21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਸ਼ਰਾਬ ਸਮੇਤ ਵਿਅਕਤੀ ਕਾਬੂ, ਮੁਕੱਦਮਾ ਦਰਜ

ਭੁਲੱਥ, 21 ਅਗਸਤ (ਮੇਹਰ ਚੰਦ ਸਿੱਧੂ)- ਥਾਣਾ ਭੁਲੱਥ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਇਕ ਵਿਅਕਤੀ ਨੂੰ 25 ਬੋਤਲਾਂ ਸ਼ਰਾਬ ਸਮੇਤ ਕਾਬੂ ਕੀਤਾ ਗਿਆ | ਥਾਣਾ ਮੁਖੀ ਭੁਲੱਥ ਬਿਕਰਮਜੀਤ ਸਿੰਘ ਚੌਹਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏਐਸਆਈ ਰਕੇਸ਼ ਕੁਮਾਰ ਪੁਲਿਸ ਪਾਰਟੀ ਤੇ ਇੰਸਪੈਕਟਰ ਸਿਮਰਨਪ੍ਰੀਤ ਸਿੰਘ ਐਕਸਾਈਜ਼ ਸਰਕਲ ਫਗਵਾੜਾ ਸਮੇਤ ਇੰਸਪੈਕਟਰ ਮਨਜੀਤ ਕੌਰ ਸਰਕਲ ਫਗਵਾੜਾ, ਐਚਸੀਪੀਆਰ ਮਨਜੀਤ ਸਿੰਘ, ਆਈਆਰਬੀ ਰਵਿੰਦਰ ਕੁਮਾਰ ਸਮੇਤ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਗਸ਼ਤ ਦੌਰਾਨ ਪਿੰਡ ਕਮਰਾਏ ਤੋਂ ਭਟਨੂਰਾ ਕਲਾਂ ਚੈਕਿੰਗ ਦੌਰਾਨ ਮੌਜੂਦ ਸਨ ਤਾਂ ਇਤਲਾਹ ਮਿਲੀ ਕਿ ਧਰਮਪਾਲ ਉਰਫ ਪੋਲੀ ਵਾਸੀ ਪਿੰਡ ਭਟਨੂਰਾ ਕਲਾਂ ਭੱਠਾ ਚੌਂਕ ਜੋ ਸ਼ਰਾਬ ਲਿਆ ਕੇ ਆਪਣੇ ਘਰ ਥੋੜੀ ਥੋੜੀ ਕਰਕੇ ਵੇਚਦਾ ਹੈ, ਜੇਕਰ ਹੁਣ ਰੇਡ ਕੀਤਾ ਜਾਵੇ ਤਾਂ ਭਾਰੀ ਮਾਤਰਾ ਵਿਚ ਸ਼ਰਾਬ ਬਰਾਮਦ ਹੋ ਸਕਦੀ ਹੈ | ਜਿਸ ਕਰਕੇ ਟੀਮ ਵੱਲੋਂ ਰੇਡ ਕਰਨ ‘ਤੇ ਧਰਮਪਾਲ ਉਰਫ ਪੋਲੀ ਆਪਣੇ ਘਰ ਵਿੱਚ ਹੀ ਮਿਲਿਆ | ਪੁਲਿਸ ਪਾਰਟੀ ਵੱਲੋਂ ਐਕਸਾਈਜ ਇੰਸਪੈਕਟਰ ਦੀ ਹਾਜ਼ਰੀ ਵਿੱਚ ਤਲਾਸ਼ੀ ਦੌਰਾਨ 25 ਬੋਤਲਾਂ ਸ਼ਰਾਬ ਬਰਾਮਦ ਹੋਈ | ਜਿਸ ‘ਤੇ ਉਕਤ ਵਿਅਕਤੀ ਨੂੰ ਕਾਬੂ ਕਰਕੇ ਥਾਣਾ ਭੁਲੱਥ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ |

Ad Position 21
No active advertisement
ਅਜੀਤ ਡੈਸਕ 22-08-2026

Ad Position 22
No active advertisement
ਪਿਛਲੀ ਖ਼ਬਰ ਹਿੰਦੂ ਕੰਨਿਆ ਕਾਲਜ ’ਚ ‘ਨਾਟਕ ਮੁਹੱਬਤ ਮੌਲੀ ਹੈ’ ਦਾ ਸਫ਼ਲ ਮੰਚਨ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ
Ad Position 24