ਹਿੰਦੂ ਕੰਨਿਆ ਕਾਲਜ ਦੀਆਂ ਬੀ.ਏ. ਸਮੈਸਟਰ ਚੌਥਾ ਦੀਆਂ
14 ਵਿਦਿਆਰਥਣਾਂ ਯੂਨੀਵਰਸਿਟੀ ਦੀ ਮੈਰਿਟ ਸੂਚੀ ’ਚ ਰਹੀਆਂ
ਗੁਰੂ ਨਾਨਕ ਖ਼ਾਲਸਾ ਕਾਲਜ ਵਲੋਂ ਰਾਸ਼ਟਰੀ ਖੇਡ ਦਿਵਸ ਮੌਕੇ ਅੰਤਰ-ਜਮਾਤ ਬੈਡਮਿੰਟਨ ਟੂਰਨਾਮੈਂਟ ਕਰਵਾਇਆ
ਕਪੂਰਥਲਾ, 1 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਿੰਦੂ ਕੰਨਿਆ ਕਾਲਜ ਦੀਆਂ ਬੀ. ਏ.
ਕਪੂਰਥਲਾ, 1 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਿੰਦੂ ਕੰਨਿਆ ਕਾਲਜ ਦੀਆਂ ਬੀ.ਏ. ਸਮੈਸਟਰ ਚੌਥਾ ਦੀਆਂ 14 ਵਿਦਿਆਰਥਣਾਂ ਨੇ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾ ਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ | ਕਾਲਜ ਦੀ ਪਿ੍ੰਸੀਪਲ ਡਾ. ਅਰਚਨਾ ਗਰਗ ਨੇ ਦੱਸਿਆ ਕਿ ਪ੍ਰਵੀਨ ਕੌਰ ਪੁੱਤਰੀ ਸਰਬਨ ਸਿੰਘ ਨੇ 8.45 ਸੀ.ਜੀ.ਪੀ.ਏ. ਲੈ ਕੇ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿਚ ਤੀਜਾ, ਰਮਨੀਕ ਕੌਰ ਪੁੱਤਰੀ ਗੁਰਦੇਵ ਸਿੰਘ ਨੇ 8.17 ਸੀ.ਜੀ.ਪੀ.ਏ. ਲੈ ਕੇ 18ਵਾਂ, ਪ੍ਰੀਤ ਬਾਲਾ ਪੁੱਤਰੀ ਮਨੋਹਰ ਲਾਲ ਨੇ 8.15 ਸੀ.ਜੀ.ਪੀ.ਏ. ਲੈ ਕੇ 21ਵਾਂ, ਕੁਲਜੀਤ ਕੌਰ ਪੁੱਤਰੀ ਮੇਜਰ ਸਿੰਘ ਨੇ 8.10 ਸੀ.ਜੀ.ਪੀ.ਏ. ਲੈ ਕੇ 27ਵਾਂ ਮਿਲਨਪ੍ਰੀਤ ਕੌਰ ਪੁੱਤਰੀ ਅਜਮੇਰ ਸਿੰਘ ਨੇ 7.97 ਸੀ.ਜੀ.ਪੀ.ਏ. ਲੈ ਕੇ 55ਵਾਂ, ਅਮਨਪ੍ਰੀਤ ਕੌਰ ਪੁੱਤਰੀ ਮਨਜੀਤ ਸਿੰਘ ਨੇ 7.95 ਸੀ.ਜੀ.ਪੀ.ਏ. ਨਾਲ 59ਵਾਂ, ਕਿਰਨਦੀਪ ਕੌਰ ਪੁੱਤਰ ਮਲਕੀਤ ਸਿੰਘ ਨੇ 7.94 ਸੀ.ਜੀ.ਪੀ.ਏ. ਨਾਲ 61ਵਾਂ, ਦਿਵਿਆ ਜੈਨ ਪੁੱਤਰੀ ਰੋਹਿਤ ਜੈਨ ਨੇ 7.90 ਸੀ.ਜੀ.ਪੀ.ਏ. ਲੈ ਕੇ 66ਵਾਂ, ਜਸਪ੍ਰੀਤ ਕੌਰ ਪੁੱਤਰੀ ਸੁਖਦੇਵ ਸਿੰਘ ਨੇ 7.88 ਸੀ.ਜੀ.ਪੀ.ਏ. ਲੈ ਕੇ 72ਵਾਂ, ਹਰਦੀਪ ਕੌਰ ਪੁੱਤਰੀ ਅੰਮਿ੍ਤਪਾਲ ਸਿੰਘ ਨੇ 7.87 ਸੀ.ਜੀ.ਪੀ.ਏ. ਲੈ ਕੇ 76ਵਾਂ, ਤਾਨੀਆ ਗਿੱਲ ਪੁੱਤਰੀ ਪਿਆਰਾ ਸਿੰਘ ਨੇ 7.85 ਸੀ.ਜੀ.ਪੀ.ਏ. ਲੈ ਕੇ 82ਵਾਂ, ਤਨੀਸ਼ਾ ਪੁੱਤਰੀ ਵਿਸ਼ਾਲ ਜੋਸ਼ੀ ਨੇ 7.82 ਸੀ.ਜੀ.ਪੀ.ਏ. ਲੈ ਕੇ 89ਵਾਂ, ਗੁਰਪ੍ਰੀਤ ਕੌਰ ਪੁੱਤਰੀ ਬਚਿੱਤਰ ਸਿੰਘ ਨੇ 7.82 ਸੀ.ਜੀ.ਪੀ.ਏ. ਲੈ ਕੇ 90ਵਾਂ ਤੇ ਤਾਨੀਆ ਪੁੱਤਰੀ ਦਿਨੇਸ਼ ਕੁਮਾਰ ਨੇ 7.81 ਸੀ.ਜੀ.ਪੀ.ਏ. ਲੈ ਕੇ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿਚ 94ਵਾਂ ਸਥਾਨ ਪ੍ਰਾਪਤ ਕੀਤਾ | ਪਿ੍ੰਸੀਪਲ ਨੇ ਦੱਸਿਆ ਕਿ ਕਾਲਜ ਦਾ ਬੀ.ਏ. ਸਮੈਸਟਰ ਚੌਥਾ ਦਾ ਨਤੀਜਾ 100 ਫ਼ੀਸਦੀ ਰਿਹਾ | ਉਨ੍ਹਾਂ ਕਾਲਜ ਦੀਆਂ ਹੋਣਹਾਰ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ ਤੇ ਭਵਿੱਖ ਵਿਚ ਉਨ੍ਹਾਂ ਨੂੰ ਹੋਰ ਮਿਹਨਤ ਨਾਲ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ | ਡਾ. ਗਰਗ ਨੇ ਦੱਸਿਆ ਕਿ ਕਾਲਜ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ, ਜਦੋਂ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿਚ 14 ਵਿਦਿਆਰਥਣਾਂ ਆਪਣਾ ਸਥਾਨ ਪ੍ਰਾਪਤ ਕਰਨ ਵਿਚ ਸਫ਼ਲ ਰਹੀਆਂ ਹਨ | ਇਸੇ ਦੌਰਾਨ ਹੀ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਿਲਕ ਰਾਜ ਅਗਰਵਾਲ ਨੇ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿਚ ਰਹੀਆਂ ਕਾਲਜ ਦੀਆਂ ਹੋਣਹਾਰ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ |