01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਅਕਾਲੀ ਦਲ ਦੀ ਤਾਕਤ ਅੱਜ ਵੀ ਕਾਇਮ ਹੈ: ਇੰਦਰਜੀਤ ਸਿੰਘ ਜੋਸਨ

ਸੁਲਤਾਨਪੁਰ ਲੋਧੀ, 30 ਅਗਸਤ (ਨਰੇਸ਼ ਹੈਪੀ)-ਰੱਖੜ ਪੁੰਨਿਆਂ ਮੌਕੇ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰਵਾਈ ਗਈ ਵਿਸ਼ਾਲ ਕਾਨਫ਼ਰੰਸ ਵਿਚ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਇੰਦਰਜੀਤ ਸਿੰਘ ਜੋਸਨ ਨੇ ਆਪਣੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ | ਉਨ੍ਹਾਂ ਦੱਸਿਆ ਕਿ ਕਾਨਫ਼ਰੰਸ ਵਿੱਚ ਹੋਏ ਵਿਸ਼ਾਲ ਇਕੱਠ ਅਤੇ ਲੋਕਾਂ ਦੇ ਉਤਸ਼ਾਹ ਨੂੰ ਦੇਖਦਿਆਂ ਅਕਾਲੀ ਦਲ ਪ੍ਰਤੀ ਮੁੜ ਮਜ਼ਬੂਤ ਹੋ ਰਹੇ ਜਨ ਸਮਰਥਨ ਦਾ ਸੰਕੇਤ ਮਿਲ ਰਿਹਾ ਹੈ ਅਤੇ ਰੱਖੜ ਪੁੰਨਿਆਂ ਦੀ ਕਾਨਫ਼ਰੰਸ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਅਕਾਲੀ ਦਲ ਦੀ ਤਾਕਤ ਅੱਜ ਵੀ ਕਾਇਮ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਇੰਟਰਨੈਸ਼ਨਲ ਕਬੱਡੀ ਪਲੇਅਰ ਬਲਵਿੰਦਰ ਸਿੰਘ ਤੁੜ, ਮਨਜੀਤ ਸਿੰਘ ਗੋਲਡੀ ਸਰਪੰਚ, ਬਲਜੀਤ ਸਿੰਘ ਬੱਲੀ ਸਾਬਕਾ ਮੈਂਬਰ, ਮਲਕੀਤ ਸਿੰਘ ਥਿੰਦ ਸਮੇਤ ਪਤਵੰਤੇ ਸੱਜਣ ਵੀ ਮੌਜੂਦ ਸਨ |

Ad Position 21
No active advertisement
ਅਜੀਤ ਡੈਸਕ 31-08-2026

Ad Position 22
No active advertisement
ਪਿਛਲੀ ਖ਼ਬਰ ਬੱਸ ਸਟੈਂਡ ਤੋਂ ਬੱਸ ਚੋਰੀ, ਹਮੀਰਾ ਨੇੜ੍ਹਿਓਂ ਹੋਈ ਬਰਾਮਦ ਅਗਲੀ ਖ਼ਬਰ ਡੱਲਾ ਸਾਹਿਬ ਵਿਖੇ ਮਾਤਾ ਦਮੋਦਰੀ ਜੀ ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵਿਆਹ ਪੁਰਬ ਮਨਾਉਣ ਸੰਬੰਧੀ ਮੀਟਿੰਗ
Ad Position 24