30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਅੱਜ ਸੇਵਾ ਮੁਕਤੀ ’ਤੇ ਵਿਸ਼ੇਸ਼ ਮਾਸਟਰ ਸੁਰਿੰਦਰ ਸਿੰਘ ਔਜਲਾ

ਕਪੂਰਥਲਾ-ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਸਰਗਰਮ ਕਾਰਕੁੰਨ, ਗੌਰਮਿੰਟ ਟੀਚਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤੇ ਅਧਿਆਪਕ ਮਸਲਿਆਂ ਲਈ ਸੰਘਰਸ਼ਸ਼ੀਲ ਰਹੇ ਮਾਸਟਰ ਸੁਰਿੰਦਰ ਸਿੰਘ ਔਜਲਾ ਜੋ 31 ਅਗਸਤ ਨੂੰ ਸਿੱਖਿਆ ਵਿਭਾਗ ਵਿਚ ਆਪਣੀ 31 ਸਾਲ ਦੀ ਬੇਦਾਗ ਸੇਵਾ ਤੋਂ ਬਾਅਦ ਸਰਕਾਰੀ ਮਿਡਲ ਸਕੂਲ ਕਾਲਰੂ ਤੋਂ ਸੇਵਾ ਮੁਕਤ ਹੋ ਰਹੇ ਹਨ ਦੇ ਸਨਮਾਨ ਵਿਚ ਉਨ੍ਹਾਂ ਦੇ ਸਾਥੀਆਂ ਵਲੋਂ 31 ਅਗਸਤ ਨੂੰ ਇਕ ਸਮਾਗਮ ਕਰਵਾਇਆ ਜਾ ਰਿਹਾ ਹੈ | ਕਾਮਰੇਡ ਬਲਵੰਤ ਸਿੰਘ ਔਜਲਾ ਤੇ ਸ੍ਰੀਮਤੀ ਜਗੀਰ ਕੌਰ ਦੇ ਘਰ ਇਕ ਜੁਝਾਰੂ ਕਮਿਊਨਿਸਟ ਪਰਿਵਾਰ ਵਿਚ ਪੈਦਾ ਹੋਏ ਸੁਰਿੰਦਰ ਸਿੰਘ ਨੇ ਮੁੱਢਲੀ ਸਿੱਖਿਆ ਆਪਣੇ ਨਾਨਕੇ ਪਿੰਡ ਭੋਡੇ ਸਭਰਾਏ ਜ਼ਿਲ੍ਹਾ ਜਲੰਧਰ ਤੋਂ ਪ੍ਰਾਪਤ ਕੀਤੀ | ਉਪਰੰਤ ਡੀ. ਏ.

Ad Position 21
No active advertisement
ਮਾਸਟਰ ਸੁਰਿੰਦਰ ਸਿੰਘ ਔਜਲਾ 31-08-2026
ਕਪੂਰਥਲਾ-ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਸਰਗਰਮ ਕਾਰਕੁੰਨ, ਗੌਰਮਿੰਟ ਟੀਚਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤੇ ਅਧਿਆਪਕ ਮਸਲਿਆਂ ਲਈ ਸੰਘਰਸ਼ਸ਼ੀਲ ਰਹੇ ਮਾਸਟਰ ਸੁਰਿੰਦਰ ਸਿੰਘ ਔਜਲਾ ਜੋ 31 ਅਗਸਤ ਨੂੰ ਸਿੱਖਿਆ ਵਿਭਾਗ ਵਿਚ ਆਪਣੀ 31 ਸਾਲ ਦੀ ਬੇਦਾਗ ਸੇਵਾ ਤੋਂ ਬਾਅਦ ਸਰਕਾਰੀ ਮਿਡਲ ਸਕੂਲ ਕਾਲਰੂ ਤੋਂ ਸੇਵਾ ਮੁਕਤ ਹੋ ਰਹੇ ਹਨ ਦੇ ਸਨਮਾਨ ਵਿਚ ਉਨ੍ਹਾਂ ਦੇ ਸਾਥੀਆਂ ਵਲੋਂ 31 ਅਗਸਤ ਨੂੰ ਇਕ ਸਮਾਗਮ ਕਰਵਾਇਆ ਜਾ ਰਿਹਾ ਹੈ | ਕਾਮਰੇਡ ਬਲਵੰਤ ਸਿੰਘ ਔਜਲਾ ਤੇ ਸ੍ਰੀਮਤੀ ਜਗੀਰ ਕੌਰ ਦੇ ਘਰ ਇਕ ਜੁਝਾਰੂ ਕਮਿਊਨਿਸਟ ਪਰਿਵਾਰ ਵਿਚ ਪੈਦਾ ਹੋਏ ਸੁਰਿੰਦਰ ਸਿੰਘ ਨੇ ਮੁੱਢਲੀ ਸਿੱਖਿਆ ਆਪਣੇ ਨਾਨਕੇ ਪਿੰਡ ਭੋਡੇ ਸਭਰਾਏ ਜ਼ਿਲ੍ਹਾ ਜਲੰਧਰ ਤੋਂ ਪ੍ਰਾਪਤ ਕੀਤੀ | ਉਪਰੰਤ ਡੀ.ਏ.ਵੀ. ਕਾਲਜ ਜਲੰਧਰ ਤੋਂ ਬੀ.ਏ. ਤੇ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਸ਼ੇਖੂਪੁਰ ਤੋਂ ਈ.ਟੀ.ਟੀ., ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੀ.ਐੱਡ ਤੇ ਰਾਜਨੀਤੀ ਸ਼ਾਸਤਰ ਵਿਚ ਐਮ.ਏ. ਤੱਕ ਦੀ ਵਿੱਦਿਆ ਹਾਸਲ ਕਰਨ ਤੋਂ ਬਾਅਦ ਮਈ 1995 ਵਿਚ ਉਹ ਸਰਕਾਰੀ ਪ੍ਰਾਇਮਰੀ ਸਕੂਲ ਉੱਚਾ ਪਿੰਡ ਫਗਵਾੜਾ ਵਿਚ ਅਧਿਆਪਕ ਵਜੋਂ ਤਾਇਨਾਤ ਹੋਏ | 2004 ਵਿਚ ਪਦਉਨਤੀ ਉਪਰੰਤ ਉਨ੍ਹਾਂ ਦੀ ਨਿਯੁਕਤੀ ਮਾਸਟਰ ਕੇਡਰ ਵਿਚ ਹੋਈ ਤੇ ਉਨ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਲੁਬਾਣਾ ਵਿਚ ਸਮਾਜਿਕ ਸਿੱਖਿਆ ਵਿਸ਼ੇ ਦੇ ਅਧਿਆਪਕ ਵਜੋਂ ਆਪਣੇ ਫ਼ਰਜ਼ ਅਦਾ ਕੀਤੇ | ਸਿੱਖਿਆ ਵਿਭਾਗ ਦੀ ਨੌਕਰੀ ਵਿਚ ਵੱਖ-ਵੱਖ ਸਕੂਲਾਂ ਵਿਚ ਸੇਵਾਵਾਂ ਦੇਣ ਦੇ ਨਾਲ ਨਾਲ ਕਮਿਊਨਿਸਟ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਉਹ ਅਧਿਆਪਕ ਜਥੇਬੰਦੀਆਂ ਵਿਚ ਸਰਗਰਮੀ ਨਾਲ ਕੰਮ ਕਰਨ ਲੱਗੇ ਤੇ ਬਹੁਤ ਸਾਰੇ ਸੰਘਰਸ਼ਾਂ ਦਾ ਹਿੱਸਾ ਰਹੇ ਸੁਰਿੰਦਰ ਸਿੰਘ ਔਜਲਾ ਨੂੰ ਉਨ੍ਹਾਂ ਦੇ ਸਾਥੀਆਂ ਨੇ ਗੌਰਮਿੰਟ ਟੀਚਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਜ਼ਿੰਮੇਵਾਰੀ ਸੌਂਪੀ, ਜੋ ਉਨ੍ਹਾਂ ਆਪਣੀ ਨੌਕਰੀ ਦੇ ਨਾਲ ਨਾਲ ਬਾਖ਼ੂਬੀ ਨਾਲ ਨਿਭਾਈ | ਉਨ੍ਹਾਂ ਦੀ ਬੇਟੀ ਹਰਮਨਪ੍ਰੀਤ ਕੌਰ ਕੈਨੇਡਾ ਵਿਚ ਉਚੇਰੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਸਿਹਤ ਵਿਭਾਗ ਵਿਚ ਸੇਵਾ ਨਿਭਾਅ ਰਹੀ ਹੈ ਤੇ ਅੱਜ ਉਨ੍ਹਾਂ ਦੀ ਸੇਵਾ ਮੁਕਤੀ ‘ਤੇ ਉਨ੍ਹਾਂ ਦੇ ਸਾਥੀਆਂ ਵਲੋਂ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੈਰਾਥਨ ਅੱਜ-ਵਰਿੰਦਰਪਾਲ ਸਿੰਘ ਬਾਜਵਾ ਅਗਲੀ ਖ਼ਬਰ ­ਨੰਬਰਦਾਰ ਦਰਸ਼ਨ ਸਿੰਘ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
Ad Position 24