03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹੇ ਵਿਚ ਬਲਾਕ ਪੱਧਰੀ ਟੂਰਨਾਮੈਂਟ 7 ਤੋਂ 15 ਸਤੰਬਰ ਤੱਕ ਵੱਖ-ਵੱਖ ਬਲਾਕਾਂ ’ਚ ਹੋਣਗੇ-ਕੁਲਵਿੰਦਰ ਸਿੰਘ

ਕਪੂਰਥਲਾ, 2 ਸਤੰਬਰ (ਅਮਰਜੀਤ ਕੋਮਲ)-ਪੰਜਾਬ ਸਰਕਾਰ ਤੇ ਖੇਡ ਵਿਭਾਗ ਪੰਜਾਬ ਵਲੋਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਵੱਖ-ਵੱਖ ਖੇਡਾਂ ਦਾ ਬਲਾਕ ਪੱਧਰੀ ਟੂਰਨਾਮੈਂਟ 7 ਸਤੰਬਰ ਤੋਂ 15 ਸਤੰਬਰ ਤੱਕ ਜ਼ਿਲੇ੍ਹ ਦੇ ਵੱਖ-ਵੱਖ ਬਲਾਕਾਂ ਵਿਚ ਕਰਵਾਏ ਜਾ ਰਹੇ ਹਨ, ਜਿਸ ਵਿਚ ਅੰਡਰ 19, 17, 21, 21-30, 31-40, 41-5 0, 51-60, 61-70 ਤੇ 70 ਤੋਂ ਉੱਪਰ ਉਮਰ ਦੇ ਖਿਡਾਰੀ ਭਾਗ ਲੈ ਸਕਣਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਵਿੰਦਰ ਸਿੰਘ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਕਪੂਰਥਲਾ ਬਲਾਕ ਦੇ 7 ਤੇ 8 ਸਤੰਬਰ ਨੂੰ ਲੜਕੇ ਤੇ ਲੜਕੀਆਂ ਦੇ ਐਥਲੈਟਿਕਸ, ਖੋ ਖੋ, ਕਬੱਡੀ ਨੈਸ਼ਨਲ ਸਟਾਈਲ ਤੇ ਸਰਕਲ ਸਟਾਈਲ, ਵਾਲੀਬਾਲ (ਸ਼ੂਟਿੰਗ ਤੇ ਸਮੈਸ਼ਿੰਗ) ਤੇ ਫੁੱਟਬਾਲ ਦੇ ਮੁਕਾਬਲੇ ਬਲਾਕ ਇੰਚਾਰਜ ਸੁਨੀਤਾ ਦੇਵੀ ਦੀ ਦੇਖ ਰੇਖ ਹੇਠ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਚ, ਫਗਵਾੜਾ ਬਲਾਕ ਦੇ ਲੜਕੇ ਤੇ ਲੜਕੀਆਂ ਦੇ ਐਥਲੈਟਿਕਸ, ਖੋ ਖੋ, ਕਬੱਡੀ ਸਰਕਲ ਤੇ ਨੈਸ਼ਨਲ ਸਟਾਈਲ, ਵਾਲੀਬਾਲ (ਸ਼ੂਟਿੰਗ ਐਂਡ ਸਮੈਸ਼ਿੰਗ) ਤੇ ਫੁੱਟਬਾਲ ਦੇ ਮੁਕਾਬਲੇ 9 ਤੇ 10 ਸਤੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਗਵਾੜਾ, ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਫਗਵਾੜਾ ਤੇ ਪਿੰਡ ਮੇਹਟਾਂ ਮੁੱਖ ਮੰਤਰੀ ਖੇਡ ਗਰਾਉਂਡ ਫਗਵਾੜਾ ਵਿਚ ਬਲਾਕ ਇੰਚਾਰਜ ਪ੍ਰਦੀਪ ਕੁਮਾਰ ਦੀ ਦੇਖ ਰੇਖ ਹੇਠ ਹੋਣਗੇ | ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਬਲਾਕ ਦੇ ਲੜਕੇ ਤੇ ਲੜਕੀਆਂ ਦੇ ਐਥਲੈਟਿਕਸ , ਖੋ ਖੋ, ਕਬੱਡੀ ਨੈਸ਼ਨਲ ਤੇ ਸਰਕਲ ਸਟਾਈਲ, ਵਾਲੀਬਾਲ (ਸ਼ੂਟਿੰਗ ਤੇ ਸਮੈਸ਼ਿੰਗ) ਤੇ ਫੁੱਟਬਾਲ ਦੇ ਮੁਕਾਬਲੇ 11 ਤੇ 12 ਸਤੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਡਵਿੰਡੀ ਵਿਚ ਬਲਾਕ ਇੰਚਾਰਜ ਇੰਦਰਜੀਤ ਕੌਰ ਤੇ ਬਲਾਕ ਨਡਾਲਾ ਦੇ ਲੜਕੇ ਤੇ ਲੜਕੀਆਂ ਦੇ ਐਥਲੈਟਿਕਸ, ਖੋ ਖੋ, ਕਬੱਡੀ ਨੈਸ਼ਨਲ ਤੇ ਸਰਕਲ ਸਟਾਈਲ, ਵਾਲੀਬਾਲ ਸ਼ੂਟਿੰਗ ਤੇ ਸਮੈਸ਼ਿੰਗ ਤੇ ਫੁੱਟਬਾਲ ਦੇ ਮੁਕਾਬਲੇ 14 ਤੇ 15 ਸਤੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੱਸਣ ਵਿਚ ਬਲਾਕ ਇੰਚਾਰਜ ਗੁਰਪ੍ਰੀਤ ਸਿੰਘ, ਤੇ ਢਿਲਵਾਂ ਬਲਾਕ ਦੇ ਉਪਰੋਕਤ ਸਾਰੀਆਂ ਖੇਡਾਂ ਦੇ ਮੁਕਾਬਲੇ 14 ਤੇ 15 ਸਤੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਿਲਵਾਂ ਵਿਚ ਬਲਾਕ ਇੰਚਾਰਜ ਅਮਰਜੀਤ ਕੌਰ ਦੀ ਅਗਵਾਈ ਵਿਚ ਕਰਵਾਏ ਜਾਣਗੇ | ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਹ ਬਲਾਕ ਪੱਧਰੀ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਟੂਰਨਾਮੈਂਟ ਵਿਚ ਭਾਗ ਲੈਣ ਵਾਲੇ ਖਿਡਾਰੀ ਵਿਭਾਗ ਦੇ ਆਨਲਾਈਨ ਪੋਰਟਲ ਲਾਗ ਇਨ ਕਰਕੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ | ਇਸ ਤੋਂ ਇਲਾਵਾ ਦਫ਼ਤਰ ਜ਼ਿਲ੍ਹਾ ਖੇਡ ਅਫ਼ਸਰ ਕਪੂਰਥਲਾ ਵਿਚ ਸਥਿਤ ਹੈਲਪ ਡੈਸਕ ਜਾਂ ਮੋਬਾਈਲ ਨੰਬਰ 98761-76066 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ |

Ad Position 21
repet_subhas-goyals [Copy P29]
ਅਜੀਤ ਡੈਸਕ 03-09-2026

Ad Position 22
No active advertisement
ਪਿਛਲੀ ਖ਼ਬਰ ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਦਾ ਐਮ.ਕਾਮ. ਦੂਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਮੁਲਾਜ਼ਮਾਂ-ਪੈਨਸ਼ਨਰਾਂ ਨੂੰ ਡੀ.ਏ.ਦੇਣ ਦੀ ਬਜਾਏ ‘ਆਪ’ ਸਰਕਾਰ ਵਲੋਂ ਸੁਪਰੀਮ ਕੋਰਟ ਦਾ ਰੁਖ਼ ਕਰਨਾ ਆਪਣੀ ਜ਼ਿੰਮੇਵਾਰੀ ਤੋ...
Ad Position 24