਂਚੇ ਅਤੇ ਰੀਅਲ ਐਸਟੇਟ ਖੇਤਰਾਂ ਵਿਚ ਨਿਵੇਸ਼ ਪ੍ਰਸਤਾਵਾਂ ‘ਤੇ ਚਰਚਾ ਹੋਈ ਹੈ | ਇਸੇ ਤਰ੍ਹਾਂ ਸ੍ਰੀਲੰਕਾ ਵਿਚ ਕੋਲੰਬੋ ਵੈਸਟ ਇੰਟਰਨੈਸ਼ਨਲ ਟਰਮੀਨਲ ਪ੍ਰੋਜੈਕਟ ਵਿਚ ਅਡਾਨੀ ਗਰੁੱਪ ਦੀ ਭੂਮਿਕਾ ਰਹੀ ਹੈ | ਧਾਲੀਵਾਲ ਨੇ ਇਜ਼ਰਾਈਲ ਦੇ ਹਾਈਫਾ ਪੋਰਟ ਅਤੇ ਤਨ ਜ਼ਾਨੀਆ ਦੇ ਦਾਰ-ਏਸ-ਸਲਾਮ ਬੰਦਰਗਾਹ ਦੇ ਕੰਟੇਨਰ ਟਰਮੀਨਲ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਨ੍ਹਾਂ ਮਾਮਲਿਆਂ ਤੋਂ ਵੀ ਸਰਕਾਰ ਦੀ ਨੀਤੀ ‘ਤੇ ਸਵਾਲ ਖੜ੍ਹੇ ਹੁੰਦੇ ਹਨ |