12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਦੀਪੇਵਾਲ ਸਕੂਲ ਵਿਖੇ ਤੀਆਂ ਦੇ ਮੇਲੇ ਨੇ ਬਿਖੇਰੀ ਪੰਜਾਬੀ ਸਭਿਆਚਾਰ ਦੀ ਅਨੋਖੀ ਛਾਪ

ਸੁਲਤਾਨਪੁਰ ਲੋਧੀ, 11 ਅਗਸਤ (ਥਿੰਦ)-ਸਰਕਾਰੀ ਐਲੀਮੈਂਟਰੀ ਸਕੂਲ ਦੀਪੇਵਾਲ ਦੇ ਵਿਹੜੇ ਵਿਚ ਸਾਵਣ ਦੀ ਹਰਿਆਲੀ, ਲੋਕ-ਰੰਗਾਂ ਅਤੇ ਪੰਜਾਬੀ ਸਭਿਆਚਾਰ ਦੀ ਝਲਕ ਨਾਲ ਤੀਆਂ ਦਾ ਤਿਉਹਾਰ ਬੇਹੱਦ ਸ਼ਾਨੋ-ਸ਼ੌਕਤ, ਉਤਸ਼ਾਹ ਅਤੇ ਰਵਾਇਤੀ ਅੰਦਾਜ਼ ਨਾਲ ਮਨਾਇਆ ਗਿਆ | ਸਮੁੱਚਾ ਸਕੂਲ ਪੰਜਾਬੀ ਵਿਰਸੇ ਦੇ ਰੰਗਾਂ ਵਿਚ ਰੰਗਿਆ ਨਜ਼ਰ ਆਇਆ, ਜਿੱਥੇ ਵਿਦਿਆਰਥਣਾਂ ਦੀਆਂ ਮਨਮੋਹਕ ਪੇਸ਼ਕਾਰੀਆਂ, ਲੋਕ-ਗੀਤਾਂ, ਗਿੱਧੇ, ਝੂਲਿਆਂ ਅਤੇ ਸਭਿਆਚਾਰਕ ਪ੍ਰੋਗਰਾਮਾਂ ਨੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ |ਸਮਾਗਮ ਦਾ ਸ਼ੁੱਭ ਆਰੰਭ ਸਰਪੰਚ ਸ਼ਮਸ਼ੇਰ ਸਿੰਘ, ਡਾਕਟਰ ਹਰਪ੍ਰੀਤ ਸਿੰਘ ਅਤੇ ਬੂਟਾ ਸਿੰਘ ਆਦਿ ਵੱਲੋਂ ਕੀਤਾ ਗਿਆ | ਡਾ ਹਰਪ੍ਰੀਤ ਸਿੰਘ ਵਲੋਂ ਇਸ ਯਾਦਗਾਰੀ ਸਮਾਗਮ ਦੀ ਤਿਆਰੀ ਕਰਵਾਈ ਗਈ | ਇਸ ਮੌਕੇ ਸਕੂਲ ਨੂੰ ਆਕਰਸ਼ਕ ਢੰਗ ਨਾਲ ਸਜਾਇਆ ਗਿਆ ਸੀ, ਜਿਸ ਨੇ ਹਰ ਆਉਣ ਵਾਲੇ ਦਾ ਮਨ ਮੋਹ ਲਿਆ | ਰੰਗ-ਬਿਰੰਗੇ ਪੰਜਾਬੀ ਰਵਾਇਤੀ ਪਹਿਰਾਵਿਆਂ ਵਿਚ ਸਜੀਆਂ ਵਿਦਿਆਰਥਣਾਂ ਨੇ ਲੋਕ-ਗੀਤਾਂ, ਗਿੱਧੇ, ਲੋਕ-ਨਾਚ, ਮਾਡਲਿੰਗ ਅਤੇ ਵੱਖ-ਵੱਖ ਸਭਿਆਚਾਰਕ ਪੇਸ਼ਕਾਰੀਆਂ ਰਾਹੀਂ ਪੰਜਾਬ ਦੀ ਅਮੀਰ ਵਿਰਾਸਤ ਨੂੰ ਜੀਵੰਤ ਕਰ ਦਿੱਤਾ | ਸਕੂਲ ਦੇ ਵਿਹੜੇ ਵਿਚ ਲਗਾਏ ਗਏ ਤੀਆਂ ਦੇ ਝੂਲਿਆਂ ਨੇ ਸਮਾਗਮ ਦੀ ਰੌਣਕ ਨੂੰ ਚਾਰ ਚੰਨ ਲਗਾ ਦਿੱਤੇ ਅਤੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਇਸ ਦਾ ਆਨੰਦ ਮਾਣਿਆ | ਇਸ ਮੌਕੇ ਕਰਵਾਏ ਗਏ ਮਾਡਲਿੰਗ ਅਤੇ ਹੋਰ ਮੁਕਾਬਲਿਆਂ ਵਿਚ ਵਿਦਿਆਰਥਣਾਂ ਨੇ ਆਪਣੇ ਆਤਮ-ਵਿਸ਼ਵਾਸ, ਪ੍ਰਤਿਭਾ ਅਤੇ ਵਿਅਕਤੀਤਵ ਨਾਲ ਸਭ ਦਾ ਮਨ ਜਿੱਤ ਲਿਆ | ਜੱਜਾਂ ਵੱਲੋਂ ਵੱਖ-ਵੱਖ ਮਾਪਦੰਡਾਂ ਦੇ ਆਧਾਰ ‘ਤੇ ਜੇਤੂਆਂ ਦੀ ਚੋਣ ਕੀਤੀ ਗਈ | ਮੁਕਾਬਲੇ ਵਿਚ ਜੱਜਾਂ ਦੀ ਭੂਮਿਕਾ ਪਿੰਡ ਦੇ ਸਰਪੰਚ ਸ਼ਮਸ਼ੇਰ ਸਿੰਘ, ਹਰਪ੍ਰੀਤ ਸਿੰਘ, ਮਲਕੀਤ ਕੌਰ ਨੇ ਬਾਖ਼ੂਬੀ ਨਿਭਾਈ ਅਤੇ ਸਮਾਗਮ ਦੌਰਾਨ ਮਲਕਾ ਨੇ ਸਟੇਜ ਦੀ ਡਿਊਟੀ ਨਿਭਾਈ | ਇਸ ਮੌਕੇ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬ ਦੀ ਅਮੀਰ ਸਭਿਆਚਾਰਕ ਵਿਰਾਸਤ, ਕੁਦਰਤ ਨਾਲ ਪਿਆਰ, ਆਪਸੀ ਭਾਈਚਾਰੇ ਅਤੇ ਖ਼ੁਸ਼ਹਾਲੀ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਅਜਿਹੇ ਸਭਿਆਚਾਰਕ ਸਮਾਗਮ ਵਿਦਿਆਰਥੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਦੇ ਹਨ, ਉਨ੍ਹਾਂ ਦੇ ਵਿਅਕਤੀਤਵ ਦਾ ਸਰਵਪੱਖੀ ਵਿਕਾਸ ਕਰਦੇ ਹਨ ਅਤੇ ਆਪਣੀ ਭਾਸ਼ਾ, ਸਭਿਆਚਾਰ ਤੇ ਵਿਰਸੇ ਪ੍ਰਤੀ ਮਾਣ ਦੀ ਭਾਵਨਾ ਪੈਦਾ ਕਰਦੇ ਹਨ | ਸਮਾਗਮ ਦੇ ਅੰਤ ਵਿਚ ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਵਿਦਿਆਰਥੀਆਂ ਨੂੰ ਮਠਿਆਈਆਂ ਵੰਡ ਕੇ ਖ਼ੁਸ਼ੀ ਸਾਂਝੀ ਕੀਤੀ ਗਈ |

Ad Position 21
No active advertisement
ਪਿੰਡ ਦੀਪੇਵਾਲ ਵਿਚ ਮਨਾਏ ਗਏ ਤੀਆਂ ਦੇ ਤਿਉਹਾਰ ਦਾ ਦਿ੍ਸ਼ | ਤਸਵੀਰ. ਲਾਡੀ ਸਟੂਡੀਓ 12-08-2026

Ad Position 22
No active advertisement
ਪਿਛਲੀ ਖ਼ਬਰ ਸਾਵਣ ਮਹੀਨੇ ਮੌਕੇ ਸ਼ਿਵ ਮੰਦਰ ਬੱਸ ਸਟੈਂਡ ਵਿਖੇ ਖੀਰ ਤੇ ਮਾਲ ਪੂੜਿਆਂ ਦਾ ਲੰਗਰ ਲਗਾਇਆ ਅਗਲੀ ਖ਼ਬਰ ਪ੍ਰੀਤਾ ਲੀ ਲੈਸਨ ਸਕੂਲ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ. ਕਲੱਸਟਰ ਸਪੋਰਟਸ ਮੀਟ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ
Ad Position 24